ਗੋਂਦਵਾਲ ਤੋਂ ਵਰਿੰਦਰਪਾਲ ਕੌਰ ਨੂੰ ਬਣਾਇਆ ਉਮੀਦਵਾਰ
ਬਲਾਕ ਸੰਮਤੀ ਜ਼ੋਨ ਗੋਂਦਵਾਲ ਤੋਂ ਵਰਿੰਦਰਪਾਲ ਕੌਰ ਬਰ੍ਹਮੀ ਨੂੰ ਬਣਾਇਆ ਉਮੀਦਵਾਰ
Publish Date: Mon, 01 Dec 2025 09:18 PM (IST)
Updated Date: Mon, 01 Dec 2025 09:20 PM (IST)
ਦਲਵਿੰਦਰ ਸਿੰਘ ਰਛੀਨ, ਪੰਜਾਬੀ ਜਾਗਰਣ
ਰਾਏਕੋਟ : ਵਿਧਾਨ ਸਭਾ ਹਲਕਾ ਰਾਏਕੋਟ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਲਈ ਰਾਏਕੋਟ ਕਾਂਗਰਸ ਵੀ ਨਿੱਤਰ ਆਈ ਹੈ ਅਤੇ ਅੱਜ ਕਾਂਗਰਸ ਵੱਲੋਂ ਬਲਾਕ ਸੰਮਤੀ ਜ਼ੋਨ ਗੋਂਦਵਾਲ ਤੋਂ ਵਰਿੰਦਰਪਾਲ ਕੌਰ ਬਰ੍ਹਮੀ ਨੂੰ ਉਮੀਦਵਾਰ ਐਲਾਨਿਆ ਹੈ। ਇਸ ਜੋਨ ਵਿਚ ਪੈਂਦੇ ਪਿੰਡ ਗੋਂਦਵਾਲ, ਬਰ੍ਹਮੀ ਤੇ ਲਿੱਤਰਾਂ ਦੇ ਸਮੂਹ ਕਾਂਗਰਸੀ ਵਰਕਰਾਂ ਤੇ ਲੋਕਾਂ ਦੇ ਇਕੱਠ ਦੌਰਾਨ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਸੰਮਤੀ ਉਮੀਦਵਾਰ ਵਰਿੰਦਰਪਾਲ ਕੌਰ ਦੇ ਪਤੀ ਮਨਦੀਪ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਆਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਲਕਾ ਰਾਏਕੋਟ ਵੱਲੋਂ ਵੱਖ-ਵੱਖ ਬਲਾਕਾਂ ’ਚ ਮੀਟਿੰਗਾਂ ਕਰ ਕੇ ਆਪਣੇ ਉਮੀਦਵਾਰਾਂ ਸਬੰਧੀ ਰਣਨੀਤੀ ਉਲੀਕੀ ਜਾ ਰਹੀ ਹੈ। ਉਨ੍ਹਾਂ ਗੋਂਦਵਾਲ ਜ਼ੋਨ ਅਧੀਨ ਆਉਂਦੇ ਪਿੰਡ ਗੋਂਦਵਾਲ, ਬਰ੍ਹਮੀ ਤੇ ਲਿੱਤਰਾਂ ਦੇ ਪਾਰਟੀ ਵਰਕਰਾਂ ਤੇ ਲੋਕਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਸਮੇਂ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਸੂਬੇਦਾਰ ਗੁਰਨਾਮ ਸਿੰਘ ਨਾਹਰ, ਤਰਲੋਚਨ ਸਿੰਘ ਬਰ੍ਹਮੀ, ਸਾਬਕਾ ਸਰਪੰਚ ਨਿਰਮਲ ਸਿੰਘ ਬਰ੍ਹਮੀ, ਸਾਬਕਾ ਸਰਪੰਚ ਕੇਵਲ ਸਿੰਘ ਬਰ੍ਹਮੀ, ਸਾਬਕਾ ਸਰਪੰਚ ਗੁਰਮੇਲ ਸਿੰਘ ਲਿੱਤਰਾਂ, ਸਰਪੰਚ ਬਲਦੇਵ ਸਿੰਘ ਖਾਲਸਾ ਗੋਂਦਵਾਲ, ਪੰਚ ਲਖਵੀਰ ਸਿੰਘ, ਪੰਚ ਜਗਦੀਪ ਸਿੰਘ, ਨੰਬਰਦਾਰ ਜਸਪਾਲ ਸਿੰਘ ਗੋਂਦਵਾਲ, ਕੈਪਟਨ ਅਮਰ ਸਿੰਘ ਗੋਂਦਵਾਲ, ਨੰਬਰਦਾਰ ਕਮਲਜੀਤ ਸਿੰਘ, ਪੰਚ ਗੁਰਮੇਲ ਸਿੰਘ ਗੋਂਦਵਾਲ, ਸਾਬਕਾ ਪੰਚ ਗੁਰਮੇਲ ਸਿੰਘ ਗੋਂਦਵਾਲ, ਸੂਬੇਦਾਰ ਜਗਜੀਤ ਸਿੰਘ ਸਿੱਧੂ, ਰਛਪਾਲ ਸਿੰਘ, ਪਿਸ਼ੌਰਾ ਸਿੰਘ ਮਾਨ, ਚਮਕੌਰ ਸਿੰਘ ਲਿੱਤਰਾਂ, ਨੰਬਰਦਾਰ ਰਵਿੰਦਰ ਸਿੰਘ ਕੋਕੀ ਲਿੱਤਰਾਂ, ਨੰਬਰਦਾਰ ਨੈਬ ਸਿੰਘ ਲਿੱਤਰਾਂ, ਫੌਜੀ ਬਲਦੇਵ ਸਿੰਘ ਲਿੱਤਰਾਂ ਆਦਿ ਹਾਜ਼ਰ ਸਨ।