ਦਬੰਗ ਅਫਸਰ : ਇਹ ਹੈ ਦੇਸ਼ 'ਚ ਸਭ ਤੋਂ ਗ੍ਰਿਫਤਾਰੀਆਂ ਕਰਨ ਵਾਲੀ ਲੁਧਿਆਣਾ ਦੀ ਮਾਲ ਅਫ਼ਸਰ ਤਾਨੀਆ ਬੈਂਸ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ 'ਚ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਤਾਨੀਆ ਬੈਂਸ ਇਹ ਮਾਣ ਪ੍ਰਾਪਤ ਕਰਨ ਵਾਲੀ ਚੰਡੀਗੜ੍ਹ ਜ਼ੋਨ ਦੀ ਪਹਿਲੀ ਅਧਿਕਾਰੀ ਹੈ। ਇਸ ਜ਼ੋਨ 'ਚ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਸ਼ਾਮਲ ਹੈ।
Publish Date: Thu, 08 Jul 2021 02:53 PM (IST)
Updated Date: Thu, 08 Jul 2021 05:22 PM (IST)
ਭੁਪਿੰਦਰ ਭਾਟੀਆ / ਮੁਨੀਸ਼ ਸ਼ਰਮਾ, ਲੁਧਿਆਣਾ : ਤਾਨੀਆ ਬੈਂਸ ਲੁਧਿਆਣਾ ਦੀ ਮਹਿਲਾ ਡਿਪਟੀ ਕਮਿਸ਼ਨਰ ਹੈ ਜੋ ਕਿ ਕੇਂਦਰੀ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੀਜੀਐਸਟੀ) 'ਚ ਤਾਇਨਾਤ ਹੈ। ਜੀਐੱਸਟੀ ਧੋਖਾਧੜੀ ਦੇ ਕੇਸਾਂ 'ਚ ਸਭ ਤੋਂ ਵੱਧ ਗ੍ਰਿਫਤਾਰੀਆਂ ਕਰਨ ਵਾਲੀ ਦੇਸ਼ ਦੀ ਮਾਲ ਅਧਿਕਾਰੀ ਬਣ ਗਈ ਹੈ। ਤਾਨੀਆ ਬੈਂਸ ਨੇ 18 ਜਾਅਲੀ ਉਦਮੀਆਂ ਨੂੰ ਗ੍ਰਿਫਤਾਰ ਕਰ ਕੇ ਆਪਣਾ ਕੰਮ ਸਾਬਤ ਕੀਤਾ ਹੈ ਜਿਨ੍ਹਾਂ ਨੇ ਜਾਅਲੀ ਫਰਮਾਂ ਬਣਾ ਕੇ ਸਰਕਾਰ ਦੇ ਮਾਲੀਏ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਇਆ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ 'ਚ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਤਾਨੀਆ ਬੈਂਸ ਇਹ ਮਾਣ ਪ੍ਰਾਪਤ ਕਰਨ ਵਾਲੀ ਚੰਡੀਗੜ੍ਹ ਜ਼ੋਨ ਦੀ ਪਹਿਲੀ ਅਧਿਕਾਰੀ ਹੈ। ਇਸ ਜ਼ੋਨ 'ਚ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਸ਼ਾਮਲ ਹੈ। ਇਸ ਨੌਜਵਾਨ ਭਾਰਤੀ ਮਾਲ ਅਧਿਕਾਰੀ (ਆਈਆਰਐਸ) ਨੇ 