ਸਮਰਾਲਾ ' ਚ ਘੁਲਾਲ ਟੋਲ ਪਲਾਜ਼ੇ ਤੇ ਟੋਲ ਜਾਰੀ, ਕੁੱਬੇ ਟੋਲ ਪਲਾਜ਼ਾ ਬੰਦ
ਕਿਸਾਨ ਮਜਦੂਰ ਸੰਘਰਸ਼ ਜਥੇਬੰਦੀ ਵਲੋਂ ਸਮੁੱਚੇ ਪੰਜਾਬ ' ਚ ਸਾਰੇ ਟੋਲ ਪਲਾਜ਼ੇ 15 ਦਸੰਬਰ ਨੂੰ ਬੰਦ ਕਰਨ ਦੇ ਕੀਤੇ ਐਲਾਨ ਦਾ ਅੱਜ ਸਮਰਾਲਾ ' ਚ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ। ਪਿੰਡ ਘੁਲਾਲ ਦੇ ਟੋਲ ਪਲਾਜ਼ੇ ਤੇ ਆਮ ਦਿਨਾਂ ਵਾਂਗੂ ਵਾਹਨਾਂ ਤੋਂ ਟੋਲ ਵਸੂਲੀ ਨਿਰਵਿਘਨ ਚਲਦੀ ਰਹੀ
Publish Date: Thu, 15 Dec 2022 02:46 PM (IST)
Updated Date: Thu, 15 Dec 2022 02:49 PM (IST)
ਸਰਵਣ ਸਿੰਘ ਭੰਗਲਾਂ, ਸਮਰਾਲਾ: ਕਿਸਾਨ ਮਜਦੂਰ ਸੰਘਰਸ਼ ਜਥੇਬੰਦੀ ਵਲੋਂ ਸਮੁੱਚੇ ਪੰਜਾਬ ' ਚ ਸਾਰੇ ਟੋਲ ਪਲਾਜ਼ੇ 15 ਦਸੰਬਰ ਨੂੰ ਬੰਦ ਕਰਨ ਦੇ ਕੀਤੇ ਐਲਾਨ ਦਾ ਅੱਜ ਸਮਰਾਲਾ ' ਚ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ। ਪਿੰਡ ਘੁਲਾਲ ਦੇ ਟੋਲ ਪਲਾਜ਼ੇ ਤੇ ਆਮ ਦਿਨਾਂ ਵਾਂਗੂ ਵਾਹਨਾਂ ਤੋਂ ਟੋਲ ਵਸੂਲੀ ਨਿਰਵਿਘਨ ਚਲਦੀ ਰਹੀ ਪਰ ਪਿੰਡ ਕੁੱਬਾ ਵਿਖੇ ਸਥਿਤ ਟੋਲ ਪਲਾਜ਼ਾ ਪੂਰਨ ਤੌਰ ਤੇ ਬੰਦ ਰਿਹਾ ਕਿਉਂ ਕੇ ਉੱਥੇ ਬੀ ਕੇ ਯੂ ਸਿੱਧੂਪੁਰ ਵਲੋਂ ਪਿਛਲੇ ਸਾਲ ਦੀ 25 ਜਨਵਰੀ ਤੋਂ ਪੱਕਾ ਧਰਨਾ ਲਗਾ ਕੇ ਟੋਲ ਵਸੂਲਣਾ ਬੰਦ ਕਰਵਾ ਦਿੱਤਾ ਗਿਆ ਸੀ। ਜਥੇਬੰਦੀ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦੱਸਣ ਮੁਤਾਬਕ ਜਿੱਥੇ ਇਹ ਟੋਲ ਲਗਾਇਆ ਗਿਆ ਹੈ ਓਥੋਂ ਦੀਆਂ ਸੜਕਾਂ ਦੀ ਹਾਲਤ ਬਦਤਰ ਹੈ ਤੇ ਕਈ ਸਾਲਾਂ ਤੋਂ ਮੁਰੰਮਤ ਵੀ ਨਾ ਕਰਵਾਉਣ ਕਰਕੇ ਟੋਲ ਕੰਪਨੀ ਨੂੰ ਲੋਕਾਂ ਦੀ ਲੁੱਟ ਖਸੁੱਟ ਨਹੀਂ ਕਰਨ ਦੇਣਗੇ।