ਬੱਚਿਆਂ ਨੇ ਟੂਰ ਦਾ ਮਾਣਿਆ ਆਨੰਦ
ਬੱਚਿਆਂ ਨੇ ਟੂਰ ਦਾ ਮਾਣਿਆ ਆਨੰਦ
Publish Date: Mon, 17 Nov 2025 07:06 PM (IST)
Updated Date: Tue, 18 Nov 2025 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਏਕੋਟ : ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ, ਆਈਈਆਰਟੀ ਪਰਮਜੀਤ ਕੌਰ ਦੀ ਅਗਵਾਈ ਹੇਠ ਬਲਾਕ ਦੇ ਦਿਵਿਆਂਗ ਬੱਚਿਆਂ ਦਾ ਇੱਕ ਟੂਰ ਲਿਜਾਇਆ ਗਿਆ। ਇਸ ਦੌਰਾਨ ਜਾਣਕਾਰੀ ਦਿੰਦਿਆਂ ਬੀਪੀਈਓ ਇਤਬਾਰ ਸਿੰਘ ਨੱਥੋਵਾਲ ਨੇ ਦੱਸਿਆ ਕਿ ਇਨ੍ਹਾਂ ਦਿਵਿਆਂਗ ਬੱਚਿਆਂ ਦਾ ਹਰ ਸਾਲ ਵਿਭਾਗ ਵੱਲੋਂ ਇੱਕ ਟੂਰ ਭੇਜਿਆ ਜਾਂਦਾ ਹੈ ਤਾਂ ਜੋ ਬੱਚੇ ਸਕੂਲ ਦੇ ਮਾਹੌਲ ਤੋਂ ਬਾਅਦ ਕੁਝ ਸਮਾਂ ਇਸ ਟੂਰ ਦਾ ਆਨੰਦ ਮਾਣ ਸਕਣ। ਉਨ੍ਹਾਂ ਵਿਭਾਗ ਵੱਲੋਂ ਇਨ੍ਹਾਂ ਬੱਚਿਆਂ ਲਈ ਕੀਤਾ ਜਾਂਦਾ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਆਈਈਆਰਟੀ ਪਰਮਜੀਤ ਕੌਰ ਤੇ ਆਈਈਏਟੀ ਨਾਮਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਦੇ ਇਨ੍ਹਾਂ ਦਿਵਿਆਂਗ ਬੱਚਿਆਂ ਦਾ ਟੂਰ ਜਲੰਧਰ ਹਵੇਲੀ ਤੇ ਗੁਰਦੁਆਰਾ ਸ੍ਰੀ ਤੱਲਣ ਸਾਹਿਬ ਵਿਖੇ ਲਿਜਾਇਆ ਗਿਆ ਹੈ, ਜਿੱਥੇ ਬੱਚਿਆਂ ਨੂੰ ਪੁਰਤਾਨ ਸੱਭਿਆਚਾਰ ਦੀ ਝਲਕ ਦਿਖਾਈ ਗਈ ਹੈ, ਉੱਥੇ ਹੀ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਗਿਆ ਹੈ। ਇਸ ਮੌਕੇ ਸਕੂਲ ਇੰਚਾਰਜ ਜਸਵੀਰ ਸਿੰਘ ਸਦੌੜ, ਗੁਰਸ਼ਰਨਪਾਲ ਸਿੰਘ, ਰਾਕੇਸ਼ ਮਿੱਤਲ ਆਦਿ ਵੀ ਹਾਜ਼ਰ ਸਨ।