ਬਘੇਲਾ ਦੀ ਟੀਮ ਨੇ ਜਿੱਤਿਆ ਪਿੰਡ ਮੁੱਲਾਂਪੁਰ ਦਾ ਕ੍ਰਿਕਟ ਕੱਪ
ਪਿੰਡ ਮੁੱਲਾਂਪੁਰ ਦਾ ਕ੍ਰਿਕਟ ਕੱਪ ਬਘੇਲਾ ਦੀ ਟੀਮ ਨੇ ਜਿੱਤਿਆ
Publish Date: Mon, 24 Nov 2025 07:51 PM (IST)
Updated Date: Tue, 25 Nov 2025 04:14 AM (IST)

ਜੋਧਾਂ ਦੀ ਟੀਮ ਉਪ ਜੇਤੂ ਰਹੀ, ਮੈਨ ਆਫ਼ ਦੀ ਟੂਰਨਾਮੈਂਟ ਸੁੱਖਾ ਬਘੇਲਾ, ਬੈਸਟ ਗੇਂਦਬਾਜ ਕਰਨ ਜੋਧਾਂ ਤੇ ਬੈਸਟ ਬੱਲੇਬਾਜ ਗੱਗੀ ਜੋਧਾਂ ਰਹੇ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਗੁਰਦੁਆਰਾ ਮੁਸ਼ਕਿਆਣਾ ਸਾਹਿਬ ਕ੍ਰਿਕਟ ਕਲੱਬ ਪਿੰਡ ਮੁੱਲਾਂਪੁਰ ਵੱਲੋਂ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਨੌਵਾਂ ਪੰਜ ਰੋਜ਼ਾ ਨਿਰੋਲ ਕ੍ਰਿਕਟ ਟੂਰਨਾਮੈਂਟ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਪੰਜਾਬ ਦੇ ਕੋਨੇ ਕੋਨੇ ਵਿੱਚੋਂ 48 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਫਸਵੇਂ ਮੁਕਾਬਲੇ ਹੋਏ। ਮੁੱਖ ਪ੍ਰਬੰਧਕ ਅਤੇ ਕ੍ਰਿਕਟ ਟੀਮ ਮੈਂਬਰ ਸੋਨਾ ਮਾਨ ਅਤੇ ਰਾਜਨਵੀਰ ਸਿੰਘ ਲੰਮੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਦੀ ਸਫਲਤਾ ਲਈ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਪ੍ਰਬੰਧਕ ਕਮੇਟੀ, ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਬਿੱਲਾ ਆਸਟ੍ਰੇਲੀਆ, ਸਰਪੰਚ ਇੰਦਰਜੀਤ ਸਿੰਘ, ਆਪ ਆਗੂ ਬੂਟਾ ਸਿੰਘ ਧਨੋਆ, ਸਾਬਕਾ ਸਰਪੰਚ ਬਲਵੀਰ ਸਿੰਘ ਗਿੱਲ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਸਾਬਕਾ ਸਰਪੰਚ ਸਾਧੂ ਸਿੰਘ ਕਲੇਰ ਕੈਨੇਡਾ, ਨਵਗੀਤ ਸਿੰਘ ਧਨੋਆ ਯੂਐੱਸਏ, ਸਨੀ ਯੂਐੱਸਏ, ਕਰਮਜੀਤ ਸਿੰਘ ਗਿੱਲ ਕੈਨੇਡਾ, ਗੁਰਪ੍ਰੀਤ ਸਿੰਘ ਸੁਸਾਇਟੀ ਪ੍ਰਧਾਨ, ਜਤਿੰਦਰ ਗਿੱਲ ਯੂਕੇ, ਮੱਖਣ ਆਸਟ੍ਰੇਲੀਆ, ਕਰਮਜੀਤ ਸਿੰਘ ਗਿੱਲ, ਮਨਵੀਰ ਕਲੇਰ ਤੇ ਸੁਖਵਿੰਦਰ ਸਿੰਘ ਗਿੱਲ ਪੀਪੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਟੂਰਨਾਮੈਂਟ ਦੇ ਆਖਰੀ ਦਿਨ ਆਪੋ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਬਘੇਲਾ ਮੋਗਾ ਦੀ ਟੀਮ ਅਤੇ ਜੋਧਾਂ ਦਰਮਿਆਨ ਫਾਈਨਲ ਮੁਕਾਬਲਾ ਹੋਇਆ , ਜਿਸ ਵਿੱਚ ਬਘੇਲਾ ਪਿੰਡ ਦੀ ਟੀਮ 107 ਰਨ ਬਣਾ ਕੇ ਜੇਤੂ ਰਹੀ ।ਜੋਧਾਂ ਪਿੰਡ ਦੀ ਟੀਮ 98 ਰਨ ਬਣਾ ਕੇ ਆਲ ਆਊਟ ਹੋ ਗਈ ਅਤੇ ਉਪਜੇਤੂ ਬਣੀ। ਤੀਜੇ ਨੰਬਰ ਤੇ ਮੇਜ਼ਬਾਨ ਪਿੰਡ ਮੁੱਲਾਂਪੁਰ ਦੀ ਟੀਮ ਦੇ ਖਿਡਾਰੀ ਰਹੇ ।ਟੂਰਨਾਮੈਂਟ ਦਾ ਬੈਸਟ ਪਲੇਅਰ ਸੁੱਖਾ ਪਿੰਡ ਬਘੇਲਾ ਰਿਹਾ ਜਿਸ ਨੂੰ ਇਨਾਮ ਵਿੱਚ ਫਰਿੱਜ ਦਿੱਤੀ ਗਈ ।ਬੈਸਟ ਗੇਂਦਬਾਜ ਕਰਨ ਜੋਧਾਂ ਅਤੇ ਬੈਸਟ ਬੱਲੇਬਾਜ ਦਾ ਖਿਤਾਬ ਜੋਧਾਂ ਪਿੰਡ ਦੀ ਟੀਮ ਦੇ ਖਿਡਾਰੀ ਗੱਗੀ ਨੂੰ ਦਿੱਤਾ ਗਿਆ, ਜਿਨ੍ਹਾਂ ਨੂੰ ਇਨਾਮ ਵਜੋਂ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਗਈਆਂ। ਇਨਾਮਾਂ ਦੀ ਵੰਡ ਸਰਪੰਚ ਇੰਦਰਜੀਤ ਸਿੰਘ ਮਹਿਤੋਂ, ਸਾਧੂ ਸਿੰਘ ਕਲੇਰ ਕੈਨੇਡਾ ਅਤੇ ਆਪ ਆਗੂ ਬੂਟਾ ਸਿੰਘ ਧਨੋਆ ਵੱਲੋਂ ਚੇਅਰਮੈਨ ਬਲੌਰ ਸਿੰਘ ਦੀ ਹਾਜ਼ਰੀ ਚ ਕੀਤੀ ਗਈ ।ਉਹਨਾਂ ਜੇਤੂ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੰਦਿਆਂ ਸਫਲਤਾ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਮਨੀ ਮਾਨ, ਗੁਰਪ੍ਰੀਤ ਲਾਲਾ, ਨਗਿੰਦਰ ਨਿੰਦਾ, ਪਵਨ ਬਰਾੜ, ਜਤਿੰਦਰ ਜੌਹਲ, ਜੋਸ਼ੀ ਮੁੱਲਾਂਪੁਰ, ਪੰਮਾ, ਗੱਗੂ, ਮਾਸਟਰ ਸੁਖਰਾਜ ਸਿੰਘ, ਮਾਸਟਰ ਬਲਦੇਵ ਸਿੰਘ, ਮਾਸਟਰ ਹਰਦੇਵ ਸਿੰਘ, ਜਤਿੰਦਰ ਸਿੰਘ ਗਿੱਲ, ਜੋਧ ਸਿੰਘ ਗਿੱਲ, ਤੇਜਾ ਸਿੰਘ ਬਾਬਾ, ਪੰਚ ਜਰਨੈਲ ਸਿੰਘ, ਜਗਦੀਪ ਸਿੰਘ ਗਿੱਲ ਕੈਨੇਡਾ, ਹਰਮੀਤ ਇਟਲੀ ਤੇ ਜਗਰੂਪ ਸਿੰਘ ਰੂਪੀ ਆਦਿ ਹਾਜ਼ਰ ਸਨ।