ਸ਼ਤਾਬਦੀ ਯਾਤਰਾ ਦਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਵੱਖ ਵੱਖ ਧਾਰਮਿਕ ਜੱਥੇਬੰਦੀਆਂ ਵੱਲੋਂ ਨਿੱਘਾ ਸਵਾਗਤ
ਨਗਰ ਕੀਰਤਨ ਦਾ ਫੂੱਲਾਂ ਦੀ ਬਰਖਾ ਕਰਕੇ, ਨਿੱਘਾ ਸਵਾਗਤ ਰਾਤਰੀ ਵਿਸ਼ਰਾਮ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹੋਇਆ ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮ੍ਰਪਿਤ ਅਸਾਮ ਦੇ ਗੁਰਦੁਆਰਾ ਧੋਬੜ੍ਹੀ ਸਾਹਿਬ ਤੋਂ ਪਿਛਲੇ ਦਿਨੀਂ ਆਰੰਭ ਹੋਇਆ ਵਿਸ਼ਾਲ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਵੱਖ ਵੱਖ ਪੜ੍ਹਾਵਾਂ ਨੂੰ ਪਾਰ ਕਰਦਾ ਹੋਇਆ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ, ਪੁਰਾਣੀ ਸਬਜੀ ਮੰਡੀ, ਤ੍ਰੀ-ਮੁਰਤੀ ਚੌਂਕ, ਵਿਸ਼ਵਕਰਮਾ ਚੌਂਕ, ਸਾਈਕਲ ਮਾਰਕੀਟ, ਗਿੱਲ ਚੌਂਕ, ਗਿੱਲ ਨਹਿਰ ਪੁੱਲ, ਜੀਐਨਈ ਕਾਲਜ਼, ਗਿੱਲ ਪਿੰਡ ਤੋਂ ਦੀ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਰਾਤਰੀ ਦੇ ਵਿਸ਼ਰਾਮ ਲਈ ਪੁੱਜਾ। ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮ੍ਰਪਿਤ ਨਗਰ ਕੀਰਤਨ ਦੇ ਲੁਧਿਆਣਾ ਸ਼ਹਿਰ ਵਿੱਚ ਪੁੱਜਣ ਤੇ ਗੁਰਦੁਆਰਾ ਸਿੰਘ ਸਭਾ ਸੇਖੇਵਾਲ ਦੀ ਪ੍ਰਬੰਧਕ ਕਮੇਟੀ ਪ੍ਰਮਜੀਤ ਸਿੰਘ ਬੜੈਚ ਮੁੱਖ ਸੇਵਾਦਾਰ, ਨੇਕ ਸਿੰਘ ਸੇਖੇਵਾਲ ਸਕੱਤਰ, ਰਣਜੀਤ ਸਿੰਘ ਢਿੱਲੋਂ, ਬਲਜੀਤ ਸਿੰਘ, ਮਨਵੀਰ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ ਗੁਲਾਟੀ, ਰਾਜੂ ਬੜੈਚ, ਨਰਿੰਦਰ ਕੌਰ, ਸੁਰਿੰਦਰ ਕੌਰ, ਸੁੱਖਜੀਵਨ ਕੌਰ, ਬਿੱਟੂ ਗਰੇਵਾਲ, ਪੁਰਾਣੀ ਸਬਜੀ ਮੰਡੀ ਚੌਂਕ ਵਿਖੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਸਮੁੱਚੀ ਟੀਮ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗਊ ਘਾਟ ਦੀ ਪ੍ਰਬੰਧਕ ਕਮੇਟੀ ਲਖਵੀਰ ਸਿੰਘ ਰੰਧਾਵਾ ਰਸੀਵਰ, ਭਾਈ ਸੋਹਣ ਸਿੰਘ ਗ੍ਰੰਥੀ, ਜਰਮਨਜੀਤ ਸਿੰਘ ਮੈਨੇਜਰ, ਭਾਈ ਲਖਵਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਆਤਮਾ ਸਿੰਘ, ਭਾਈ ਹਰਪਾਲ ਸਿੰਘ, ਭਾਈ ਸੁਰਜੀਤ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਸਿਵੀਆ, ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਅਤੇ ਹੋਰ ਸੇਵਾ ਸੁਸਾਇਟੀਆਂ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਨਾਨਕ ਨਗਰ ਦੀ ਪ੍ਰਬੰਧਕ ਕਮੇਟੀ ਬਲਵੰਤ ਸਿੰਘ ਮੁੱਖ ਸੇਵਾਦਾਰ, ਦਰਸ਼ਨ ਸਿੰਘ ਮੀਤ ਪ੍ਰਧਾਨ, ਬਾਗ ਸਿੰਘ ਗ੍ਰੰਥੀ, ਤਲਵਿੰਦਰ ਸਿੰਘ ਖਜਾਨਚੀ, ਗੁਰਮੁਖ ਸਿੰਘ, ਹਰਜਿੰਦਰ ਸਿੰਘ, ਮਨਜੋਤ ਸਿੰਘ, ਪ੍ਰਭਜੋਤ ਸਿੰਘ, ਸੰਦੀਪ ਸਿੰਘ, ਜਤਿੰਦਰ ਸਿੰਘ, ਖੁਸ਼ਦੀਪ ਸਿੰਘ, ਮਾਸਟਰ ਤਾਰਾ ਸਿੰਘ ਮਮੋਰੀਅਲ ਕਾਲਜ ਫਾਰ ਵੋਮੈਨ ਦੀ ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਜੱਥੇਦਾਰ ਹੀਰਾ ਸਿੰਘ ਗਾਬੜੀਆ, ਡਾ.ਮੋਨਿਕਾ ਸ਼ਾਰਧਾ, ਸੀਮਾ ਅਰੋੜਾ, ਗੁਰਵਿੰਦਰ ਕੌਰ, ਹੈਡ ਗਰਲ ਜੈਆ, ਸੋਨੀਆ, ਇਕਜੋਤ ਕੌਰ, ਪ੍ਰਭਕੀਰਤ ਕੌਰ, ਅਸ਼ਮੀਤ ਕੌਰ, ਦੀਪਿਕਾ, ਸਰਬਜੋਤ ਕੌਰ, ਗੁਰਦੁਆਰਾ ਸਿੰਘ ਸਭਾ ਪੁਰਾਣੀ ਸਬਜੀ ਮੰਡੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਬਾਬਾ ਅਜੀਤ ਸਿੰਘ ਮੁੱਖ ਸੇਵਾਦਾਰ, ਪ੍ਰਲਾਦ ਸਿੰਘ ਢੱਲ, ਘੰਟਾ ਘਰ ਚੌਂਕ ਵਿਖੇ ਗੁਰਦੁਆਰਾ ਅਕਾਲ ਗੜ੍ਹ ਸਾਹਿਬ ਅਤੇ ਸਮੁੱਚੇ ਦੁਕਾਨਦਾਰਾਂ ਵੱਲੋਂ ਨਗਰ ਕੀਰਤਨ ਦਾ ਫੂੱਲਾਂ ਦੀ ਬਰਖਾ ਕਰਕੇ, ਸਵਾਗਤੀ ਸਟੇਜਾਂ ਲਗਾਕੇ ਨਗਰ ਕੀਰਤਨ ਅਤੇ ਨਗਰ ਕੀਰਤਨ ਪ੍ਰਬੰਧਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਚਾਹ, ਪਕੌੜੇ, ਖੀਰ, ਬਿਸਕੁਟ, ਨਮਕੀਨ, ਸਮੋਸੇ, ਫਰੂਟ ਆਦਿ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਹਲਕਾ ਸ੍ਰੋਮਣੀ ਕਮੇਟੀ ਮੈਂਬਰ ਜਥੇ ਚਰਨ ਸਿੰਘ ਆਲਮਗੀਰ ਨੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਰਾਤਰੀ ਵਿਸ਼ਰਾਮ ਦੇ ਮੱਦੇ ਨਜ਼ਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਪਾਲਕੀ ਸਾਹਿਬ ਅਤੇ ਸ਼ਸਤਰਾਂ ਵਾਲੇ ਵਾਹਨ ਨੂੰ ਅਤੀ ਸੁਰੱਖਿਆ ਪ੍ਰਬੰਧਾ ਹੇਠ ਰੱਖਿਆ ਜਾਵੇਗਾ ਅਤੇ ਪੰਜ ਪਿਆਰੇ ਸਾਹਿਬਾਨਾ, ਗ੍ਰੰਥੀ ਸਿੰਘ ਸਾਹਿਬਾਨ ਕੀਰਤਨੀਏ, ਪ੍ਰਚਾਰਕ ਅਤੇ ਹੋਰ ਪ੍ਰਬੰਧਕੀ ਅਮਲੇ ਦੇ ਨਾਲ ਨਾਲ ਚੱਲਦੀ ਸੰਗਤ ਦੀ ਰਿਹਾਇਸ਼ ਲੰਗਰ ਦਵਾਈ ਆਦਿ ਦਾ ਤਸੱਲੀਬਖ਼ਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਹਰਦੀਪ ਸਿੰਘ ਗਿੱਲ ਚੋਗਾਵਾ ਮੈਨੇਜਰ, ਭੁਪਿੰਦਰ ਸਿੰਘ ਜੋਸ਼ੀ ਮੀਤ ਮੈਨੇਜਰ, ਨਗਿੰਦਰ ਸਿੰਘ ਬਿੱਟੂ, ਗੁਰਦੀਪ ਸਿੰਘ ਰਾਜੂ ਆਦਿ ਹਾਜ਼ਰ ਸਨ।