ਆਹਮੋ ਸਾਹਮਣੇ ਆਉਂਦੇ ਦੋ ਮੋਟਰਸਾਈਕਲਾਂ ਦੀ ਹੋਈ ਜ਼ਬਰਦਸਤ ਟੱਕਰ
ਆਹਮੋ ਸਾਹਮਣੇ ਆਉਂਦੇ ਦੋ ਮੋਟਰਸਾਈਕਲਾਂ ਦੀ ਹੋਈ ਜ਼ਬਰਦਸਤ ਟੱਕਰ
Publish Date: Wed, 10 Dec 2025 09:47 PM (IST)
Updated Date: Wed, 10 Dec 2025 09:48 PM (IST)

ਮੋਟਰਸਾਈਕਲ ਸਵਾਰ ਚਾਰ ਨੌਜਵਾਨ ਜ਼ਖ਼ਮੀ, ਇੱਕ ਦੀ ਹਾਲਤ ਨਾਜ਼ੁਕ ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੀ ਐਲਡੀਕੋ ਚੌਂਕੀ ਦੇ ਇਲਾਕੇ ਵਿੱਚ ਕਾਦੀਆਂ ਕੱਟ ਨੇੜੇ ਜੀਟੀ ਰੋਡ ਤੇ ਦੋ ਮੋਟਰਸਾਈਕਲ ਆਮੋ ਸਾਹਮਣੇ ਤੋਂ ਇੱਕ ਦੂਜੇ ਵਿੱਚ ਟਕਰਾਏ ਜਿਸ ਤੋਂ ਬਾਅਦ ਦੋਵੇਂ ਮੋਟਰ ਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਦੋਵੇਂ ਮੋਟਰਸਾਈਕਲਾਂ ਤੇ ਬੈਠੇ ਚਾਰ ਨੌਜਵਾਨ ਇਸ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਜਖਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਆਸ ਪਾਸ ਦੇ ਲੋਕਾਂ ਅਤੇ ਰਾਹਗੀਰਾਂ ਵੱਲੋਂ ਚਾਰਾਂ ਨੂੰ ਸੜਕ ਤੋਂ ਚੁੱਕ ਕੇ ਸਾਈਡ ਤੇ ਕੀਤਾ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਚੰਦ ਮਿੰਟਾਂ ’ਚ ਮੌਕੇ ਤੇ ਐਲਡੀਕੋ ਚੌਂਕੀ ਦੀ ਪੁਲਿਸ ਪਹੁੰਚ ਗਈ ਜਿਨ੍ਹਾਂ ਮੌਕੇ ਤੇ ਐਮਬੋਲੈਂਸ ਬੁਲਾ ਕੇ ਹਾਦਸ ਵਿੱਚ ਜਖਮੀ ਹੋਏ ਚਾਰੇ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਐਲਡੀਕੋ ਚੌਕੀ ਦੇ ਇੰਚਾਰਜ ਜਿੰਦਰ ਲਾਲ ਸਿੱਧੂ ਨੇ ਦੱਸਿਆ ਕਿ ਉਹ ਕਿਸੇ ਹੋਰ ਮਾਮਲੇ ਦੀ ਤਫਤੀਸ਼ ਲਈ ਗਏ ਹੋਏ ਸਨ ਤਾਂ ਉਨ੍ਹਾਂ ਨੂੰ ਹਾਦਸੇ ਸਬੰਧੀ ਪਤਾ ਲੱਗਾ। ਉਨ੍ਹਾਂ ਤੁਰੰਤ ਚੌਂਕੀ ਤੋਂ ਡਿਊਟੀ ਅਫਸਰ ਮੇਜਰ ਸਿੰਘ ਅਤੇ ਟੀਮ ਨੂੰ ਮੌਕੇ ਤੇ ਭੇਜਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵੱਲੋਂ ਹਾਦਸੇ ਵਿੱਚ ਜਖਮੀ ਹੋਏ ਚਾਰੇ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਦੇ ਮਾਮੂਲੀ ਸੁੱਟਾਂ ਲੱਗੀਆਂ ਹਨ, ਪਰ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਜਲਦ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।