ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਹੋਈ ਮੌਤ
ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਹੋਈ ਮੌਤ
Publish Date: Fri, 28 Nov 2025 07:25 PM (IST)
Updated Date: Fri, 28 Nov 2025 07:26 PM (IST)

- ਨਸ਼ਾ ਕਰਵਾਉਣ ਵਾਲੇ ਮਾਂ ਪੁੱਤਰ ਖਿਲਾਫ ਪਰਚਾ ਦਰਜ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਮਿਹਰਬਾਨ ਦੇ ਨਜ਼ਦੀਕ ਵਾਲੀਆ ਵਿਹਾਰ ਤੋਂ ਸ਼ੱਕੀ ਹਾਲਾਤ ਵਿੱਚ ਨੌਜਵਾਨ ਦੀ ਲਾਸ਼ ਬਰਾਮਦ ਹੋਣ ਮਗਰੋਂ ਥਾਣਾ ਮਿਹਰਬਾਨ ਪੁਲਿਸ ਵੱਲੋਂ ਵਾਲੀਆ ਵਿਹਾਰ ਮਿਹਰਬਾਨ ਦੇ ਹੀ ਰਹਿਣ ਵਾਲੇ ਪ੍ਰਿੰਸ ਕੁਮਾਰ ਉਰਫ ਪ੍ਰਿੰਸ ਅਤੇ ਉਸ ਦੀ ਮਾਂ ਕਮਲੇਸ਼ ਰਾਣੀ ਦੇ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਮ੍ਰਿਤਕ ਉਮੇਸ਼ ਕੁਮਾਰ ਦੇ ਪਿਤਾ ਰਵਿੰਦਰ ਕੁਮਾਰ ਦੇ ਬਿਆਨ ਉੱਪਰ ਦਰਜ ਕੀਤਾ। ਵਾਲੀਆ ਵਿਹਾਰ ਕਲੋਨੀ ਮਿਹਰਬਾਨ ਦੇ ਰਹਿਣ ਵਾਲੇ ਰਵਿੰਦਰ ਕੁਮਾਰ ਮੁਤਾਬਕ ਉਸ ਦਾ ਲੜਕਾ ਉਮੇਸ਼ ਕੁਮਾਰ ਦੋ ਦਿਨ ਪਹਿਲਾਂ ਘਰੋਂ ਗਿਆ ਤੇ ਵਾਪਸ ਨਹੀਂ ਆਇਆ। ਉਨ੍ਹਾਂ ਉਮੇਸ਼ ਦੀ ਇਧਰ ਉਧਰ ਭਾਲ ਸ਼ੁਰੂ ਕੀਤੀ ਤਾਂ ਵਾਲੀਆ ਵਿਹਾਰ ਕਲੋਨੀ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਉਸ ਦਾ ਲੜਕਾ ਬੇਸੁੱਧ ਹਾਲਤ ਵਿੱਚ ਪਿਆ ਮਿਲਿਆ। ਉਮੇਸ਼ ਨੂੰ ਸਥਾਨਕ ਸੀਐਮਸੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਮੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਨ੍ਹਾਂ ਆਪਣੇ ਪੱਧਰ ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਹੀ ਰਹਿਣ ਵਾਲਾ ਪ੍ਰਿੰਸ ਕੁਮਾਰ ਉਸ ਦੇ ਲੜਕੇ ਉਮੇਸ਼ ਨੂੰ ਆਪਣੇ ਨਾਲ ਲੈ ਗਿਆ ਅਤੇ ਉਸ ਨੇ ਉਮੇਸ਼ ਨੂੰ ਕੋਈ ਨਸ਼ੀਲੀ ਵਸਤੂ ਦਿੱਤੀ ਜਿਸ ਤੇ ਸੇਵਨ ਕਰਕੇ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਉਕਤ ਜਾਣਕਾਰੀ ਥਾਣਾ ਮਿਹਰਬਾਨ ਪੁਲਿਸ ਨੂੰ ਦਿੱਤੀ ਜਿਸ ਮਗਰੋਂ ਪੁਲਿਸ ਵੱਲੋਂ ਮੁਲਜ਼ਮ ਪ੍ਰਿੰਸ ਅਤੇ ਕਮਲੇਸ਼ ਰਾਣੀ ਖਿਲਾਫ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।