ਜਿਸ ਕਾਰਨ ਸ਼ਹਿਰਵਾਸੀਆਂ ’ਚ ਨਗਰ ਕੌਂਸਲ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਇਲਾਕਾ ਵਾਸੀਆਂ ਨੂੰ ਚਿੰਤਾ ਸਤਾਅ ਰਹੀ ਹੈ ਕਿ ਕਿਧਰੇ ਨਗਰ ਕੌਂਸਲ ਨਵੀਂ ਛੱਤ ਪਾਉਣ ਸਮੇਂ ਕਮੇਟੀ ਦਰਵਾਜੇ ਵਾਂਗ ਇਸ ਦਰਵਾਜੇ ਦੀ ਛੱਤ ’ਤੇ ਲੈਂਟਰ ਪਾ ਕੇ ਇਸ ਪੁਰਾਤਨ ਦਿੱਖ ਤੇ ਵਿਰਾਸਤੀ ਦਰਵਾਜੇ ਨੂੰ ਖਤਮ ਹੀ ਨਾ ਕਰ ਦੇਵੇ। ਇਸ ਮੌਕੇ ਸ਼ਹਿਰਵਾਸੀਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਵਿਰਾਸਤੀ ਤਲਵੰਡੀ ਦਰਵਾਜੇ ਦੀ ਪੁਰਾਤਨ ਦਿੱਖ ਮੁਤਾਬਿਕ ਹੀ ਜਲਦੀ ਸੰਦੂਕੀ ਛੱਤ ਹੀ ਪਾਈ ਜਾਵੇ।
ਦਲਵਿੰਦਰ ਸਿੰਘ ਰਛੀਨ/ ਅਮਰਜੀਤ ਸਿੰਘ ਧੰਜਲ, ਪੰਜਾਬੀ ਜਾਗਰਣ, ਰਾਏਕੋਟ : ਮੁਗਲਕਾਲ ’ਚ ਬਣਿਆ ਰਾਏਕੋਟ ਸ਼ਹਿਰ ਦਾ ਪ੍ਰਮੁੱਖ ਤੇ ਪੁਰਾਤਨ ਤਲਵੰਡੀ ਗੇਟ ਪਿਛਲੇ ਇੱਕ ਮਹੀਨੇ ਤੋਂ ਨਵੀਂ ਛੱਤ ਪੈਣ ਦੀ ਉਡੀਕ ਕਰ ਰਿਹਾ ਹੈ, ਜਦਕਿ ਨਗਰ ਕੌਂਸਲ ਰਾਏਕੋਟ ਨੇ ਇਸ ਦੀ ਪੁਰਤਾਨ ਤੇ ਖਸਤਾ ਹਾਲਤ ਸੰਦੂਕੀ ਛੱਤ ਨੂੰ ਸੁਰੱਖਿਆ ਦੇ ਮੱਦੇਨਜ਼ਰ ਢਾਹ ਦਿੱਤਾ ਸੀ। ਦੱਸਣਯੋਗ ਹੈ ਕਿ 1648 ਈ ’ਚ ਮੁਗਲਕਾਲ ਸਮੇਂ ਨਵਾਬ ਰਾਏ ਕੱਲ੍ਹਾ ਦੇ ਪੁਰਖਿਆ ਨੇ ਵਸਾਏ ਰਾਏਕੋਟ ਸ਼ਹਿਰ ਅੰਦਰ ਆਉਣ-ਜਾਣ ਲਈ ਚਾਰ ਦਰਵਾਜੇ ਬਣਾਏ ਸਨ, ਜਿਨ੍ਹਾਂ ’ਚੋਂ ਪਿੰਡ ਤਲਵੰਡੀ ਰਾਏ ਰੋਡ ’ਤੇ ਬਣਾਏ ਦਰਵਾਜੇ ਨੂੰ ਪਹਿਲਾਂ ਜਵਾਹਰ ਦਰਵਾਜਾ ਕਿਹਾ ਜਾਂਦਾ ਸੀ ਜੋ ਬਾਅਦ ਵਿਚ ਇਹ ਤਲਵੰਡੀ ਗੇਟ ਵਜੋਂ ਪ੍ਰਸਿੱਧ ਹੋ ਗਿਆ ਪ੍ਰੰਤੂ ਮੌਜ਼ਦੂਾ ਲੋਕਤੰਤਰੀ ਪ੍ਰਣਾਲੀ ਦੌਰਾਨ ਸਥਾਨਕ ਪ੍ਰਸ਼ਾਸਨ ਦੀ ਅਣਦੇਖੀ ਤੇ ਗੈਰਜ਼ਿੰਮੇਵਾਰੀ ਦੇ ਚਲਦੇ ਮੁਗਲਕਾਲ ਸਮੇਂ ਬਣੇ ਇਸ ਸ਼ਹਿਰ ਦੇ ਤਿੰਨ ਦਰਵਾਜੇ ਤਾਂ ਪਹਿਲਾਂ ਢਹਿ ਗਏ, ਸਗੋਂ ਥਾਣਾ ਸਿਟੀ ਲਾਗੇ ਸਥਿਤ ਦਰਵਾਜੇ ਦਾ ਤਾਂ ਨਾਮੋ-ਨਿਸ਼ਾਨ ਹੀ ਖਤਮ ਹੋ ਚੁੱਕਿਆ, ਉਥੇ ਹੀ ਇੱਕ ਕੁਤਬਾ ਦਰਵਾਜ਼ੇ ਦੀ ਦਿੱਖ ਤੇ ਰੂਪ ਰੇਖਾ ਵਧੀਆ ਬਣਾਈ ਹੋਈ ਹੈ ਪਰ ਕਮੇਟੀ ਗੇਟ ਦੇ ਨਾਮ ਨਾਲ ਮਸ਼ਹੂਰ ਗੇਟ ਨੂੰ ਢਾਹ ਕੇ ਕੇ ਲੈਂਟਰ ਨਾਲ ਨਿਰਮਾਣ ਕਰਵਾ ਦਿੱਤਾ ਅਤੇ ਉਸ ਦੀ ਪੁਰਾਤਨ ਦਿੱਖ ਤੇ ਰੂਪ-ਰੇਖਾ ਖਤਮ ਦਿੱਤੀ ਗਈ ਅਤੇ ਇਨ੍ਹਾਂ ਦਰਵਾਜ਼ਿਆਂ ਦੀ ਪੁਰਾਤਨ ਦਿੱਖ ਵੀ ਖਤਮ ਕਰ ਦਿੱਤੀ ਗਈ, ਜਦਕਿ ਪੁਰਤਾਨ ਦਿੱਖ ਤੇ ਰੂਪਾ-ਰੇਖਾ ਵਾਲਾ ਤਲਵੰਡੀ ਦਰਵਾਜਾ ਹੀ ਇਕਲੌਤਾ ਬਚਿਆ ਸੀ ਪਰ ਨਗਰ ਕੌਂਸਲ ਦੀ ਗੈਰ-ਜ਼ਿੰਮੇਵਾਰੀ ਦੇ ਚਲਦੇ ਅਤੇ ਸਾਂਭ-ਸੰਭਾਲ ਨਾ ਹੋਣ ਕਾਰਨ ਪਿਛਲੇ ਦਿਨੀਂ ਆਈ ਭਾਰੀ ਬਾਰਿਸ਼ ਕਾਰਨ ਇਸ ਦਰਵਾਜ਼ੇ ਦੀ ਫੱਟਿਆਂ ਵਾਲੀ ਸੰਦੂਕੀ ਛੱਤ ਦੇ ਕੁੱਝ ਫੁੱਟੇ ਡਿੱਗ ਗਏ ਸਨ ਅਤੇ ਮੀਡੀਆ ਵੱਲੋਂ ਇਸ ਪੁਰਾਤਨ ਛੱਤ ਨੂੰ ਸੰਭਾਲਣ ਸਬੰਧੀ ਲਗਾਈਆਂ ਖ਼ਬਰਾਂ ਤੋਂ ਹਰਕਤ ਵਿਚ ਆਈ ਨਗਰ ਕੌਂਸਲ ਨੇ ਦਰਵਾਜੇ ਦੀ ਪੁਰਾਤਨ ਛੱਤ ਨੂੰ ਸੰਭਾਲਣ ਦੀ ਬਜਾਏ ਸੁਰੱਖਿਆ ਦਾ ਹਵਾਲਾ ਦੇ ਛੱਤ ਨੂੰ ਢਾਹ ਦਿੱਤਾ ਅਤੇ ਇਹ ਛੱਤ ਢਾਹੇ ਨੂੰ ਵੀ ਅੰਦਾਜਨ ਇੱਕ ਮਹੀਨੇ ਦੇ ਕਰੀਬ ਸਮਾਂ ਬੀਤ ਗਿਆ ਪਰ ਅਜੇ ਤੱਕ ਤਲਵੰਡੀ ਦਰਵਾਜੇ ਨੂੰ ਦੁਬਾਰਾ ਛੱਤ ਨਸੀਬ ਨਹੀਂ ਹੋਈ। ਜਿਸ ਕਾਰਨ ਸ਼ਹਿਰਵਾਸੀਆਂ ’ਚ ਨਗਰ ਕੌਂਸਲ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਇਲਾਕਾ ਵਾਸੀਆਂ ਨੂੰ ਚਿੰਤਾ ਸਤਾਅ ਰਹੀ ਹੈ ਕਿ ਕਿਧਰੇ ਨਗਰ ਕੌਂਸਲ ਨਵੀਂ ਛੱਤ ਪਾਉਣ ਸਮੇਂ ਕਮੇਟੀ ਦਰਵਾਜੇ ਵਾਂਗ ਇਸ ਦਰਵਾਜੇ ਦੀ ਛੱਤ ’ਤੇ ਲੈਂਟਰ ਪਾ ਕੇ ਇਸ ਪੁਰਾਤਨ ਦਿੱਖ ਤੇ ਵਿਰਾਸਤੀ ਦਰਵਾਜੇ ਨੂੰ ਖਤਮ ਹੀ ਨਾ ਕਰ ਦੇਵੇ। ਇਸ ਮੌਕੇ ਸ਼ਹਿਰਵਾਸੀਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਵਿਰਾਸਤੀ ਤਲਵੰਡੀ ਦਰਵਾਜੇ ਦੀ ਪੁਰਾਤਨ ਦਿੱਖ ਮੁਤਾਬਿਕ ਹੀ ਜਲਦੀ ਸੰਦੂਕੀ ਛੱਤ ਹੀ ਪਾਈ ਜਾਵੇ। ਇਸ ਸਬੰਧੀ ਜਦੋਂ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫਸਰ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪੁਰਾਤਨ ਤਲਵੰਡੀ ਦਰਵਾਜੇ ਦੀ ਛੱਤ ਇੱਕ ਹਫਤੇ ਵਿਚ ਪਾ ਦਿੱਤੀ ਜਾਵੇਗੀ ਪਰ ਜਦੋਂ ਉਨ੍ਹਾਂ ਨੂੰ ਪੁਰਾਣੀ ਸੰਦੂਕੀ ਛੱਤ ਪਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਛੱਤ ਦੇ ਥੱਲੇ ਵਾਲੇ ਹਿੱਸੇ ’ਚ ਸੰਦੂਕੀ ਛੱਤ ਹੀ ਪਾਈ ਜਾਵੇਗੀ ਅਤੇ ਉਪਰਲੇ ਹਿੱਸੇ ’ਤੇ ਲੈਂਟਰ ਪਾਇਆ ਜਾਵੇਗਾ ਤਾਂ ਜੋ ਇਸ ਵਿਰਾਸਤੀ ਦਰਵਾਜੇ ਦੀ ਛੱਤ ਮਜ਼ਬੂਤ ਬਣ ਸਕੇ, ਬਲਕਿ ਨਗਰ ਕੌਂਸਲ ਇਸ ਦਰਵਾਜੇ ਨੂੰ ਪੁਰਾਤਨ ਦਿੱਖ ਮੁਤਾਬਿਕ ਹੀ ਤਿਆਰ ਕਰਕੇ ਸ਼ਹਿਰਵਾਸੀਆਂ ਨੂੰ ਸੌਂਪੇਗੀ।