ਕਿਸਾਨਾਂ ਨੇ ਸਾੜਿਆ ਇਸ ਆਪ ਵਿਧਾਇਕ ਦਾ ਪੁਤਲਾ, ਰੋਸ ਪ੍ਰਦਰਸ਼ਨ ਦੌਰਾਨ ਆਗੂਆਂ ਨੂੰ ਜ਼ਬਰੀ ਥਾਣੇ ਲਿਜਾਣ ਮਾਮਲੇ 'ਚ ਭੜਕੇ ਕਿਸਾਨ
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਕਰਨ ਸਿੰਘ ਵੈਰੋਕੇ ਅਤੇ ਪੇਂਡੂ ਮਜ਼ਦੂਰ ਯੂਨੀਅਨ ਮੰਗਾ ਸਿੰਘ ਨੇ ਦੱਸਿਆ ਕਿ ਪਿੰਡ ਵੈਰੋਕੇ ਕਿ ਦਾ ਨਹਿਰ ਦਾ ਪੁਲ ਢਾਉਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਨੇ ਲੋਕਾਂ 'ਤੇ ਪੁਲਿਸ ਤੋਂ ਲਾਠੀ ਚਾਰਜ ਕਰਵਾਇਆ ਅਤੇ ਔਰਤਾਂ ਨਾਲ ਪੁਲਿਸ ਨੇ ਬਦਤਮੀਜ਼ੀ ਕੀਤੀ ਤੇ ਸੱਟਾਂ ਮਾਰੀਆਂ।
Publish Date: Fri, 12 Dec 2025 01:05 PM (IST)
Updated Date: Fri, 12 Dec 2025 01:11 PM (IST)
ਮਨਪ੍ਰੀਤ ਸਿੰਘ ਮੱਲੇਆਣਾ,ਪੰਜਾਬੀ ਜਾਗਰਣ, ਮੋਗਾ: ਬਾਘਾਪੁਰਾਣਾ ਦੇ ਪਿੰਡ ਵੈਰੋਕੇ ਵਿਖੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਰੋਹ ਭਰਪੂਰ ਨਾਅਰੇਬਾਜ਼ੀ ਦੌਰਾਨ ਪੁਤਲਾ ਫੂਕਿਆ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਕਰਨ ਸਿੰਘ ਵੈਰੋਕੇ ਅਤੇ ਪੇਂਡੂ ਮਜ਼ਦੂਰ ਯੂਨੀਅਨ ਮੰਗਾ ਸਿੰਘ ਨੇ ਦੱਸਿਆ ਕਿ ਪਿੰਡ ਵੈਰੋਕੇ ਕਿ ਦਾ ਨਹਿਰ ਦਾ ਪੁਲ ਢਾਉਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਨੇ ਲੋਕਾਂ 'ਤੇ ਪੁਲਿਸ ਤੋਂ ਲਾਠੀ ਚਾਰਜ ਕਰਵਾਇਆ ਅਤੇ ਔਰਤਾਂ ਨਾਲ ਪੁਲਿਸ ਨੇ ਬਦਤਮੀਜ਼ੀ ਕੀਤੀ ਤੇ ਸੱਟਾਂ ਮਾਰੀਆਂ। ਇਸ ਸਭ ਦੇ ਰੋਸ ਵਜੋਂ ਪਿੰਡ ਵਿਚ ਰੋਸ ਸੀ ਤਾਂ ਨਗਰ ਨਿਵਾਸੀਆਂ ਨੇ ਵਿਧਾਇਕ ਅੰਮ੍ਰਿਤਪਾਲ ਸੁਖਨੰਦ ਦਾ ਪੁਤਲਾ ਫੂਕਿਆ।