ਹੱਡ ਚੀਰਵੀਂ ਠੰਢ 'ਤੇ ਭਾਰੂ ਪਈ ਸ਼ਰਧਾ, ਸ੍ਰੀ ਤਖ਼ਤੂਪੁਰਾ ਸਾਹਿਬ ਸੰਗਤ ਹੋਈ ਨਤਮਸਤਕ
ਤਿੰਨ ਪਾਤਸ਼ਾਹੀਆਂ ਦੀ ਯਾਦ ਵਿਚ ਬਣੇ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿਚਕਾਰ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਗੁਰੂ ਘਰ ਮੱਥਾ ਟੇਕਿਆ ਅਤੇ ਅਰਦਾਸ ਬੇਨਤੀ ਉਪਰੰਤ ਸਜੇ ਦੀਵਾਨਾ ਵਿਚ ਹਾਜ਼ਰੀ ਭਰੀ।
Publish Date: Wed, 14 Jan 2026 12:13 PM (IST)
Updated Date: Wed, 14 Jan 2026 01:40 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮਾਲਵੇ 'ਚ ਤਿੰਨ ਗੁਰੂਆਂ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਧਰਤੀ ਸ੍ਰੀ ਤਖ਼ਤੂਪੁਰਾ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਦੇ ਮਾਘੀ ਜੋੜ ਮੇਲੇ ਦੌਰਾਨ ਹੱਡ ਚੀਰਵੀਂ ਠੰਢ ਦੇ ਬਾਵਜੂਦ ਵੀ ਲੱਖਾਂ ਸੰਗਤਾਂ ਨੇ ਚਾਲੀ ਮੁਕਤਿਆਂ ਦੀ ਯਾਦ ਵਿਚ ਗੁਰਦੁਆਰਾ ਨਾਨਕਸਰ ਤਖ਼ਤੂਪੁਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਤਿੰਨ ਪਾਤਸ਼ਾਹੀਆਂ ਦੀ ਯਾਦ ਵਿਚ ਬਣੇ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿਚਕਾਰ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਗੁਰੂ ਘਰ ਮੱਥਾ ਟੇਕਿਆ ਅਤੇ ਅਰਦਾਸ ਬੇਨਤੀ ਉਪਰੰਤ ਸਜੇ ਦੀਵਾਨਾ ਵਿਚ ਹਾਜ਼ਰੀ ਭਰੀ।