ਰਿਸ਼ਤਿਆਂ ਦਾ ਘਾਣ: ਨਾਬਾਲਗ ਧੀ ਨਾਲ ਜਬਰ-ਜਨਾਹ ਕਰਨ ਵਾਲੇ ਕਲਯੁਗੀ ਪਿਓ ਨੂੰ 20 ਸਾਲ ਦੀ ਕੈਦ, ਅਦਾਲਤ ਨੇ ਸੁਣਾਇਆ ਸਖ਼ਤ ਫੈਸਲਾ
16 ਜੁਲਾਈ ਨੂੰ ਉਸਦਾ ਪਿਤਾ ਜੋ ਕਿ ਖੇਤਾਂ ’ਚ ਦਿਹਾੜੀ ਦਾ ਕੰਮ ਕਰਦਾ ਹੈ, ਉਸ ਨੂੰ ਘਰੋਂ ਮੋਟਰਸਾਈਕਲ ’ਤੇ ਬੈਠਾ ਕੇ ਬੈਂਕ ’ਚ ਖਾਤਾ ਖੁੱਲ੍ਹਵਾਉਣ ਲਈ ਲੈ ਗਿਆ। ਜਦ ਉਹ ਖਾਤਾ ਖੁੱਲ੍ਹਵਾ ਕੇ ਵਾਪਿਸ ਆ ਰਹੇ ਸਨ ਤਾਂ ਉਸ ਦੇ ਪਿਤਾ ਨੇ ਮੋਟਰਸਾਇਕਲ ਖੇਤਾਂ ਵਾਲੇ ਪਾਸੇ ਮੋੜ ਲਿਆ।
Publish Date: Sun, 01 Feb 2026 12:05 PM (IST)
Updated Date: Sun, 01 Feb 2026 12:08 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ 2020 ਦੇ ਇਕ ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਦੋਸ਼ੀ ਪਿਤਾ ਨੂੰ 20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ। ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਲੰਬੀ ’ਚ 19 ਜੁਲਾਈ 2020 ਨੂੰ ਦਰਜ ਕੀਤਾ ਗਿਆ ਸੀ। ਮਾਮਲੇ ’ਚ ਸੱਤਵੀਂ ਜਮਾਤ ਦੀ 13 ਸਾਲ ਦੀ ਵਿਦਿਆਰਥਣ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ 4 ਭੈਣ ਭਰਾਵਾਂ ’ਚ ਸਭ ਤੋਂ ਵੱਡੀ ਹੈ। ਉਹ ਸਰਕਾਰੀ ਸਕੂਲ ’ਚ ਸੱਤਵੀਂ ਜਮਾਤ ’ਚ ਪੜ੍ਹਦੀ ਹੈ।
16 ਜੁਲਾਈ ਨੂੰ ਉਸਦਾ ਪਿਤਾ ਜੋ ਕਿ ਖੇਤਾਂ ’ਚ ਦਿਹਾੜੀ ਦਾ ਕੰਮ ਕਰਦਾ ਹੈ, ਉਸ ਨੂੰ ਘਰੋਂ ਮੋਟਰਸਾਈਕਲ ’ਤੇ ਬੈਠਾ ਕੇ ਬੈਂਕ ’ਚ ਖਾਤਾ ਖੁੱਲ੍ਹਵਾਉਣ ਲਈ ਲੈ ਗਿਆ। ਜਦ ਉਹ ਖਾਤਾ ਖੁੱਲ੍ਹਵਾ ਕੇ ਵਾਪਿਸ ਆ ਰਹੇ ਸਨ ਤਾਂ ਉਸ ਦੇ ਪਿਤਾ ਨੇ ਮੋਟਰਸਾਇਕਲ ਖੇਤਾਂ ਵਾਲੇ ਪਾਸੇ ਮੋੜ ਲਿਆ। ਇੱਥੇ ਉਸ ਦੇ ਪਿਤਾ ਨੇ ਉਸ ਨਾਲ ਜਬਰ-ਜਨਾਹ ਕੀਤਾ। ਉਸਦੇ ਰੌਲਾ ਪਾਉਣ ’ਤੇ ਸਾਹਮਣੇ ਤੋਂ ਕੁਝ ਲੋਕਾਂ ਨੂੰ ਆਉਂਦੇ ਵੇਖ ਉਸਦਾ ਪਿਤਾ ਉਸਨੂੰ ਘਰ ਲੈ ਆਇਆ। ਉਸਨੂੰ ਇਸ ਬਾਰੇ ਕਿਸੇ ਨੂੰ ਵੀ ਦੱਸਣ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਨਾਬਾਲਗ ਨੇ ਇਸ ਬਾਰੇ ਘਟਨਾ ਤੋਂ ਅਗਲੇ ਦਿਨ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਇਸ ਸਬੰਧੀ ਵੱਖ-ਵੱਖ ਧਰਾਵਾਂ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।