ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਨੂੰ ਮੁੜ ਹਾਈਕੋਰਟ ਤੋਂ ਨਹੀਂ ਮਿਲੀ ਜ਼ਮਾਨਤ, 8ਵੀਂ ਵਾਰ ਪਈ ਤਾਰੀਕ
ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਨੂੰ ਅਸ਼ਲੀਲ ਵੀਡੀਓ ਵਾਇਰਲ ਮਾਮਲੇ ’ਚ ਦਰਜ ਮੁਕੱਦਮੇ ਵਿਚ ਅੱਜ ਵੀ ਹਾਈਕੋਰਟ ਤੋਂ ਜ਼ਮਾਨਤ ਨਾ ਮਿਲੀ। ਹਾਈਕੋਰਟ ਨੇ ਸਵਾਮੀ ਸ਼ੰਕਰਾਨੰਦ ਦੀ ਜ਼ਮਾਨਤ ਅਰਜੀ ’ਤੇ ਅੱਜ ਫਿਰ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਤੋਂ ਬਾਅਦ 8ਵੀਂ ਵਾਰ ਤਾਰੀਕ ਦੇ ਦਿੱਤੀ ਹੈ। ਹੁਣ ਸਵਾਮੀ ਸ਼ੰਕਰਾਨੰਦ ਦੀ ਜ਼ਮਾਨਤ ਅਰਜੀ ’ਤੇ 24 ਸਤੰਬਰ ਨੂੰ ਸੁਣਵਾਈ ਹੋਵੇਗੀ।
Publish Date: Sat, 20 Sep 2025 12:39 PM (IST)
Updated Date: Sat, 20 Sep 2025 12:40 PM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਨੂੰ ਅਸ਼ਲੀਲ ਵੀਡੀਓ ਵਾਇਰਲ ਮਾਮਲੇ ’ਚ ਦਰਜ ਮੁਕੱਦਮੇ ਵਿਚ ਅੱਜ ਵੀ ਹਾਈਕੋਰਟ ਤੋਂ ਜ਼ਮਾਨਤ ਨਾ ਮਿਲੀ। ਹਾਈਕੋਰਟ ਨੇ ਸਵਾਮੀ ਸ਼ੰਕਰਾਨੰਦ ਦੀ ਜ਼ਮਾਨਤ ਅਰਜੀ ’ਤੇ ਅੱਜ ਫਿਰ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਤੋਂ ਬਾਅਦ 8ਵੀਂ ਵਾਰ ਤਾਰੀਕ ਦੇ ਦਿੱਤੀ ਹੈ। ਹੁਣ ਸਵਾਮੀ ਸ਼ੰਕਰਾਨੰਦ ਦੀ ਜ਼ਮਾਨਤ ਅਰਜੀ ’ਤੇ 24 ਸਤੰਬਰ ਨੂੰ ਸੁਣਵਾਈ ਹੋਵੇਗੀ।
ਇਥੇ ਇਹ ਵੀ ਵਰਣਨਯੋਗ ਹੈ ਕਿ ਸਵਾਮੀ ਸ਼ੰਕਰਾਨੰਦ 4 ਜੁਲਾਈ ਤੋਂ ਹਾਈਕੋਰਟ ਵਿਚ ਜ਼ਮਾਨਤ ਲਈ ਚਾਰਾਜੋਈ ਕਰਦਾ ਆ ਰਿਹਾ ਹੈ। ਅੱਜ 19 ਸਤੰਬਰ ਤੱਕ ਉਸ ਦੀ ਜ਼ਮਾਨਤ ਅਰਜੀ ਨੂੰ ਲੈ ਕੇ ਅੱਠ ਵਾਰ ਤਾਰੀਕਾਂ ਪੈ ਚੁੱਕੀਆਂ ਹਨ। ਵਰਣਨਯੋਗ ਹੈ ਕਿ ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਜੂਨ ਮਹੀਨੇ ਵਿਚ ਇੱਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿਚ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਜਿਸ ਤੇ ਥਾਣਾ ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾਵਾਂ ਤਹਿਤ ਉਸ ਖ਼ਿਲਾਫ਼ 14 ਜੂਨ ਨੂੰ ਮੁਕੱਦਮਾ ਦਰਜ ਕੀਤਾ ਸੀ। ਇਸ ਮੁਕੱਦਮੇ ਵਿਚ ਸਵਾਮੀ ਸ਼ੰਕਰਾਨੰਦ ਫਰਾਰ ਚਲਿਆ ਆ ਰਿਹਾ ਹੈ। ਉਸ ਵੱਲੋਂ ਲੁਧਿਆਣਾ ਅਦਾਲਤ ਵਿਚ ਜ਼ਮਾਨਤ ਅਰਜੀ ਲਗਾਈ ਗਈ ਸੀ। ਜਿਸ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ੰਕਰਾ ਨੰਦ ਵੱਲੋਂ ਹਾਈਕੋਰਟ ਵਿਚ ਜ਼ਮਾਨਤ ਲਗਾਈ ਗਈ।
ਹਾਈਕੋਰਟ ਵਿਚ ਜ਼ਮਾਨਤ ਨੂੰ ਲੈ ਕੇ ਪੈ ਰਹੀਆਂ ਤਾਰੀਕਾਂ ਦਾ ਵੇਰਵਾ
1. 4 ਜੁਲਾਈ ਨੂੰ ਸ਼ੰਕਰਾਨੰਦ ਵੱਲੋਂ ਹਾਈਕੋਰਟ ਵਿਚ ਜ਼ਮਾਨਤ ਅਰਜੀ ਲਗਾਈ ਗਈ। ਜਿਸ ’ਤੇ 8 ਤਾਰੀਕ ਪਾਈ ਗਈ।
2. 8 ਜੁਲਾਈ ਨੂੰ ਇਸ ਜ਼ਮਾਨਤ ਕੇਸ ਤੇ ਸੁਣਵਾਈ ਲਈ 4 ਅਗਸਤ ਤਾਰੀਕ ਪਾਈ ਗਈ।
3. 4 ਅਗਸਤ ਨੂੰ ਇਸ ਜ਼ਮਾਨਤ ਅਰਜੀ ਤੇ ਸੁਣਵਾਈ ਲਈ 12 ਅਗਸਤ ਦੀ ਤਾਰੀਕ ਪਾਈ ਗਈ।
4. 12 ਅਗਸਤ ਨੂੰ ਇਸ ਜ਼ਮਾਨਤ ਅਰਜੀ ਲਈ ਹਾਈਕੋਰਟ ਵੱਲੋਂ 13 ਅਗਸਤ ਤਾਰੀਕ ਪਾ ਦਿੱਤੀ ਗਈ।
5. 13 ਅਗਸਤ ਨੂੰ ਵੀ ਸਵਾਮੀ ਸ਼ੰਕਰਾਨੰਦ ਦੀ ਜ਼ਮਾਨਤ ਅਰਜੀ ’ਤੇ ਸੁਣਵਾਈ ਲਈ ਹੁਣ ਅਗਲੀ ਤਾਰੀਕ 3 ਸਤੰਬਰ, 2025 ਤੈਅ ਕੀਤੀ ਗਈ।
6. 3 ਸਤੰਬਰ ਨੂੰ ਸਵਾਮੀ ਸ਼ੰਕਰਾਨੰਦ ਦੀ ਜ਼ਮਾਨਤ ਅਰਜੀ ਲਈ 19 ਸਤੰਬਰ ਤਾਰੀਕ ਪਾਈ ਗਈ।
7. ਅੱਜ 19 ਸਤੰਬਰ ਨੂੰ ਫਿਰ ਸਵਾਮੀ ਸ਼ੰਕਰਾਨੰਦ ਦੀ ਜ਼ਮਾਨਤ ਅਰਜੀ ’ਤੇ ਅਗਲੀ ਸੁਣਵਾਈ ਲਈ 24 ਸਤੰਬਰ ਤਾਰੀਕ ਦੇ ਦਿੱਤੀ ਗਈ।