ਰਾਧਾ ਵਾਟਿਕਾ ਸਕੂਲ ’ਚ ਵਿੰਟਰ ਕਾਰਨੀਵਲ ਅੱਜ
ਰਾਧਾ ਵਾਟਿਕਾ ਸਕੂਲ ’ਚ ਵਿੰਟਰ ਕਾਰਨੀਵਲ ਅੱਜ
Publish Date: Sat, 20 Dec 2025 08:53 PM (IST)
Updated Date: Sun, 21 Dec 2025 04:13 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ: ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਰੋਡ ਖੰਨਾ ਵਿਖੇ ਵਿੰਟਰ ਕਾਰਨੀਵਲ 21 ਦਸੰਬਰ 2025 ਦਿਨ ਐਤਵਾਰ ਨੂੰ ਹੋ ਜਾ ਰਿਹਾ ਹੈ, ਜਿਸ ’ਚ ਸੋਲੋ ਗੀਤ, ਡਾਂਸ, ਮੌਮ ਐਂਡ ਮੀ, ਤੰਬੋਲਾ, ਡਰਾਇੰਗ ਮੁਕਾਬਲੇ, ਭੂਤ ਬੰਗਲਾ ਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਅਨੂਪਮਾ ਸ਼ਰਮਾ ਵੱਲੋਂ ਦਿੱਤੀ ਗਈ। ਪ੍ਰਿੰਸੀਪਲ ਅਨੂਪਮਾ ਸ਼ਰਮਾ ਨੇ ਕਿਹਾ ਕਿ ਇਸ ਵਿੰਟਰ ਕਾਰਨੀਵਾਲ ’ਚ ਵੱਖ-ਵੱਖ ਉਮਰ ਦੇ ਬੱਚੇ ਹਿੱਸਾ ਲੈ ਸਕਦੇ ਹਨ। ਇਸ ਤੋਂ ਇਲਾਵਾ ਫਨ ਗੇਮਸ, ਝੂਲੇ ਤੇ ਖਾਣ-ਪੀਣ ਦਾ ਆਨੰਦ ਵੀ ਲਿਆ ਜਾ ਸਕਦਾ ਹੈ। ਇਸ ਮੇਲੇ ਤੋਂ ਪ੍ਰਾਪਤ ਧਨ ਰਾਸ਼ੀ ਦਾ ਕੁਝ ਹਿੱਸਾ ਕੈਂਸਰ ਦੇ ਮਰੀਜ਼ਾਂ, ਬਿਰਧ ਆਸ਼ਰਮ, ਜ਼ਰੂਰਤਮੰਦਾਂ ਨੂੰ ਦਵਾਈਆਂ ਤੇ ਗੂੰਗੇ ਬਹਿਰਿਆਂ ਦੇ ਸਕੂਲਾਂ ਨੂੰ ਦਿੱਤਾ ਜਾਵੇਗਾ। ਬੱਚੇ ਵੱਧ ਚੜ੍ਹ ਕੇ ਮੇਲੇ ਦਾ ਹਿੱਸਾ ਬਣਨ ਤੇ ਜਿੰਦਗੀ ਦਾ ਆਨੰਦ ਲੈਣ।