ਬਹਾਦਰ ਮੁਟਿਆਰ ਦੀ ਦਲੇਰੀ ਕਰਕੇ ਵਾਰਦਾਤ ਟਲੀ
ਬਹਾਦਰ ਮੁਟਿਆਰ ਦੀ ਦਲੇਰੀ ਦੇ ਚਲਦਿਆਂ ਵਾਰਦਾਤ ਟਲੀ
Publish Date: Wed, 24 Dec 2025 10:33 PM (IST)
Updated Date: Wed, 24 Dec 2025 10:34 PM (IST)

ਲੜਕੀ ਦੀ ਦਲੇਰੀ ਦੇਖ ਬਦਮਾਸ਼ ਚਾਕੂ ਸੁੱਟ ਕੇ ਹੋਇਆ ਫਰਾਰ ਸੀਸੀਟਵੀ ਕੈਮਰੇ ਵਿੱਚ ਕੈਦ ਹੋਈ ਵਾਰਦਾਤ ਦੀ ਵੀਡੀਓ ਫੋਟੋ 29, 30 ਸੁਸ਼ੀਲ ਕੁਮਾਰ ਸ਼ਸ਼ੀ ਪੰਜਾਬੀ ਜਾਗਰਣ ਲੁਧਿਆਣਾ ਲੁੱਟ ਦੀ ਨੀਅਤ ਨਾਲ ਦੁਕਾਨ ਅੰਦਰ ਦਾਖਲ ਹੋਏ ਲੁਟੇਰੇ ਨੂੰ ਦੁਕਾਨ ਵਿੱਚ ਕੰਮ ਕਰਨ ਵਾਲੀ ਲੜਕੀ ਨੇ ਭਾਜੜਾਂ ਪਾ ਦਿੱਤੀਆਂ। ਲੜਕੀ ਦੀ ਦਲੇਰੀ ਦੇਖ ਕੇ ਮੁਲਜ਼ਮ ਚਾਕੂ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਹੰਬੜਾਂ ਰੋਡ ਤੇ ਵਾਪਰੀ। ਬੀਤੇ ਦਿਨੀਂ ਗੁਪਤਾ ਮਨੀ ਟ੍ਰਾਂਸਫਰ ਦੇ ਦਫਤਰ ਵਿੱਚ ਕੰਮ ਕਰਨ ਵਾਲੀ ਲੜਕੀ ਸੋਨੂ ਵਰਮਾ ਦੁਕਾਨ ਤੇ ਬੈਠੀ ਹੋਈ ਸੀ। ਇਸੇ ਦੌਰਾਨ ਸਵੇਰੇ 11 ਵਜੇ ਦੇ ਕਰੀਬ ਇੱਕ ਨਕਾਬਪੋਸ਼ ਲੁਟੇਰਾ ਹੁੱਡੀ ਵਾਲੀ ਸਵੈਟ ਸ਼ਰਟ ਪਾ ਕੇ ਦੁਕਾਨ ਦੇ ਅੰਦਰ ਦਾਖਲ ਹੋਇਆ। ਮੁਲਜ਼ਮ ਦੇ ਹੱਥ ਵਿੱਚ ਚਾਕੂ ਸੀ ਅਤੇ ਉਸ ਨੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਹੀ ਲੜਕੀ ਉੱਪਰ ਚਾਕੂ ਤਾਨ ਦਿੱਤਾ। ਪਹਿਲਾਂ ਤਾਂ ਸੋਨੂ ਵਰਮਾ ਘਬਰਾਕੇ ਥੋੜਾ ਜਿਹਾ ਪਿੱਛੇ ਹੋ ਗਈ। ਪਰ ਜਿਵੇਂ ਹੀ ਉਸ ਨੇ ਨਗਦੀ ਵਾਲੇ ਦਰਾਜ ਨੂੰ ਹੱਥ ਪਾਇਆ ਤਾਂ ਲੜਕੀ ਨੇ ਇਕਦਮ ਦਲੇਰੀ ਦਿਖਾਈ ਅਤੇ ਲੁਟੇਰੇ ਦਾ ਵਿਰੋਧ ਕਰਦੇ ਹੋਏ ਉਸ ਨੂੰ ਕਾਬੂ ਕਰਨ ਦੀ ਕੌਸ਼ਿਸ਼ ਸ਼ੁਰੂ ਕੀਤਿ। ਲੜਕੀ ਦੀ ਦਲੇਰੀ ਦੇਖ ਕੇ ਮੁਲਜ਼ਮ ਘਬਰਾ ਗਿਆ ਅਤੇ ਕੁਝ ਹੀ ਸਕਿੰਡਾਂ ਵਿੱਚ ਉਹ ਦੁਕਾਨ ਤੋਂ ਬਾਹਰ ਹੋ ਗਿਆ। ਲੜਕੀ ਸੋਨੂ ਵਰਮਾ ਨੇ ਬਦਮਾਸ਼ ਦਾ ਪਿੱਛਾ ਕਰਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਜਦ ਤੱਕ ਲੜਕੀ ਕਾਊਟਰ ਤੋਂ ਬਾਹਰ ਆਈ ਤਾਂ ਲੁਟੇਰਾ ਤੇਜੀ ਨਾਲ ਫਰਾਰ ਹੋ ਚੁੱਕਾ ਸੀ। ਕੁਝ ਸਮੇਂ ਬਾਅਦ ਆਲੇ ਦੁਆਲੇ ਦੇ ਦੁਕਾਨਦਾਰ ਵੀ ਮੌਕੇ ਤੇ ਪਹੁੰਚ ਗਏ। ਲੜਕੀ ਦੀ ਦਲੇਰੀ ਦੇ ਚਲਦਿਆਂ ਇੱਕ ਵੱਡੀ ਵਾਰਦਾਤ ਟਲ ਗਈ।