ਰੁੱਖ ਕੱਟਣ ਤੋਂ ਰੋਕਿਆ ਤਾਂ ਕੁਲਹਾੜੀ ਨਾਲ ਕਰ ਦਿੱਤਾ ਹਮਲਾ
ਰੁੱਖ ਕੱਟਣ ਤੋਂ ਰੋਕਿਆ ਤਾਂ ਕੁਲਹਾੜੀ ਨਾਲ ਕਰ ਦਿੱਤਾ ਹਮਲਾ
Publish Date: Mon, 08 Dec 2025 09:05 PM (IST)
Updated Date: Mon, 08 Dec 2025 09:06 PM (IST)
ਇੱਕ ਪਰਿਵਾਰ ਦੇ 6 ਜੀਆਂ ਦੇ ਖਿਲਾਫ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਵੇਲ ਪੱਤਰ ਦਾ ਦਰਖਤ ਕੱਟਣ ਤੋਂ ਰੋਕਿਆ ਤਾਂ 6 ਵਿਅਕਤੀਆਂ ਨੇ ਕਲੱਬ ਰੋਡ ਦੇ ਰਹਿਣ ਵਾਲੇ ਇੱਕ ਨੌਜਵਾਨ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਲੱਬ ਰੋਡ ਦੇ ਰਹਿਣ ਵਾਲੇ ਗਗਨ ਸ਼ਰਮਾ ਨੇ ਦੱਸਿਆ ਉਹ ਆਪਣੇ ਘਰ ਦੇ ਬਾਹਰ ਪਾਰਕ ਵਿੱਚ ਧੁੱਪ ਸੇਕ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਕੁਝ ਵਿਅਕਤੀ ਪਾਰਕ ਵਿੱਚ ਲੱਗੇ ਬੇਲ ਪੱਤਰ ਦੇ ਦਰਖਤ ਨੂੰ ਕੱਟ ਰਹੇ ਸਨ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸ ਦਰਖਤ ਨਾਲ ਉਨ੍ਹਾਂ ਦੀ ਧਾਰਮਿਕ ਆਸਥਾ ਜੁੜੀ ਹੋਈ ਹੈ। ਮੁਲਜ਼ਮਾਂ ਨੂੰ ਜਦ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਹ ਬੁਰੀ ਤਰ੍ਹਾਂ ਭੜਕ ਗਏ ਅਤੇ ਉਨ੍ਹਾਂ ਨੇ ਗਗਨ ਸ਼ਰਮਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਚੋਂ ਇੱਕ ਨੇ ਉਨ੍ਹਾਂ ਉੱਪਰ ਕੁਲਹਾੜੀ ਨਾਲ ਵਾਰ ਕੀਤਾ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅਮਿਤ ਗੁਪਤਾ, ਆਯੂਸ਼ ਗੁਪਤਾ, ਗੋਰਿਸ਼ ਗੁਪਤਾ, ਵਿਨੋਦ ਗੁਪਤਾ, ਸੁਮਿਤ ਗੁਪਤਾ ਅਤੇ ਸੋਨੂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।