ਰੰਜਿਸ਼ ਦੇ ਚਲਦੇ ਨੌਜਵਾਨ ਉੱਪਰ ਕੀਤਾ ਹਮਲਾ, ਮੁਕੱਦਮਾ ਦਰਜ
ਰੰਜਿਸ਼ ਦੇ ਚਲਦੇ ਨੌਜਵਾਨ ਉੱਪਰ ਕੀਤਾ ਹਮਲਾ, ਮੁਕੱਦਮਾ ਦਰਜ
Publish Date: Sat, 22 Nov 2025 06:50 PM (IST)
Updated Date: Sat, 22 Nov 2025 06:52 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਸ਼ਿਵ ਸ਼ਕਤੀ ਇਨਕਲੇਵ ਟਿੱਬਾ ਰੋਡ ਇਲਾਕੇ ਵਿੱਚ ਇੱਕ ਨੌਜਵਾਨ ਉੱਪਰ ਰੰਜਿਸ਼ ਦੇ ਚਲਦੇ ਹਮਲਾ ਕਰਨ ਵਾਲੇ ਮੁਲਜਮ ਖਿਲਾਫ ਥਾਣਾ ਟਿੱਬਾ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਮਹੱਲਾ ਗੋਪਾਲ ਨਗਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਦੇ ਬਿਆਨ ਉੱਪਰ ਸੰਨੀ ਸਟੇਟ ਖਾਸੀ ਕਲਾ ਤਾਜਪੁਰ ਰੋਡ ਵਾਸੀ ਨਿਰਮਲ ਸਿੰਘ ਖਿਲਾਫ ਦਰਜ ਕੀਤਾ ਹੈ। ਮੁਦੱਈ ਗੁਰਮੀਤ ਸਿੰਘ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਸ਼ਿਵ ਸ਼ਕਤੀ ਇਨਕਲੇਵ ਟਿੱਬਾ ਰੋਡ ਸਥਿਤ ਆਪਣੇ ਦਫਤਰ ਵਿੱਚ ਮੌਜੂਦ ਸੀ। ਇਸ ਦੌਰਾਨ ਖਾਸੀ ਕਲਾਂ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਰੰਜਿਸ਼ ਦੇ ਚਲਦੇ ਉਸ ਦੇ ਦਫ਼ਤਰ ਵਿੱਚ ਆ ਕੇ ਉਸ ਉੱਪਰ ਹਮਲਾ ਕਰ ਦਿੱਤਾ। ਸ਼ਿਕਾਇਤ ਕਰਤਾ ਮੁਤਾਬਕ ਮੁਲਜਮ ਨੇ ਹੱਥ ਵਿੱਚ ਫੜੇ ਪੇਚਕਾਸ ਨਾਲ ਉਸ ਦੀਆਂ ਲੱਤਾਂ ਉੱਪਰ ਤਿੰਨ ਚਾਰ ਵਾਰ ਕਰਕੇ ਉਸਨੂੰ ਬੁਰੀ ਤਰ੍ਹਾਂ ਨਾਲ ਜਖਮੀ ਕੀਤਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਮੁਤਾਬਕ ਮੁਲਜਮ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।