ਦੋ ਰੋਜ਼ਾ ਕੀਰਤਨ ਸਮਾਗਮ 21 ਅਤੇ 22 ਨੂੰ
ਗੁਰਦੁਆਰਾ ਅਟਾਰੀ ਸਾਹਿਬ ਘੁੰਗਰਾਲੀ ਸਿੱਖਾਂ ਵਿਖੇ ਦੋ ਰੋਜ਼ਾ ਕੀਰਤਨ ਸਮਾਗਮ 21 ਅਤੇ 22 ਨੂੰ
Publish Date: Sat, 20 Dec 2025 10:19 PM (IST)
Updated Date: Sun, 21 Dec 2025 04:13 AM (IST)
ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਸ਼ੋ ਪ੍ਰਾਪਤ ਧਰਤੀ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਦੋ ਰੋਜ਼ਾ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵੀਰ ਸਿੰਘ ਅਤੇ ਖਜਾਨਚੀ ਹਰਮੀਤ ਸਿੰਘ ਨੇ ਦੱਸਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਮਾਤਾ ਗੁਜਰੀ ਜੀ ਚਾਰ ਸਾਹਿਬਜ਼ਾਦੇ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਦੋ ਰੋਜਾ ਕੀਰਤਨ ਸਮਾਗਮ 21 ਅਤੇ 22 ਦਸੰਬਰ 2025 ਸ਼ਾਮ 7:30 ਤੋਂ 9:30 ਵਜੇ ਤੱਕ ਕਰਵਾਇਆ ਜਾਂ ਰਿਹਾ ਹੈ। ਇਸ ਸਮਾਗਮ ਵਿੱਚ ਬਾਬਾ ਰਣਧੀਰ ਸਿੰਘ ਜੀ ਭੰਗਲਾਂ ਵਾਲੇ ਸੰਗਤਾਂ ਨੂੰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਇਤਹਾਸ ਨਾਲ ਜੋੜਨਗੇ। ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਚਾਰ ਸਾਹਿਬਜ਼ਾਦਿਆ , ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਨ ਲਈ ਓਹਨਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਨਮਸਤਕ ਹੋ ਕੇ ਸਮਾਗਮ ਨੂੰ ਸਫਲ ਬਣਾਉਣ ਅਤੇ ਆਪਣਾ ਜੀਵਨ ਸਫ਼ਲ ਕਰਨ ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।