ਪੰਜਾਬ 'ਚ ਅੱਗ ਵਰ੍ਹਾ ਰਿਹਾ ਅਸਮਾਨ: ਬਠਿੰਡਾ 'ਚ ਪਾਰਾ 47 ਡਿਗਰੀ ਪਾਰ, 24 ਮਈ ਤੱਕ 'ਲੂ' ਦਾ ਰੈੱਡ ਅਲਰਟ
ਮੌਸਮ ਕੇਂਦਰ ਚੰਡੀਗੜ੍ਹ ਨੇ 24 ਮਈ ਤੱਕ ਪੰਜਾਬ ’ਚ ਲੂ ਚੱਲਣ ਦੀ ਸੰਭਾਵਨਾ ਜ਼ਾਹਰ ਕੀਤੀ। ਇਸ ਕਾਰਨ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਵੇਰੇ ਗਿਆਰਾਂ ਤੋਂ ਦੁਪਹਿਰ ਚਾਰ ਵਜੇ ਦੌਰਾਨ ਧੁੱਪ ’ਚ ਨਿਕਲਣ ਤੋਂ ਬਚਣ ਤੇ ਵੱਧ ਪਾਣੀ ਪੀਣ।
Publish Date: Tue, 19 May 2026 09:18 AM (IST)
Updated Date: Tue, 19 May 2026 09:20 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਭਰ ਤਪਸ਼ ਰਹੀ। ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜੋ ਪੰਜਾਬ ’ਚ ਸਭ ਤੋਂ ਵੱਧ ਰਿਹਾ। ਮੌਸਮ ਵਿਭਾਗ ਮੁਤਾਬਕ ਐਤਵਾਰ ਦੇ ਮੁਕਾਬਲੇ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ’ਚ 2.3 ਡਿਗਰੀ ਦਾ ਵਾਧਾ ਹੋਇਆ ਹੈ। ਉਥੇ ਤਾਪਮਾਨ ਆਮ ਤੋਂ 3.1 ਡਿਗਰੀ ਵੱਧ ਦਰਜ ਕੀਤਾ ਗਿਆ। ਭਿਆਨਕ ਗਰਮੀ ਦੇ ਕਾਰਨ ਦੁਪਹਿਰ ਦੇ ਸਮੇਂ ਸੜਕਾਂ ’ਤੇ ਆਵਾਜਾਈ ਘੱਟ ਦਿਖਾਈ ਦਿੱਤੀ ਤੇ ਲੋਕ ਘਰਾਂ ’ਚ ਰਹਿਣ ਲਈ ਮਜਬੂਰ ਰਹੇ। ਮੌਸਮ ਕੇਂਦਰ ਚੰਡੀਗੜ੍ਹ ਨੇ 24 ਮਈ ਤੱਕ ਪੰਜਾਬ ’ਚ ਲੂ ਚੱਲਣ ਦੀ ਸੰਭਾਵਨਾ ਜ਼ਾਹਰ ਕੀਤੀ। ਇਸ ਕਾਰਨ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਵੇਰੇ ਗਿਆਰਾਂ ਤੋਂ ਦੁਪਹਿਰ ਚਾਰ ਵਜੇ ਦੌਰਾਨ ਧੁੱਪ ’ਚ ਨਿਕਲਣ ਤੋਂ ਬਚਣ ਤੇ ਵੱਧ ਪਾਣੀ ਪੀਣ।