23 ਕਰੋੜ ਦੀ ਲਾਗਤ ਨਾਲ ਬਨਣਗੇ ਅੰਡਰ ਪਾਥ : ਰਵਨੀਤ ਬਿੱਟੂ
23 ਕਰੋੜ ਦੀ ਲਾਗਤ ਨਾਲ ਮਾਹਾਨਗਰ ਵਿੱਚ ਬਨਣਗੇ ਅੰਡਰ ਪਾਥ- ਰਵਨੀਤ ਸਿੰਘ ਬਿੱਟੂ
Publish Date: Thu, 04 Dec 2025 09:23 PM (IST)
Updated Date: Thu, 04 Dec 2025 09:26 PM (IST)

ਫੋਟੋ 22 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਵਿੱਚ ਜਲਦੀ ਹੀ ਦੋ ਮਹੱਤਵਪੂਰਨ ਅੰਡਰ ਪਾਥ ਬਣਾਏ ਜਾਣਗੇ। ਇਸ ਨਾਲ ਹਾਈਵੇਅ ਤੇ ਟ੍ਰੈਫਿਕ ਭੀੜ ਘੱਟ ਹੋਵੇਗੀ ਅਤੇ ਕੈਲਾਸ਼ ਨਗਰ ਅਤੇ ਜੱਸੀਆਂ ਰੋਡ ਨੂੰ ਸੁਰੱਖਿਅਤ ਸੜਕ ਸੰਪਰਕ ਮਿਲੇਗਾ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ। ਬਿੱਟੂ ਨੇ ਕਿਹਾ ਕਿ ਲੁਧਿਆਣਾ ਦੇ ਵਸਨੀਕਾਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ। ਲੁਧਿਆਣਾ ਤੋਂ ਜਲੰਧਰ ਤੱਕ ਰਾਸ਼ਟਰੀ ਰਾਜ ਮਾਰਗ ਤੇ ਦੋ ਮਹੱਤਵਪੂਰਨ ਅੰਡਰ ਪਾਥ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਅਹਿਮ ਪ੍ਰੋਜੈਕਟ ਨੂੰ 23 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਕੈਲਾਸ਼ ਨਗਰ ਨੇੜੇ ਆਉਣ ਅਤੇ ਜਾਣ ਵਾਲੇ ਆਵਾਜਾਈ ਲਈ ਦੋ 15-ਮੀਟਰ ਦੇ ਅੰਡਰ ਪਾਥ ਬਣਾਏ ਜਾਣਗੇ। ਇਸ ਨਾਲ ਭੀੜ ਘੱਟ ਹੋਵੇਗੀ ਅਤੇ ਸੰਪਰਕ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਆਵਾਜਾਈ ਦੀ ਭੀੜ ਨੂੰ ਘਟਾਉਣ ਲਈ ਜੱਸੀਆਂ ਰੋਡ ਹਾਈਵੇਅ ਦੇ ਨੇੜੇ ਇੱਕ ਅੰਡਰਪਾਥ ਬਣਾਇਆ ਜਾਵੇਗਾ। ਇਨ੍ਹਾਂ ਪ੍ਰੋਜੈਕਟਾਂ ਤੇ 23 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਸਰਵਿਸ ਲੇਨਾਂ ਨੂੰ 7 ਮੀਟਰ ਤੋਂ 11 ਮੀਟਰ ਤੱਕ ਚੌੜਾ ਕੀਤਾ ਗਿਆ ਹੈ। ਇਹ ਪਹਿਲਕਦਮੀ ਵੱਡੀਆਂ ਟ੍ਰੈਫਿਕ ਸਮੱਸਿਆਵਾਂ ਨੂੰ ਹੱਲ ਕਰੇਗੀ ਅਤੇ ਯਾਤਰੀਆਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗੀ। ਇਹ ਪ੍ਰੋਜੈਕਟ ਅਗਲੇ ਸਾਲ ਦੇ ਅੰਦਰ ਪੂਰੇ ਹੋਣ ਦੀ ਉਮੀਦ ਹੈ। ਬਿੱਟੂ ਨੇ ਕਿਹਾ ਲੁਧਿਆਣਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਇਸ ਲਈ ਮੈਂ ਹਮੇਸ਼ਾ ਕੇਂਦਰ ਸਰਕਾਰ ਤੋਂ ਪੰਜਾਬ ਅਤੇ ਲੁਧਿਆਣਾ ਲਈ ਵੱਡੇ ਪ੍ਰਜੈਕਟ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ।