ਲੁਧਿਆਣਾ 'ਚ ਸੈਂਟਰਾ ਗ੍ਰੀਨ ਇਲਾਕੇ 'ਚ ਤੇਂਦੂਏ ਦੀ ਦਹਿਸ਼ਤ, ਸੀਸੀਟੀਵੀ 'ਚ ਕੈਦ ਹੋਈਆਂ ਤੇਦੂਏ ਦੀਆਂ ਤਸਵੀਰਾਂ
ਇਲਾਕੇ ਵਿੱਚ ਲਗਾਏ ਗਏ ਸੀਸੀਟੀਵੀ ਵਿੱਚ ਤੇਦੂਏ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ l ਇਸੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਇਲਾਕੇ ਦੇ ਹੀ ਇੱਕ ਰਹਿਣ ਵਾਲੇ ਵਿਅਕਤੀ ਨੇ ਤੇਂਦੂਏ ਨੂੰ ਦੇਖਿਆ ਅਤੇ ਰੌਲਾ ਪਾ ਦਿੱਤਾ l ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਤੇਦੂਆ ਫਲੈਟਾਂ 'ਚੋਂ ਨਿਕਲ ਚੁੱਕਾ ਹੈ l
Publish Date: Fri, 08 Dec 2023 10:40 AM (IST)
Updated Date: Fri, 08 Dec 2023 02:24 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਲੁਧਿਆਣਾ: ਪੱਖੋਵਾਲ ਰੋਡ 'ਤੇ ਪੈਂਦੇ ਸੈਂਟਰਾਂ ਗ੍ਰੀਨ ਫਲੈਟਸ ਦੇ ਨਾਲ ਲੱਗਦੇ ਪੂਰੇ ਇਲਾਕੇ ਨੂੰ ਲੁਧਿਆਣਾ ਪੁਲਿਸ ਨੇ ਸੀਲ ਕਰ ਦਿੱਤਾ ਹੈ। ਇਲਾਕੇ ਨੂੰ ਸੀਲ ਕਰਨ ਦਾ ਕਾਰਨ ਇਹ ਹੈ ਕਿ ਉੱਥੇ ਇੱਕ ਤੇਂਦੂਆ ਦੇਖਿਆ ਗਿਆ ਹੈ। ਸੁਰੱਖਿਆ ਦੇ ਮੱਦੇ ਨਜ਼ਰ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਇਲਾਕੇ ਵਿੱਚ ਲਗਾਏ ਗਏ ਸੀਸੀਟੀਵੀ ਵਿੱਚ ਤੇਦੂਏ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ l ਇਸੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਇਲਾਕੇ ਦੇ ਹੀ ਇੱਕ ਰਹਿਣ ਵਾਲੇ ਵਿਅਕਤੀ ਨੇ ਤੇਂਦੂਏ ਨੂੰ ਦੇਖਿਆ ਅਤੇ ਰੌਲਾ ਪਾ ਦਿੱਤਾ l ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਤੇਦੂਆ ਫਲੈਟਾਂ 'ਚੋਂ ਨਿਕਲ ਚੁੱਕਾ ਹੈ l ਲੁਧਿਆਣਾ ਪੁਲਿਸ ਅਤੇ ਵਨ ਵਿਭਾਗ ਦੀਆਂ ਟੀਮਾਂ ਉਸ ਨੂੰ ਤਲਾਸ਼ ਕਰ ਰਹੀਆਂ ਹਨ l