ਜਣੇਪੇ ਮਗਰੋਂ ਔਰਤ ਦੀ ਮੌਤ, ਡਾਕਟਰ ਸਮੇਤ ਚਾਰ ਖ਼ਿਲਾਫ਼ ਪਰਚਾ ਦਰਜ; ਆਪਰੇਸ਼ਨ ਦੌਰਾਨ ਲਗਾਏ ਟਾਂਕਿਆਂ 'ਚੋਂ ਰਿਸਣ ਲੱਗਾ ਸੀ ਖੂਨ
ਗਰਭਵਤੀ ਔਰਤ ਦੇ ਜਣੇਪੇ ਮਗਰੋਂ ਹੋਈ ਮੌਤ ਦੇ ਮਾਮਲੇ ਵਿੱਚ ਥਾਣਾ ਟਿੱਬਾ ਪੁਲਿਸ ਵੱਲੋਂ ਜਣੇਪਾ ਕਰਵਾਉਣ ਵਾਲੀ ਡਾਕਟਰ, ਉਸ ਦੇ ਪਤੀ ਸਮੇਤ ਦੋ ਹੋਰਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ। ਪੁਲਿਸ ਨੇ ਇਹ ਮਾਮਲਾ ਸ਼ਿਵ ਸ਼ੰਕਰ ਕਲੋਨੀ ਦੇ ਰਹਿਣ ਵਾਲੇ ਅਮਰਜੀਤ ਕੁਮਾਰ ਦੇ ਬਿਆਨ ਉੱਪਰ ਡਾ. ਇੰਦੂ ਬਾਲਾ ਉਸ ਦੇ ਪਤੀ ਸਮੇਤ ਨੀਤੂ ਪ੍ਰਧਾਨ ਅਤੇ ਬਬਲੀ ਪ੍ਰਧਾਨ ਦੇ ਖਿਲਾਫ਼ ਦਰਜ ਕੀਤਾ ਹੈ।
Publish Date: Sun, 14 Dec 2025 12:43 PM (IST)
Updated Date: Sun, 14 Dec 2025 12:45 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਗਰਭਵਤੀ ਔਰਤ ਦੇ ਜਣੇਪੇ ਮਗਰੋਂ ਹੋਈ ਮੌਤ ਦੇ ਮਾਮਲੇ ਵਿੱਚ ਥਾਣਾ ਟਿੱਬਾ ਪੁਲਿਸ ਵੱਲੋਂ ਜਣੇਪਾ ਕਰਵਾਉਣ ਵਾਲੀ ਡਾਕਟਰ, ਉਸ ਦੇ ਪਤੀ ਸਮੇਤ ਦੋ ਹੋਰਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ। ਪੁਲਿਸ ਨੇ ਇਹ ਮਾਮਲਾ ਸ਼ਿਵ ਸ਼ੰਕਰ ਕਲੋਨੀ ਦੇ ਰਹਿਣ ਵਾਲੇ ਅਮਰਜੀਤ ਕੁਮਾਰ ਦੇ ਬਿਆਨ ਉੱਪਰ ਡਾ. ਇੰਦੂ ਬਾਲਾ ਉਸ ਦੇ ਪਤੀ ਸਮੇਤ ਨੀਤੂ ਪ੍ਰਧਾਨ ਅਤੇ ਬਬਲੀ ਪ੍ਰਧਾਨ ਦੇ ਖਿਲਾਫ਼ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ, ਸ਼ਿਵ ਸ਼ੰਕਰ ਕਲੋਨੀ ਦੀ ਰਹਿਣ ਵਾਲੀ ਰੰਜਨਾ ਨਾਮ ਦੀ ਔਰਤ ਦੇ ਦੂਸਰੇ ਬੱਚੇ ਦੇ ਜਣੇਪੇ ਲਈ ਉਸ ਨੂੰ ਰਾਧਾ ਸੁਆਮੀ ਕਲੀਨਿਕ ਸਟਾਰ ਸਿਟੀ ਕਲੋਨੀ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇੱਕ ਲੜਕੀ ਨੂੰ ਜਨਮ ਦੇਣ ਮਗਰੋਂ ਅਗਲੇ ਹੀ ਦਿਨ ਰੰਜਨਾ ਦੀ ਮੌਤ ਹੋ ਗਈ। ਰੰਜਨਾ ਦੇ ਪਤੀ ਅਮਰਜੀਤ ਕੁਮਾਰ ਮੁਤਾਬਕ ਡਾ. ਇੰਦੂ ਬਾਲਾ ਨੇ ਜਣੇਪੇ ਤੋਂ ਪਹਿਲਾਂ ਜਾਂਚ ਕਰਕੇ ਆਪਰੇਸ਼ਨ ਕਰਨ ਲਈ ਕਿਹਾ ਸੀ। 8 ਦਸੰਬਰ ਨੂੰ ਉਸ ਨੇ ਆਪਣੀ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਅਗਲੇ ਦਿਨ ਆਪਰੇਸ਼ਨ ਤੋਂ ਬਾਅਦ ਰੰਜਨਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ।
ਸ਼ਿਕਾਇਤ ਕਰਤਾ ਮੁਤਾਬਕ, ਡਾ. ਇੰਦੂ ਬਾਲਾ ਦੇ ਕਹਿਣ ਮੁਤਾਬਕ ਉਹ ਆਪਣੀ ਪਤਨੀ ਨੂੰ ਅੱਧਾ ਘੰਟਾ ਬਾਅਦ ਹੀ ਹਸਪਤਾਲ ਤੋਂ ਘਰ ਲੈ ਆਇਆ ਪਰ ਘਰ ਜਾ ਕੇ ਦੇਖਿਆ ਤਾਂ ਡਾ. ਇੰਦੂ ਬਾਲਾ ਵੱਲੋਂ ਕੀਤੇ ਅਪਰੇਸ਼ਨ ਦੌਰਾਨ ਰੰਜਨਾ ਦੇ ਪੇਟ ਵਿੱਚ ਲੱਗੇ ਟਾਂਕਿਆਂ ਤੋਂ ਲਗਾਤਾਰ ਖੂਨ ਰਿਸ ਰਿਹਾ ਸੀ। ਲਗਾਤਾਰ ਖੂਨ ਵਗਣ ਕਾਰਨ ਕੁਝ ਸਮਾਂ ਬਾਅਦ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ। ਜਦੋਂ ਉਸ ਨੇ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਤੇ ਸਵਾਲੀਆ ਨਿਸ਼ਾਨ ਲੱਗਾਇਆ ਤਾਂ ਬਬਲੀ ਪ੍ਰਧਾਨ ਅਤੇ ਨੀਤੂ ਪ੍ਰਧਾਨ ਵਿੱਚ ਬਚਾਅ ਕਰਨ ਲੱਗੀਆਂ ਅਤੇ ਉਸ ਉੱਪਰ ਰਾਜੀਨਾਮਾ ਕਰਨ ਦਾ ਦਬਾਅ ਬਣਾਇਆ ਗਿਆ। ਉਕਤ ਮਾਮਲਾ ਥਾਣਾ ਟਿੱਬਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪੁਲਿਸ ਨੇ ਡਾਕਟਰ ਸਮੇਤ ਉਸ ਦੇ ਪਤੀ, ਨੀਤੂ ਅਤੇ ਬਬਲੀ ਪ੍ਰਧਾਨ ਖਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ।