ਪੋਹ ਮਹੀਨੇ ਦੀ ਚੌਥੀ ਸਵੇਰ, ਲੈ ਕੇ ਆਈ ਸੰਘਣੀ ਧੁੰਦ ਦਾ ਹਨੇਰ
ਪੋਹ ਮਹੀਨੇ ਦੀ ਚੌਥੀ ਸਵੇਰ, ਲੈ ਕੇ ਆਈ ਸੰਘਣੀ ਧੁੰਦ ਦਾ ਹਨੇਰ
Publish Date: Thu, 18 Dec 2025 07:04 PM (IST)
Updated Date: Thu, 18 Dec 2025 07:06 PM (IST)

-ਸਵੇਰੇ ਪਈ ਸੰਘਣੀ ਧੁੰਦ ਨਾਲ ਮੌਸਮ ਨੇ ਬਦਲੀ ਕਰਵਟ, ਸਾਰਾ ਦਿਨ ਰਹੀ ਠੰਡ -ਮਹਾਂਨਗਰ ’ਚ ਆਮ ਜਨ-ਜੀਵਨ ਹੋਇਆ ਪ੍ਰਭਾਵਿਤ ਨੋਟ-ਫੋਟੋ ਨੰਬਰ 13 ਅਤੇ 14 ਹਿੰਦੀ ਵਿੱਚੋਂ ਚੁੱਕ ਲੈਣਾ ਬਾਈਲਾਈਨ ਕੁਲਦੀਪ ਕਾਲਾ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਵੀਰਵਾਰ ਨੂੰ ਸਵੇਰੇ ਸਵੇਰੇ ਸੰਘਣੀ ਧੁੰਦ ਪੈਣ ਨਾਲ ਮੌਸਮ ਨੇ ਕਰਵਟ ਬਦਲੀ। ਪੋਹ ਮਹੀਨੇ ਦੀ ਚੌਥੀ ਸਵੇਰ ਸੰਘਣੀ ਧੁੰਦ ਦਾ ਹਨੇਰ ਲੈ ਕੇ ਆਈ। ਸਾਰਾ ਦਿਨ ਠੰਡ ਪੈਣ ਦੇ ਕਾਰਨ ਮਹਾਂਨਗਰ ’ਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਕੰਮ ਕਾਜ ਤੇ ਜਾਣ ਲੋਕਾਂ ਅਤੇ ਸਕੂਲ ਜਾਣ ਵਾਲੇ ਬੱਚੇ ਠੰਡ ਨਾਲ ਠਰਦੇ ਰਹੇ। ਰੋਜ ਕਮਾਕੇ ਖਾਣ ਵਾਲੇ ਦਿਹਾੜੀਦਾਰਾਂ ਨੂੰ ਇਸ ਨਾਲ ਵੱਡੀ ਮਾਰ ਪਈ। ਇੱਕ ਮਜ਼ਦੂਰ ਰਾਮ ਆਸਰੇ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਹਰ ਰੋਜ਼ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਹੈ ਪਰ ਅੱਜ ਪਈ ਠੰਡ ਕਾਰਨ ਉਸ ਨੂੰ ਕੋਈ ਕੰਮ ਨਹੀਂ ਮਿਲਿਆ। ਰੇਹੜੀ ਲਗਾਉਣ ਵਾਲੇ ਕੁੱਝ ਲੋਕਾਂ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ। ਕੁੱਝ ਦੁਕਾਨਦਾਰਾਂ ਨੇ ਕਿਹਾ ਕਿ ਠੰਡ ਦੇ ਦਿਨਾਂ ਵਿੱਚ ਉਨ੍ਹਾਂ ਦਾ ਕੰਮ ਬਹੁਤ ਪ੍ਰਭਾਵਿਤ ਹੁੰਦਾ ਹੈ ਕਿਉਂ ਕਿ ਗ੍ਰਾਹਕ ਜਲਦੀ ਘਰ ਤੋਂ ਨਹੀਂ ਨਿਕਲਦਾ। ਠੰਡ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈਂਦੇ ਵੀ ਵੇਖੇ ਗਏ। ਮੌਸਮ ਸਬੰਧੀ ਗੱਲ ਕਰਦੇ ਹੋਏ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ 18.6 ਡਿਗਰੀ ਸੈਲਸੀਅਸ ਰਿਹਾ ਜਦ ਕਿ ਘੱਟ ਤੋਂ ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਡਾ.ਕਿੰਗਰਾ ਨੇ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਨਿੱਚਰਵਾਰ ਤੋਂ ਮੌਸਮ ਮੁੜ ਬਦਲ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਜੇ ਮਹਾਂਨਗਰ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਪਰ ਸੁੱਕੀ ਠੰਡ ਵਧ ਸਕਦੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਜਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ। ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖਣ ਦੇ ਨਾਲ ਉਨ੍ਹਾਂ ਸਫਰ ਤੋਂ ਬਚਣ ਦੀ ਅਪੀਲ ਵੀ ਕੀਤੀ।