ਰਿਸ਼ਤੇ ਹੋਏ ਤਾਰ-ਤਾਰ, ਨਿਹਾਲ ਸਿੰਘ ਵਾਲਾ 'ਚ ਨਾਬਾਲਗ ਭਤੀਜੇ ਨੇ ਸਿਰ 'ਚ ਛੁਰੇ ਮਾਰ ਕੇ ਕੀਤਾ ਤਾਏ ਦਾ ਕਤਲ; ਪੁਲਿਸ ਕਾਰਵਾਈ ਸ਼ੁਰੂ
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐੱਮਪੀ ਨਾਮਕ 55 ਸਾਲ ਦੇ ਵਿਅਕਤੀ ਦੀ ਗਲਾ ਵੱਢ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਿਹਾਲ ਸਿੰਘ ਵਾਲਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 25 Jan 2026 10:31 AM (IST)
Updated Date: Mon, 26 Jan 2026 08:52 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਥਾਣਾ ਨਿਹਾਲ ਸਿੰਘ ਵਾਲਾ ਵਿਖੇ 55 ਸਾਲਾ ਵਿਅਕਤੀ ਦਾ ਉਸ ਦੇ ਨਾਬਾਲਿਗ 16 ਸਾਲਾ ਭਤੀਜੇ ਵੱਲੋਂ ਸਿਰ ਵਿਚ ਛੁਰੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਮੌਕੇ ’ਤੇ ਪਹੁਚ ਗਈ। ਡੀਐੱਸਪੀ ਨਿਹਾਲ ਸਿੰਘ ਵਾਲਾ ਅਨਬਰ ਅਲੀ ਨੇ ਦੱਸਿਆ ਕਿ ਸਾਨੂੰ ਧਾਨਕਾ ਬਸਤੀ ਵਾਰਡ ਨੰਬਰ ਤਿੰਨ ਵਿਚ ਇਕ ਕਮਰੇ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਜਦ ਉਹ ਉਕਤ ਜਗ੍ਹਾ ’ਤੇ ਪੁੱਜੇ ਤਾਂ ਪਤਾ ਲੱਗਾ ਕਿ ਲਾਸ਼ ਮੋਹਣ ਲਾਲ ਦੀ ਸੀ ਜਿਸ ਦੀ ਉਮਰ ਕਰੀਬ 55 ਸਾਲ ਸੀ। ਮੁੱਢਲੀ ਪੜਤਾਲ ਵਿਚ ਪਤਾ ਲੱਗਾ ਕਿ ਇਸ ਵਿਅਕਤੀ ਦਾ ਉਸ ਦੇ 16 ਸਾਲਾ ਭਤੀਜੇ ਵੱਲੋਂ ਸਿਰ ਵਿਚ ਛੁਰੀ ਮਾਰ ਕੇ ਕਤਲ ਕੀਤਾ ਗਿਆ ਹੈ। ਲਾਜ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।