1599.91 ਕਰੋੜ ਦੇ ਧੋਖਾਧੜੀ ਬਿਲਿੰਗ ਦੇ ਛੇ ਮਾਮਲੇ ਫੜੇ ਤੇ ਸੌ ਤੋਂ ਵੱਧ ਫਰਜ਼ੀ ਕੰਪਨੀਆਂ ਨੂੰ ਰੱਦ ਕਰ ਦਿੱਤਾ। ਨਾਲ ਹੀ 192 ਕਰੋੜ ਦੀ ਮਾਲ ਚੋਰੀ ਦੀ ਬਚਤ ਹੋਈ। ਇਸ 'ਚੋਂ 33 ਕਰੋੜ ਰੁਪਏ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾ ਕਰਵਾਇਆ ਜਾ ਚੁੱਕਾ ਹੈ।
2016 ਬੈਚ ਦੀ ਅਫਸਰ ਨੇ ਪਟਿਆਲਾ 'ਚ ਪਹਿਲੀ ਤਾਇਨਾਤੀ ਦੌਰਾਨ ਹੀ ਮੰਡੀ ਗੋਬਿੰਦਗੜ੍ਹ 'ਚ ਸਟੀਲ ਕਾਰੋਬਾਰ 'ਚ ਫਰਜ਼ੀ ਬਿਲਿੰਗ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਦੀ ਅਨੋਖੀ ਕਾਰਜਸ਼ੈਲੀ ਨੂੰ ਦੇਖਦੇ ਹੋਏ ਹੀ ਸੀਜੀਐਸਟੀ ਕਮਿਸ਼ਨਰੇਟ ਲੁਧਿਆਣਾ ਦੇ ਪ੍ਰਿੰਸੀਪਲ ਕਮਿਸ਼ਨਰ ਆਸ਼ੂਤੋਸ਼ ਬਰਨਵਾਲ ਨੇ ਉਨ੍ਹਾਂ ਨੂੰ ਲੁਧਿਆਣਾ ਆਉਣ ਦੀ ਪੇਸ਼ਕਸ਼ ਦਿੱਤੀ ਹੈ।
ਲੁਧਿਆਣਾ 'ਚ ਐਂਟੀ ਐਵੀਜਨ ਵਿੰਗ 'ਚ ਜੁਆਇਨਿੰਗ ਤੋਂ ਬਾਅਦ ਤਾਨੀਆ ਨੇ ਫਰਜ਼ੀ ਬਿਲਿੰਗ ਦੇ ਮਾਮਲਿਆਂ ਦੀ ਪੜਤਾਲ ਸ਼ੁਰੂ ਕੀਤੀ ਤੇ ਜੀਐਸਟੀ ਘੋਟਾਲੇ ਦਾ ਪਰਦਾਫਾਸ਼ ਕਰ ਕੇ ਸਾਲਾਂ ਤੋਂ ਸਰਗਰਮ ਚਾਰਟਿਡ ਅਕਾਊਂਟੇਟ ਤੇ ਮਾਫੀਆ ਦੀ ਚੇਨ ਨੂੰ ਤੋੜਿਆ ਹੈ। ਤਾਨੀਆ ਕਹਿੰਦੀ ਹੈ ਲੁਧਿਆਣਾ ਨੇ ਫਰਜ਼ੀ ਬਿਲਿੰਗ ਮਾਫੀਆ 'ਤੇ ਨਕੇਲ ਕਸਣਾ ਕਾਫੀ ਮੁਸ਼ਕਿਲ ਸੀ ਪਰ ਟੀਮ ਦੇ ਸਹਿਯੋਗ ਨਾਲ ਕਾਮਯਾਬੀ ਮਿਲੀ। ਇਸ ਕਾਮਯਾਬੀ ਨੇ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ।
ਬੋਗਮ ਬਿਲਿੰਗ ਦਾ ਭੰਡਾਫੋੜ ਕਰਨ ਲਈ ਲੁਧਿਆਣਾ ਤੋਂ ਨੋਇਡਾ ਤਕ ਕੰਮ ਕਰਨ ਵਾਲੀ ਲੁਧਿਆਣਾ ਕਮਿਸ਼ਨਰੇਟ ਦੀ ਟੀਮ 'ਚ ਤਾਨੀਆ ਇਕੱਲੀ ਅਫਸਰ ਸੀ। ਰਾਤ ਦੋ ਵਜੇ ਨੋਇਡਾ 'ਚ ਰੇਡ ਕਰਨ ਦੇ ਸਬੰਧ 'ਚ ਤਾਨੀਆ ਕਹਿੰਦੀ ਹੈ ਚਾਰ ਸਾਲ ਦੇ ਕਰੀਅਰ 'ਚ ਇਹ ਮੇਰੇ ਲਈ ਅਨੋਖਾ ਤਜ਼ਰਬਾ ਸੀ।
