ਰੰਜਿਸ਼ ਦੇ ਚਲਦੇ ਪਰਿਵਾਰ ਉੱਤੇ ਹਮਲਾ ਕਰਨ ਵਾਲੇ ਨਾਮਜ਼ਦ
ਰੰਜਿਸ਼ ਦੇ ਚਲਦੇ ਪਰਿਵਾਰ ਉੱਤੇ ਹਮਲਾ ਕਰਨ ਵਾਲੇ ਨਾਮਜ਼ਦ
Publish Date: Wed, 24 Dec 2025 09:29 PM (IST)
Updated Date: Wed, 24 Dec 2025 09:31 PM (IST)

ਪੀੜਤ ਪਰਿਵਾਰ ਨੇ ਹਮਲਾਵਰਾਂ ਉੱਪਰ ਲਗਾਏ ਗਹਿਣੇ ਖੋਹਣ ਦੇ ਦੋਸ਼ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਨਿਊ ਦੀਪ ਨਗਰ ਚੂੜਪੁਰ ਰੋਡ ਦੇ ਰਹਿਣ ਵਾਲੇ ਪਰਿਵਾਰ ਉੱਪਰ ਰੰਜਿਸ਼ ਦੇ ਚਲਦੇ ਕੁਝ ਜਣਿਆਂ ਨੇ ਮਿਲਕੇ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਪੀੜਿਤ ਪਰਿਵਾਰ ਵਾਲੇ ਮੁਰਾਰੀ ਲਾਲ ਦੇ ਬਿਆਨ ਉੱਪਰ ਹਮਲਾ ਕਰਨ ਵਾਲੇ ਅੰਜੂ, ਪ੍ਰਦੀਪ ਕੁਮਾਰ, ਸੁਰਿੰਦਰ ਕੌਰ, ਸ਼ਿਵ ਕੁਮਾਰ, ਸੁਨੀਤਾ, ਸ਼ਿਵਮ, ਮੋਨਿਕਾ, ਜਸ਼ਨ, ਪ੍ਰਦੀਪ ਦੀ ਮਾਤਾ ਅੰਜੂ ਦੇ ਲੜਕੇ ਅਤੇ ਉਨ੍ਹਾਂ ਦੇ ਕਰੀਬ 15 ਅਣਪਛਾਤੇ ਸਾਥੀਆਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਮੁਰਾਰੀ ਲਾਲ ਮੁਤਾਬਕ ਵਾਰਦਾਤ ਵਾਲੇ ਦਿਨ ਉਸ ਦੇ ਪੁੱਤਰ ਰੁਦਰ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਮੁਲਜ਼ਮ ਅੰਜੂ ਪ੍ਰਦੀਪ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਦਰਜਨ ਤੋਂ ਵੱਧ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਪਰ ਹਮਲਾ ਕਰ ਦਿੱਤਾ ਹੈ। ਉਸ ਦੇ ਲੜਕੇ ਨੇ ਦੱਸਿਆ ਕਿ ਜਦ ਉਸ ਦੀ ਪਤਨੀ ਵਿਦਿਆਵਤੀ ਅਤੇ ਸੱਸ ਨਿਰਮਲਾ ਦੇਵੀ ਸਮੇਤ ਪੁਸ਼ਪਾ ਅਤੇ ਸਾਲੀਆਂ ਮੀਨਾ ਨੇ ਰੁਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਰਿਆਂ ਨੇ ਪਰਿਵਾਰ ਦੀਆਂ ਔਰਤਾਂ ਉੱਪਰ ਹਮਲਾ ਕਰਦੇ ਹੋਏ ਬੁਰੀ ਤਰ੍ਹਾਂ ਨਾਲ ਕੁਟਾਪਾ ਕੀਤਾ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਏ ਕੀ ਲੜਾਈ ਦੇ ਦੌਰਾਨ ਅੰਜੂ ਨੇ ਉਸ ਦੇ ਸੁਹਰੇ ਜੋਗਿੰਦਰ ਕੁਮਾਰ ਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਖਿੱਚ ਲਈ ਅਤੇ ਉਸ ਦੇ ਹੱਥੋਂ ਮੋਬਾਇਲ ਫੋਨ ਖੋਹ ਕੇ ਤੋੜ ਦਿੱਤਾ ਅਤੇ ਸੁਨੀਤਾ ਨੇ ਉਸ ਦੀ ਪਤਨੀ ਦੇ ਨੱਕ ਵਾਲਾ ਸੋਨੇ ਦਾ ਕੋਕਾ ਖਿੱਚ ਲਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਮੁਤਾਬਕ ਮੁਲਜ਼ਮਾਂ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।