ਮੁੰਡੀਆਂ ਨੇ 46 ਲੋੜਵੰਦ ਪਰਿਵਾਰਾਂ ਨੂੰ ਢਾਈ-ਢਾਈ ਲੱਖ ਦੇ ਚੈੱਕ ਵੰਡੇ
ਮੁੰਡੀਆਂ ਨੇ 46 ਲੋੜਵੰਦ ਪਰਿਵਾਰਾਂ ਨੂੰ ਢਾਈ-ਢਾਈ ਲੱਖ ਦੇ ਚੈੱਕ ਵੰਡੇ
Publish Date: Wed, 07 Jan 2026 06:25 PM (IST)
Updated Date: Wed, 07 Jan 2026 06:27 PM (IST)

ਮੁੰਡੀਆਂ ਨੇ 46 ਲੋੜਵੰਦ ਪਰਿਵਾਰਾਂ ਨੂੰ ਢਾਈ-ਢਾਈ ਲੱਖ ਦੇ ਚੈੱਕ ਵੰਡੇ ਫੋਟੋ ਨੰਬਰ-3 ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਥਾਨਕ ਨਗਰ ਕੌਂਸਲ ਸਾਹਨੇਵਾਲ ਅਧੀਨ ਪੈਂਦੇ ਵੱਖ-ਵੱਖ ਵਾਰਡਾਂ ਦੇ ਕੱਚੇ ਮਕਾਨਾਂ ਵਾਲੇ 46 ਲੋੜਵੰਦ ਪਰਿਵਾਰਾਂ ਨੂੰ ਮਕਾਨ ਪੱਕੇ ਕਰਨ ਲਈ ਢਾਈ-ਢਾਈ ਲੱਖ ਦੇ ਚੈੱਕ ਵੰਡੇ। ਇਸ ਮੌਕੇ ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਅੱਜ ਪੰਜਾਬ ਪੂਰੀ ਤਰਾਂ ਵਿਕਾਸ ਦੀਆਂ ਲੀਹਾਂ ਤੇ ਚੱਲ ਰਿਹਾ ਹੈ ਜਿਸਦੇ ਤਹਿਤ ਪਿੰਡਾਂ, ਸ਼ਹਿਰਾ ਅਤੇ ਕਸਬਿਆ ਅੰਦਰ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਵਸਨੀਕਾਂ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਵਾਤਵਾਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਪੂਜਾ ਰਾਣੀ ਅਤੇ ਪ੍ਰਧਾਨ ਰਾਜਦੀਪ ਭਾਟੀਆ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਾਹਨੇਵਾਲ ਅੰਦਰ ਚੱਲ ਰਹੇ ਵਿਕਾਸ ਕਾਰਜ ਮੁੰਡੀਆਂ ਦੀ ਦੇਣ ਹਨ। ਇਸ ਮੌਕੇ ਸਮੂਹ ਕੌਂਸਲਰਾਂ ਦੀ ਹਾਜ਼ਰੀ ਚ ਕੈਬਨਿਟ ਮੰਤਰੀ ਨੂੰ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਬਲਵੀਰ ਸਿੰਘ ਗਿੱਲ, ਨਗਰ ਕੌਂਸਲ ਸਾਹਨੇਵਾਲ ਦੇ ਮੀਤ ਪ੍ਰਧਾਨ ਸਵਰਨ ਕੁਮਾਰ ਸੋਨੀ, ਜਸਵੀਰ ਸਿੰਘ ਸੈਨੀਟੇਸ਼ਨ ਸੁਪਰਡੈਂਟ, ਮਨੀਸ਼ ਕਪਿਲਾ, ਗੁਰਪ੍ਰੀਤ ਕੌਰ ਸੁਪਰਡੈਂਟ, ਆੜ੍ਹਤੀਆਂ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਟਰੱਕ ਯੂਨੀਅਨ ਸਾਹਨੇਵਾਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਬਲਾਕ ਪ੍ਰਧਾਨ ਕੁਲਦੀਪ ਐਰੀ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ ਬਿਰਦੀ, ਕੌਂਸਲਰ ਪਲਵਿੰਦਰ ਸਿੰਘ ਸੰਧੂ, ਕੌਂਸਲਰ ਕੁਲਵਿੰਦਰ ਕੌਰ ਧਾਲੀਵਾਲ, ਕੌਂਸਲਰ ਸਵਰਨਜੀਤ ਕੌਰ, ਗੁਰਦੀਪ ਸਿੰਘ ਕੌਲ ਸੇਵਾਮੁਕਤ ਈਟੀਓ, ਇਕਬਾਲ ਸਿੰਘ ਜੰਡਿਆਲੀ (ਪੀਏ ਕੈਬਨਿਟ ਮੰਤਰੀ), ਸਤਵਿੰਦਰ ਸਿੰਘ ਹੈਪੀ, ਗੁਰਮੀਤ ਸਿੰਘ ਪੱਪੂ ਤਲਵਾੜਾ, ਹਲਕਾ ਸਾਹਨੇਵਾਲ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੱਠੂ, ਰਾਵਿੰਦਰ ਸਿੰਘ ਖਾਲਸਾ ਬੱਬੂ ਖਾਲਸਾ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ, ਰਿੰਪੀ ਬੇਗੜਾ,ਬਲਵੀਰ ਸਿੰਘ ਬੀਰੀ,ਹਰਪ੍ਰੀਤ ਸਿੰਘ, ਦਲਜੀਤ ਸਿੰਘ ਚੌਹਾਨ,ਪ੍ਰਿੰਸ ਸੈਣੀ, ਜ਼ਿਲ੍ਹਾ ਸੈਕਟਰੀ ਮਨਜਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।