ਚੋਰਾਂ ਨੇ ਮੰਦਰ ਬਾਹਰੋਂ ਉਡਾਈ ਐਕਟਿਵਾ
ਚੋਰਾਂ ਨੇ ਮੰਦਰ ਬਾਹਰੋਂ ਉਡਾਈ ਐਕਟਿਵਾ
Publish Date: Wed, 31 Dec 2025 09:24 PM (IST)
Updated Date: Wed, 31 Dec 2025 09:26 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਪਰਾਚੀਨ ਕ੍ਰਿਸ਼ਨਾ ਮੰਦਰ ਦੇ ਬਾਹਰ ਖੜੀ ਕੀਤੀ ਐਕਟਿਵ ਚੋਰਾਂ ਨੇ ਉਡ ਲਈ ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮਾਡਲ ਟਾਊਨ ਪੁਲਿਸ ਨੇ ਐਕਟਿਵਾ ਮਾਲਕ ਸੂਰਜ ਅਰੋੜਾ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਐਕਟਿਵਾ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੂਰਜ ਅਰੋੜਾ ਮੁਤਾਬਕ ਵਾਰਦਾਤ ਵਾਲੇ ਦਿਨ ਸ਼ਾਮ ਕਰੀਬ ਸਵਾ 4 ਵਜੇ ਸ਼ਾਮ ਉਸ ਨੇ ਆਪਣੀ ਗਰੇ ਰੰਗ ਦੀ ਐਕਟਿਵਾ ਸਕੂਟਰ ਪ੍ਰਾਚੀਨ ਕ੍ਰਿਸ਼ਨਾ ਮੰਦਰ ਮਾਡਲ ਟਾਊਨ ਲੁਧਿਆਣਾ ਦੇ ਗੇਟ ਕੋਲ ਤਾਲਾ ਲਗਾ ਕੇ ਖੜੀ ਕੀਤੀ ਸੀ ਕੁਝ ਸਮਾਂ ਬਾਅਦ ਉਹ ਵਾਪਸ ਆਏ ਤਾਂ ਵੇਖਿਆ ਕਿ ਉਸ ਦੀ ਐਕਟਿਵਾ ਉੱਥੋਂ ਗਾਇਬ ਚੁੱਕੀ ਸੀ। ਜਿਸ ਤੋਂ ਬਾਅਦ ਉਨ੍ਹਾਂ ਉਕਤ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਅਤੇ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਕ੍ਰਿਸ਼ਨਾ ਮੰਦਰ ਦੇ ਆਸ ਪਾਸ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵਿੱਚ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।