ਜ਼ਮੀਨ ਦੇ ਪੈਸੇ ਲੈ ਕੇ ਸੌਦੇ ਤੋਂ ਮੁੱਕਰੇ
ਜ਼ਮੀਨ ਦੇ ਪੈਸੇ ਲੈ ਕੇ ਸੌਦੇ ਤੋਂ ਮੁੱਕਰੇ
Publish Date: Sat, 10 Jan 2026 08:47 PM (IST)
Updated Date: Sat, 10 Jan 2026 08:48 PM (IST)

-ਝੂਠੇ ਕੇਸ ਵਿੱਚ ਫਸਾਉਣ ਦੀਆਂ ਦਿੱਤੀਆਂ ਧਮਕੀਆਂ -ਪੜਤਾਲ ਤੋਂ ਬਾਅਦ ਮੁਲਜ਼ਮਾਂ ਦੇ ਖਿਲਾਫ਼ ਮੁਕੱਦਮਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ 15 ਲੱਖ ਰੁਪਏ ਹਾਸਿਲ ਕਰਨ ਤੋਂ ਬਾਅਦ ਜਮੀਨ ਦੇ ਸੌਦੇ ਤੋਂ ਮੁਕਰਣ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਦੇ ਮੁਤਾਬਿਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਮਰਾਲਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ, ਅਮਰੀਕਾ ਦੇ ਵਾਸੀ ਆਕਾਸ਼ਦੀਪ ਸਿੰਘ ਅਤੇ ਰਾਜਨ ਪਾਲ ਸਿੰਘ ਵਜੋਂ ਹੋਈ ਹੈ। 21 ਨਵੰਬਰ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਆਮ ਮੋਹਾਲੀ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹਰਜਿੰਦਰ ਸਿੰਘ ਆਕਾਸ਼ਦੀਪ ਸਿੰਘ ਅਤੇ ਰਾਜਨ ਪਾਲ ਨਾਲ ਊਧਮ ਸਿੰਘ ਨਗਰ ਸਿਵਲ ਲਾਈਨ ਵਿੱਚ ਪੈਂਦੇ ਇੱਕ ਇੰਡਸਟਰੀਅਲ ਪਲਾਟ ਦਾ ਸੌਦਾ ਕੀਤਾ ਸੀ। ਮੁਲਜਮਾਂ ਨੇ ਪਲਾਟ ਵੇਚਣ ਦਾ ਇਕਰਾਰਨਾਮਾ ਕਰਕੇ 15 ਲੱਖ ਰੁਪਏ ਹਾਸਿਲ ਕਰ ਲਏ। ਬਾਅਦ ਵਿੱਚ ਮੁਲਜ਼ਮਾਂ ਨੇ ਕਾਗਜ਼ਾਤ ਵਿੱਚ ਹੇਰਾਫੇਰੀ ਕੀਤੀ ਅਤੇ ਸੌਦੇ ਤੋਂ ਮੁੱਕਰ ਗਏ। ਇਨਾ ਹੀ ਨਹੀਂ ਉਨਾਂ ਨੇ ਸ਼ਿਕਾਇਤਕਰਤਾ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਪੜਤਾਲ ਕੀਤੀ ਅਤੇ ਤਿੰਨਾਂ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਜਾਂਚ ਉਪਰੰਤ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ, ਅਮਾਨਤ ਵਿੱਚ ਖਿਆਨਤ ਅਤੇ ਅਪਰਾਧਕ ਸਾਜਿਸ਼ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।