ਦਰਦਨਾਕ ਘਟਨਾ: ਪਤਨੀ ਨੂੰ ਵੋਟਾਂ ਦੀ ਡਿਊਟੀ ਲਈ ਛੱਡਣ ਰਿਹਾ ਸੀ ਪਤੀ, ਸੂਏ 'ਚ ਡਿੱਗੀ ਕਾਰ, ਦੋਵਾਂ ਦੀ ਮੌਤ
ਪਤਾ ਲੱਗਾ ਹੈ ਕਿ ਜਸਕਰਨ ਸਿੰਘ ਭੁੱਲਰ ਆਪਣੀ ਪਤਨੀ ਕਮਲਜੀਤ ਕੌਰ ਨੂੰ ਵੋਟਾਂ ਵਿਚ ਡਿਊਟੀ ਲੱਗੀ ਹੋਣ ਕਾਰਨ ਕਾਰ 'ਤੇ ਛੱਡਣ ਜਾ ਰਿਹਾ ਸੀ। ਕਾਰ ਬਾਘਾਪੁਰਾਣਾ ਦੇ ਸੰਗਤਪੁਰਾ ਨਜ਼ਦੀਕ ਸੂਏ ਵਿਚ ਜਾ ਡਿੱਗੀ ਜਿਸ ਦੌਰਾਨ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
Publish Date: Sun, 14 Dec 2025 10:23 AM (IST)
Updated Date: Sun, 14 Dec 2025 01:46 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਵਿਖੇ ਅੱਜ ਸਵੇਰੇ ਵੱਡੀ ਘਟਨਾ ਵਾਪਰੀ ਹੈ। ਅਧਿਆਪਕ ਪਤੀ-ਪਤਨੀ ਦੀ ਦੁਖਦਾਈ ਘਟਨਾ ਵਿਚ ਮੌਤ ਹੋ ਗਈ। ਪਤਾ ਲੱਗਾ ਹੈ ਕਿ ਜਸਕਰਨ ਸਿੰਘ ਭੁੱਲਰ ਆਪਣੀ ਪਤਨੀ ਕਮਲਜੀਤ ਕੌਰ ਨੂੰ ਵੋਟਾਂ ਵਿਚ ਡਿਊਟੀ ਲੱਗੀ ਹੋਣ ਕਾਰਨ ਕਾਰ 'ਤੇ ਛੱਡਣ ਜਾ ਰਿਹਾ ਸੀ। ਕਾਰ ਬਾਘਾਪੁਰਾਣਾ ਦੇ ਸੰਗਤਪੁਰਾ ਨਜ਼ਦੀਕ ਸੂਏ ਵਿਚ ਜਾ ਡਿੱਗੀ ਜਿਸ ਦੌਰਾਨ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।