ਸਾਡੀ ਟੀਮ ਸਵੇਰੇ ਤਿੰਨ ਦਿੱਲੀ ਪੁੱਜੀ। ਟੀਮ ਨੂੰ ਸਪੱਸ਼ਟ ਨਿਰਦੇਸ਼ ਦਿੱਤਾ ਕਿ ਤਤਕਾਲ ਕ੍ਰੈਕ ਡਾਊਨ ਕਰਨਾ ਹੈ। ਇਸ ਨਾਲ ਸਾਨੂੰ ਕਾਮਯਾਬੀ ਮਿਲੀ।
ਉਨ੍ਹਾਂ ਦੀ ਟੀਮ ਦੇ ਸਹਿਯੋਗੀ ਕਹਿੰਦੇ ਹੈ ਕਿ ਰਾਤ ਨੂੰ ਵੀ ਡਿਪਟੀ ਕਮਿਸ਼ਨਰ ਆਪਣੇ ਕਰਤਵ ਦਾ ਪਾਲਣ ਕਰਨ ਤੋਂ ਪਿੱਛੇ ਨਹੀਂ ਰਹੀ। ਉਨ੍ਹਾਂ ਦੇ ਕੰਮ ਕਰਨ ਦਾ ਸਟਾਈਲ ਤੋਂ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਨਵੀਂ ਅਫਸਰ ਹੈ। ਖਾਸ ਗੱਲ ਇਹ ਹੈ ਕਿ ਇਸ ਕੇਸ 'ਚ ਤਾਨੀਆ ਦਾ ਅਦਾਲਤ 'ਚ ਸਾਹਮਣਾ ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਤੇ ਸਾਬਕਾ ਸਾਲਿਸਟਰ ਜਨਰਲ ਮੁਕੁਲ ਰੋਹਤਗੀ ਨਾਲ ਹੋਇਆ। ਦੋਸ਼ੀਆਂ ਦੀ ਅੰਤਰਿਮ ਜ਼ਮਾਨਤ ਲਈ ਮੁਕੁਲ ਰੋਹਤਗੀ ਅਦਾਲਤ 'ਚ ਸੀ ਤੇ ਤਾਨੀਆ ਆਪਣੇ ਕੇਸ ਦੇ ਪੱਖ 'ਚ ਉਨ੍ਹਾਂ ਨਾਲ ਬਹਿਸ ਕਰਦੀ ਰਹੀ। ਨਤੀਜਾ ਇਹ ਨਿਕਲਿਆ ਕਿ ਹਾਈਕੋਰਟ 'ਚ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਤਾਨੀਆ ਕਹਿੰਦੀ ਹੈ ਇਹ ਮੇਰੇ ਲਈ ਵੱਡੀ ਉਪਲਬਧੀ ਹੈ। ਮੈਂ ਤੱਥਾਂ ਨੂੰ ਸਟੀਕ ਤਰਕਾਂ ਨਾਲ ਅਦਾਲਤ 'ਚ ਰੱਖਿਆ ਤੇ ਮੈਂ ਕਾਮਯਾਬ ਰਹੀ।
ਦਸ ਹਜ਼ਾਰ ਤੋਂ ਜ਼ਿਆਦਾ ਪੇਜ਼ ਦੀ ਰਿਪੋਰਟ ਤਿਆਰ
ਤਾਨੀਆ ਨੇ ਦੱਸਿਆ ਕਿ ਇਸ ਵੱਡੇ ਕੇਸ 'ਚ ਉਨ੍ਹਾਂ ਨੇ ਬਿਜਨੈੱਸ ਇੰਟੈਲੀਜੈਂਸ ਐਂਡ ਫਰਾਡ ਐਨਾਲਿਟਿਕਲ ਤੇ ਨੈੱਟਵਰਕ ਐਕਸਪਲੋਰੇਸ਼ਨ ਟੂਲ ਫਾਰ ਰੈਵੀਨਿਊ ਆਗੁਮੈਂਟੇਸ਼ਨ ਟੂਲਜ਼ ਰਾਹੀਂ ਡਾਟਾ ਇਕੱਠਾ ਕੀਤਾ ਤੇ ਈ ਵੇ ਬਿਲ ਪੋਰਟਲ 'ਤੇ ਕੰਮ ਕੀਤਾ। ਹੁਣ ਤਕ ਇਸ ਮਾਮਲੇ ਦੀ ਜਾਂਚ ਦੇ ਦਸ ਹਜ਼ਾਰ ਤੋਂ ਜ਼ਿਆਦਾ ਪੇਜ਼ ਦੀ ਰਿਪੋਰਟ ਤਿਆਰ ਹੈ। ਨੌਜਵਾਨ ਆਈਆਰਐਸ ਅਫਸਰ ਮੰਨਦੀ ਹੈ ਕਿ ਕੰਮ ਜ਼ੋਖ਼ਮ ਭਰਿਆ ਹੈ। ਘੰਟਿਆਂ ਤਕ ਕੰਮ ਕਰਨਾ ਪੈਂਦਾ ਹੈ। ਖੁਦ ਨੂੰ ਤਣਾਅ ਰਹਿਤ ਰੱਖਣ ਲਈ ਯੋਗ ਕਰਦੀ ਹੈ।