1970 ਤੋਂ ਬਾਅਦ ਪਹਿਲੀ ਵਾਰ ਸਭ ਤੋਂ ਘੱਟ ਰਿਹਾ ਮਹਾਨਗਰ ਦਾ ਤਾਪਮਾਨ
1970 ਤੋਂ ਬਾਅਦ ਪਹਿਲੀ ਵਾਰ ਸਭ ਤੋਂ ਘੱਟ (9.2 ਡਿਗਰੀ ਸੈਲਸੀਅਸ) ਰਿਹਾ ਮਹਾਂਨਗਰ ਦਾ ਤਾਪਮਾਨ
Publish Date: Tue, 13 Jan 2026 09:23 PM (IST)
Updated Date: Wed, 14 Jan 2026 04:13 AM (IST)

1970 ਤੋਂ ਬਾਅਦ ਪਹਿਲੀ ਵਾਰ ਸਭ ਤੋਂ ਘੱਟ (9.2 ਡਿਗਰੀ ਸੈਲਸੀਅਸ) ਰਿਹਾ ਮਹਾਂਨਗਰ ਦਾ ਤਾਪਮਾਨ ਫੋਟੋ ਨੰਬਰ-20 9.2 ਡਿਗਰੀ ਸੈਲਸੀਅਸ ਰਿਹਾ ਤਾਪਮਾਨ, ਅਜੇ ਸਥਿਤੀ ਇਸੇ ਤਰ੍ਹਾਂ ਹੀ ਬਣੀ ਰਹੇਗੀ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਮੰਗਲਵਾਰ ਨੂੰ ਮਹਾਨਗਰ ਦਾ ਤਾਪਮਾਨ 9.2 ਡਿਗਰੀ ਸੈਲਸੀਅਸ ਰਿਹਾ, ਜੋ 1970 ਤੋਂ ਬਾਅਦ 13 ਜਨਵਰੀ ਦਾ ਸਭ ਤੋਂ ਘੱਟ ਤਾਪਮਾਨ ਹੈ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੌਸਮ ਵਿਭਾਗ ਪੀਏਯੂ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਅਜੇ ਸਥਿਤੀ ਇਸੇ ਤਰ੍ਹਾਂ ਬਣੀ ਰਹੇਗੀ, ਭਾਵ ਸੰਘਣੀ ਧੁੰਦ ਤੇ ਸੀਤ ਲਹਿਰ ਜਾਰੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮਹਾਨਗਰ ’ਚ ਅੱਜ ਵੀ ਰੈੱਡ ਅਲਰਟ ਰਹੇਗਾ। ਸਵੇਰ ਵੇਲੇ ਪੈ ਰਹੀ ਸੰਘਣੀ ਧੁੰਦ ਤੇ ਸਾਰਾ ਦਿਨ ਚੱਲ ਰਹੀ ਸੀਤ ਲਹਿਰ ਨਾਲ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਲੋਕਾਂ ਦੇ ਕੰਮਾਂ-ਕਾਰਾਂ ’ਤੇ ਵੀ ਇਸ ਦਾ ਡੂੰਘਾ ਅਸਰ ਪਿਆ ਹੈ। ਵਾਹਨ ਚਾਲਕਾਂ ਨੂੰ ਦਿਨ ਵੇਲੇ ਵੀ ਲਾਈਟਾਂ ਜਗਾ ਕੇ ਚੱਲਣਾ ਪੈ ਰਿਹਾ ਹੈ। ਬੇਸ਼ੱਕ ਦੁਪਹਿਰ ਵੇਲੇ ਧੁੱਪ ਵੀ ਨਿਕਲ ਰਹੀ ਹੈ ਪਰ ਉਹ ਵੀ ਠੰਢ ਦਾ ਪ੍ਰਕੋਪ ਘੱਟ ਨਹੀਂ ਕਰ ਸਕੀ। ਮਾਹਿਰਾਂ ਅਨੁਸਾਰ ਠੰਢ ਤੋਂ ਬਚਣ ਲਈ ਊਨੀ ਕੱਪੜੇ, ਸਵੈਟਰ, ਜੈਕੇਟ, ਮਫਲਰ ਤੇ ਦਸਤਾਨੇ ਪਹਿਨਣੇ ਚਾਹੀਦੇ ਹਨ। ਪੈਰਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਗਰਮ ਜੁਰਾਬਾਂ ਪਾਉਣੀਆਂ ਚਾਹੀਦੀਆਂ ਹਨ। ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਸਿਹਤ ਮਾਹਿਰਾਂ ਨੇ ਸੂਪ, ਚਾਹ, ਦੁੱਧ, ਕਾੜਾ ਪੀਣ ਦੀ ਸਲਾਹ ਦਿੱਤੀ ਹੈ ਤੇ ਇਹ ਵੀ ਕਿਹਾ ਹੈ ਕਿ ਤਾਜ਼ਾ ਤੇ ਪੌਸ਼ਟਿਕ ਭੋਜਨ ਹੀ ਖਾਣਾ ਚਾਹੀਦਾ ਹੈ। ਠੰਢੇ ਭੋਜਨ ਤੋਂ ਬਚਣਾ ਚਾਹੀਦਾ ਹੈ। ਠੰਢੀ ਹਵਾ ਤੋਂ ਬਚਣ ਲਈ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਠੀਕ ਤਰ੍ਹਾਂ ਬੰਦ ਕਰ ਕੇ ਰੱਖਣੇ ਚਾਹੀਦੇ ਹਨ। ਰਾਤ ਨੂੰ ਹੀਟਰ ਜਾ ਅੰਗੀਠੀ ਦਾ ਪ੍ਰਯੋਗ ਬਹੁਤ ਹੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਹਵਾ ਆਉਣ ਲਈ ਥੋੜ੍ਹੀ ਜਿਹੀ ਜਗ੍ਹਾ ਖੁੱਲੀ ਵੀ ਰੱਖੋ। ਚਿਹਰੇ ਨੂੰ ਠੀਕ ਰੱਖਣ ਲਈ ਸਰੋਂ ਜਾਂ ਨਾਰੀਅਲ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਦਕਿ ਬੁੱਲਾਂ ’ਤੇ ਲਿਪ ਬਾਮ ਲਾਇਆ ਜਾ ਸਕਦਾ ਹੈ। ਹੱਥ ਸਾਫ ਰੱਖਣ ਦੇ ਨਾਲ-ਨਾਲ ਸਰਦੀ-ਖਾਂਸੀ ਦੇ ਮੌਸਮ ਹੋਣ ਕਾਰਨ ਮਾਸਕ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ ਤੇ ਭੀੜ-ਭਾੜ ਤੋਂ ਵੀ ਬਚਣਾ ਚਾਹੀਦਾ ਹੈ, ਜੇਕਰ ਐਕਸਰਸਾਈਜ਼ ਕੀਤੀ ਜਾਵੇ ਤਾਂ ਬਹੁਤ ਚੰਗੀ ਗੱਲ ਹੈ, ਕਿਉਂਕਿ ਇਸ ਨਾਲ ਸਰੀਰ ਗਰਮ ਰਹਿੰਦਾ ਹੈ। ਬਾਕਸ-- ਪੀਏਯੂ ਨੇ ਠੰਢ ਤੇ ਧੁੰਦ ਦੇ ਮੱਦੇਨਜ਼ਰ ਕਿਸਾਨਾਂ ਲਈ ਸਿਫ਼ਾਰਸ਼ਾਂ ਜਾਰੀ ਕੀਤੀਆਂ ਪੀਏਯੂ ਨੇ ਠੰਢ ਤੇ ਧੁੰਦ ਦੇ ਮੱਦੇਨਜ਼ਰ ਕਿਸਾਨਾਂ ਲਈ ਸਿਫ਼ਾਰਸ਼ਾਂ ਜਾਰੀ ਕੀਤੀਆਂ ਹਨ। ਪਿਛਲੇ ਦਿਨਾਂ ਤੋਂ ਪੰਜਾਬ ’ਚ ਜਾਰੀ ਕੜਾਕੇ ਦੀ ਸਰਦੀ ਕਾਰਨ ਦਿਨ ਤੇ ਰਾਤ ਦੇ ਪਾਰੇ ’ਚ ਆਮ ਨਾਲੋਂ ਗਿਰਾਵਟ ਦਰਜ ਕੀਤੀ ਗਈ ਹੈ ਤੇ ਬਹੁਤੀਆਂ ਥਾਵਾਂ ’ਤੇ ਪਾਰਾ 4 ਡਿਗਰੀ ਸੈਲਸੀਅਸ ਨਾਲੋਂ ਵੀ ਹੇਠਾਂ ਡਿੱਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਆਉਂਦੇ ਦਿਨੀਂ ਸੰਘਣੀ ਧੁੰਦ ਤੇ ਜ਼ਮੀਨੀ ਧੁੰਦ ਦੀ ਪੇਸ਼ੀਨਗੋਈ ਕੀਤੀ ਹੈ। ਅਜਿਹੀ ਸਥਿਤੀ ’ਚ ਪੀਏਯੂ ਨੇ ਕਿਸਾਨਾਂ ਲਈ ਸਾਵਧਾਨੀਆਂ ਤੇ ਸਿਫ਼ਾਰਸ਼ਾਂ ਜਾਰੀ ਕੀਤੀਆਂ। ਮਾਹਿਰਾਂ ਅਨੁਸਾਰ ਖੇਤ ਫਸਲਾਂ, ਬਾਗਾਂ, ਸਬਜ਼ੀਆਂ ਦੀਆਂ ਫਸਲਾਂ ਤੇ ਜਾਨਵਰਾਂ ਨੂੰ ਵਿਸ਼ੇਸ਼ ਤੌਰ ’ਤੇ ਸੰਭਾਲਣ ਤੇ ਉਨਾਂ ਦਾ ਧਿਆਨ ਰੱਖਣ ਦੀ ਲੋੜ ਹੈ। ਸਬਜ਼ੀਆਂ ਤੇ ਤਾਜ਼ੇ ਲਾਏ ਬਾਗ ਠੰਢ ਤੇ ਧੁੰਦ ਨੂੰ ਵਧੇਰੇ ਮੰਨਦੇ ਹਨ। ਇਸ ਸਥਿਤੀ ’ਚ ਫਸਲਾਂ ਨੂੰ ਹਲਕੀ ਸਿੰਚਾਈ ਕਰ ਕੇ ਉਨ੍ਹਾਂ ਦਾ ਤਾਪਮਾਨ ਤੇ ਪਾਣੀ ਦੀ ਮਾਤਰਾ ਬਰਕਰਾਰ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉੱਤਰ-ਪੱਛਮੀ ਦਿਸ਼ਾ ’ਚ ਮਲਚ ਅਤੇ ਛੌਰੇ ਦੀ ਵਰਤੋਂ ਕਰ ਕੇ ਸਬਜ਼ੀਆਂ ਦੇ ਬੂਟਿਆਂ ਤੇ ਫਲਦਾਰ ਪੌਦਿਆਂ ਦੀ ਸੰਭਾਲ ਕੀਤੀ ਜਾ ਸਕਦੀ ਹੈ। ਮਾਹਿਰਾਂ ਨੇ ਕਿਹਾ ਕਿ ਕਿਸਾਨਾਂ ਨੂੰ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਤੇ ਠੰਢ ਤੇ ਧੁੰਦ ਦੇ ਪ੍ਰਭਾਵ ਤੋਂ ਜਾਣੂ ਹੋਣ ਦੀ ਲੋੜ ਹੈ। ਪਸ਼ੂਆਂ ਦੀ ਸੰਭਾਲ ਲਈ ਉਨਾਂ ਨੂੰ ਅੰਦਰ ਰੱਖਿਆ ਜਾਵੇ ਤੇ ਉਨ੍ਹਾਂ ਦੀ ਖੁਰਾਕ ਠੰਢ ਤੋਂ ਬਚਾਅ ਲਈ ਵਧੇਰੇ ਪੋਸ਼ਣ ਭਰਪੂਰ ਹੋਣੀ ਚਾਹੀਦੀ ਹੈ।