ਪੰਚਾਇਤ ਨੇ ਸੀਵਰੇਜ ਪਾਉਣ ਦਾ ਕੰਮ ਕਰਵਾਇਆ ਸ਼ੁਰੂ
ਪਿੰਡ ਚੱਕ ਕਲਾਂ ਦੀ ਪੰਚਾਇਤ ਨੇ ਸੀਵਰੇਜ ਪਾਉਣ ਦਾ ਕੰਮ ਕਰਵਾਇਆ ਸ਼ੁਰੂ
Publish Date: Mon, 24 Nov 2025 07:56 PM (IST)
Updated Date: Tue, 25 Nov 2025 04:14 AM (IST)
ਸਵਰਨ ਗੌਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਪਿੰਡ ਚੱਕ ਕਲਾਂ ਵਿਖੇ ਕੱਟੇ ਗਏ ਪਲਾਟਾਂ ਵਿਚ ਪੰਚਾਇਤ ਵੱਲੋਂ ਪੰਜ ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਕਰਦਿਆਂ ਕਹੀ ਨਾਲ ਟੱਕ ਲਾ ਕੇ ਕੰਮ ਸ਼ੁਰੂ ਕਰਵਾਇਆ ਗਿਆ। ਇਸ ਸਮੇਂ ਸਰਪੰਚ ਜਗਮੋਹਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੇ.ਐੱਨ.ਐੱਸ. ਕੰਗ ਵਲੋਂ ਪਿਛਲੇ ਦਿਨੀਂ ਪਿੰਡ ਵਿਚ ਸੀਵਰੇਜ ਲਈ ਗ੍ਰਾਂਟ ਦਿੱਤੀ ਗਈ ਸੀ, ਜਿਸ ਵਿਚੋਂ ਪੰਜ ਲੱਖ ਰੁਪਏ ਦੀ ਗ੍ਰਾਂਟ 5 ਲੱਖ ਰੁਪਏ ਦੀ ਲਾਗਤ ਨਾਲ 750 ਫੁੱਟ ਲੰਬੀਆਂ ਪਾਈਪਾਂ ਰਾਹੀਂ ਸੀਵਰੇਜ ਪਾਇਆ ਜਾਵੇਗਾ। ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਸਮੇਂ ਸਾਬਕਾ ਸਰਪੰਚ ਸਿੰਘ ਸੁਖਵੰਤ ਧਾਲੀਵਾਲ, ਪੰਚ ਕਿਰਨਦੀਪ ਕੌਰ, ਪੰਚ ਬੇਅੰਤ ਕੌਰ, ਪੰਚ ਗੁਰਪ੍ਰੀਤ ਧਾਲੀਵਾਲ, ਸਿੰਘ ਪੰਚ ਦਲਜੀਤ ਸਿੰਘ, ਪੰਚ ਸਾਬਕਾ ਪੰਚ ਸੁਖਦੇਵ ਹਰਭਜਨ ਸਿੰਘ, ਸਿੰਘ ਬੰਸੂ, ਰੇਂਜ ਅਫ਼ਸਰ ਗੁਰਚਰਨ ਸਿੰਘ, ਪ੍ਰਧਾਨ ਹਰਨੇਕ ਸਿੰਘ, ਛਿੰਦਰਪਾਲ ਸਿੰਘ, ਦਲਜੀਤ ਸਿੰਘ ਰਾਜੂ, ਸੁਖਦੇਵ ਸਿੰਘ ਸੇਬੀ, ਕਾਕਾ ਸਿੰਘ, ਸ਼ਨੀ ਸਿੰਘ, ਅੰਗਰੇਜ਼ ਸਿੰਘ ਹਾਜ਼ਰ ਸਨ।