ਹਵਾਈ ਯਾਤਰੀਆਂ ਦੀ ਅੱਜ ਮੁੱਕੀ ਲੰਮੀ ਹੋ ਰਹੀ ਉਡੀਕ, ਹਲਵਾਰਾ ਹਵਾਈ ਅੱਡਾ ਸ਼ੁਰੂ; ਦਿੱਲੀ ਤੋਂ ਪੁੱਜੀ ਪਹਿਲੀ ਫਲਾਈਟ
ਆਖਿਰਕਾਰ ਲੰਮੀ ਉਡੀਕ ਅੱਜ ਮੁੱਕੀ ਹੈ। ਕੌਮਾਂਤਰੀ ਹਲਵਾਰਾ ਹਵਾਈ ਅੱਡਾ ਅੱਜ ਸ਼ੁਰੂ ਹੋ ਗਿਆ। ਸ਼ੁੱਕਰਵਾਰ ਸਵੇਰੇ 7 ਵਜੇ ਦਿੱਲੀ ਤੋਂ ਏਅਰ ਇੰਡੀਆ ਦੀ ਫਲਾਈਟ ਯਾਤਰੀਆਂ ਨੂੰ ਲੈ ਕੇ ਹਲਵਾਰਾ ਹਵਾਈ ਅੱਡਾ ਪੁੱਜੀ । ਸਵੇਰੇ 7: 40 ਮਿੰਟ 'ਤੇ ਇਹੀ ਫਲਾਈਟ ਹਲਵਾਰਾ ਤੋਂ ਦਿੱਲੀ ਲਈ ਮੁੜ ਰਵਾਨਾ ਹੋਈ।
Publish Date: Fri, 15 May 2026 09:53 AM (IST)
Updated Date: Fri, 15 May 2026 09:56 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ,ਜਗਰਾਓ: ਆਖਿਰਕਾਰ ਲੰਮੀ ਉਡੀਕ ਅੱਜ ਮੁੱਕੀ ਹੈ। ਕੌਮਾਂਤਰੀ ਹਲਵਾਰਾ ਹਵਾਈ ਅੱਡਾ ਅੱਜ ਸ਼ੁਰੂ ਹੋ ਗਿਆ। ਸ਼ੁੱਕਰਵਾਰ ਸਵੇਰੇ 7 ਵਜੇ ਦਿੱਲੀ ਤੋਂ ਏਅਰ ਇੰਡੀਆ ਦੀ ਫਲਾਈਟ ਯਾਤਰੀਆਂ ਨੂੰ ਲੈ ਕੇ ਹਲਵਾਰਾ ਹਵਾਈ ਅੱਡਾ ਪੁੱਜੀ । ਸਵੇਰੇ 7: 40 ਮਿੰਟ 'ਤੇ ਇਹੀ ਫਲਾਈਟ ਹਲਵਾਰਾ ਤੋਂ ਦਿੱਲੀ ਲਈ ਮੁੜ ਰਵਾਨਾ ਹੋਈ।ਦਿੱਲੀਓਂ ਹਲਵਾਰਾਂ ਪੁੱਜੇ ਏਅਰ ਇੰਡੀਆ ਦੇ ਇਸ ਜਹਾਜ਼ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜਸਭਾ ਮੈਂਬਰ ਵਿਕਰਮਜੀਤ ਸਾਹਨੀ ਅਤੇ ਰਜਿੰਦਰ ਗੁਪਤਾ ਨਾਲ ਪਹੁੰਚੇ। ਇਸ ਫਲਾਈਟ ਦੇ ਹਲਵਾਰਾ ਹਵਾਈ ਅੱਡੇ ਪਹੁੰਚਣ 'ਤੇ ਭਾਰਤੀ ਹਵਾਈ ਵਿਭਾਗ ਨੇ ਪਾਣੀ ਦੀ ਬੁਛਾਰਾਂ ਨਾਲ ਜਿੱਥੇ ਸਵਾਗਤ ਕੀਤਾ ਉੱਥੇ ਭੰਗੜੇ ਗਿੱਧੇ ਦੀ ਬੋਲੀਆਂ ਰਾਹੀਂ ਰੰਗ ਬੰਨ੍ਹਿਆ। ਹਲਵਾਰਾ ਤੋਂ ਦਿੱਲੀ ਲਈ ਇਸ ਪਹਿਲੀ ਫਲਾਈਟ ਵਿੱਚ ਸਿਰਫ 20 ਯਾਤਰੀ ਦਿੱਲੀ ਲਈ ਰਵਾਨਾ ਹੋਏ।