ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੱਪੜਾ ਕਾਰੋਬਾਰੀ ਉੱਪਰ ਹਮਲਾ
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੱਪੜਾ ਕਾਰੋਬਾਰੀ ਉੱਪਰ ਹਮਲਾ
Publish Date: Sat, 10 Jan 2026 08:24 PM (IST)
Updated Date: Sat, 10 Jan 2026 08:27 PM (IST)

-ਸਰੇ ਬਾਜ਼ਾਰ ਚਿੱਟੇ ਦਿਨ ਚੱਲੇ ਇੱਟਾਂ ਰੋੜੇ, ਤਿੰਨ ਫੱਟੜ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਂਨਗਰ ਦੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਸਥਿਤ ਬਾਬਾ ਥਾਨ ਸਿੰਘ ਚੌਂਕ ਦੇ ਨਜ਼ਦੀਕ ਬਾਜ਼ਾਰ ਵਿੱਚ ਪੈਸਿਆਂ ਨੂੰ ਲੈ ਕੇ ਝਗੜੇ ਕਾਰਨ ਇੱਕ ਪੱਖ ਨਾਲ ਸਬੰਧਤ ਦੋ ਨੌਜਵਾਨਾਂ ਨੇ ਕੱਪੜਾ ਕਾਰੋਬਾਰੀ ਦੀ ਦੁਕਾਨ ਉੱਪਰ ਹਮਲਾ ਕਰ ਦਿੱਤਾ। ਸ਼ਨੀਵਾਰ ਦੁਪਹਿਰ ਚਿੱਟੇ ਦਿਨ ਸਰੇ ਬਾਜ਼ਾਰ ਗੁੰਡਾਗਰਦੀ ਕਰਦੇ ਹੋਏ ਦੋ ਹਮਲਾਵਰਾਂ ਵੱਲੋਂ ਕਾਰੋਬਾਰੀ ਉੱਪਰ ਇੱਟਾਂ ਰੋੜੇ ਵਰਾਏ ਗਏ, ਜਿਸ ਦੇ ਚੱਲਦੇ ਪੱਥਰਬਾਜੀ ਕਾਰਨ ਦੁਕਾਨ ਮਾਲਕ ਸਮੇਤ ਦੋ ਹੋਰ ਲੋਗ ਗੰਭੀਰ ਰੂਪ ਨਾਲ ਫੱਟੜ ਹੋ ਗਏ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲਈ ਅਤੇ ਪੱਥਰਬਾਜ਼ੀ ਵਿੱਚ ਫੱਟੜ ਹੋਏ ਕਾਰੋਬਾਰੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸਥਾਨਕ ਥਾਨ ਸਿੰਘ ਚੌਂਕ ਵਿੱਚ ਦੁਕਾਨ ਚਲਾਉਣ ਵਾਲੇ ਸੋਨੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਨੀਵਾਰ ਦੁਪਹਿਰ ਦੋ ਨੌਜਵਾਨ ਦੁਕਾਨ ’ਤੇ ਆਏ ਅਤੇ ਹਿਸਾਬ ਕਿਤਾਬ ਦੀ ਕੋਈ ਪੇਮੈਂਟ ਮੰਗਣ ਲੱਗ ਗਏ। ਪੈਸੇ ਲੈਣ ਆਏ ਨੌਜਵਾਨਾਂ ਨੂੰ ਉਸਨੇ ਕਿਹਾ ਕਿ ਉਸ ਦਾ ਦੂਜਾ ਭਰਾ ਪੈਸੇ ਦਾ ਲੈਣ ਦੇਣ ਕਰਦਾ ਹੈ ਅਤੇ ਉਹ ਕਿਸੇ ਕੰਮ ਨਾਲ ਬਾਜ਼ਾਰ ਗਿਆ ਹੈ, ਇਸ ਲਈ ਉਹ ਥੋੜਾ ਸਮਾਂ ਰੁਕ ਕੇ ਦੁਬਾਰਾ ਪੈਸੇ ਲੈਣ ਆ ਜਾਣ। ਇਹ ਸੁਣਦੇ ਹੀ ਨੌਜਵਾਨ ਗਾਲੀ ਗਲੋਚ ਕਰਨ ਲੱਗੇ ਅਤੇ ਪੀੜਿਤ ਦੁਕਾਨਦਾਰ ਨਾਲ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ। ਉਨਾ ਉਕਤ ਨੌਜਵਾਨਾ ਦਾ ਵਿਰੋਧ ਕੀਤਾ, ਤਾਂ ਗੁੱਸੇ ਵਿੱਚ ਦੋਨਾਂ ਨੇ ਕੁਝ ਦੂਰ ਖੜ ਕੇ ਉਹਨਾਂ ਦੀ ਦੁਕਾਨ ਤੇ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਲੜਾਈ ਝਗੜਾ ਹੁੰਦਾ ਵੇਖ ਕੇ ਉਹਨਾਂ ਦੇ ਗੁਆਂਡੀ ਦੁਕਾਨਦਾਰ ਸਿਮਰਨ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਤਾਂ ਉਸ ਦੇ ਵੀ ਪੱਥਰ ਮਾਰੇ, ਜਿਸ ਕਾਰਨ ਸਿਮਰਨ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਇਸ ਲੜਾਈ ਦੌਰਾਨ ਹੀ ਇੱਕ ਸਾਹਿਲ ਨਾਮ ਦਾ ਨੌਜਵਾਨ ਵੀ ਵਿੱਚ ਬਚਾਅ ਕਰਨ ਆਇਆ ਅਤੇ ਉਸ ਦੇ ਸਿਰ ’ਤੇ ਵੀ ਇੱਟ ਵੱਜਣ ਕਾਰਨ ਗੰਭੀਰ ਫਟ ਲੱਗੇ। ਪੱਥਰਬਾਜ਼ੀ ਵਿੱਚ ਹੋਏ ਫੱਟੜਾਂ ਨੂੰ ਨਜ਼ਦੀਕੀ ਹਸਪਤਾਲ ਇਲਾਜ ਲਿਆਂਦਾ ਗਿਆ, ਜਿੱਥੇ ਉਹਨਾਂ ਦੇ ਸਿਰ ਵਿੱਚ ਲੱਗੇ ਫੱਟਾਂ ਨੂੰ ਟਾਂਗੇ ਲਗਾਣੇ ਪਏ। ਬਹਿਰਹਾਲ ਪੁਲਿਸ ਵੱਲੋਂ ਦੋਨਾਂ ਪੱਖਾਂ ਦੀ ਸ਼ਿਕਾਇਤ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।