ਸਮਰਾਲਾ 'ਚ ਆਵਾਰਾ ਕੁੱਤਿਆਂ ਦਾ ਤਾਂਡਵ: 5 ਸਾਲਾ ਮਾਸੂਮ 'ਤੇ ਕੀਤਾ ਖ਼ੂਨੀ ਹਮਲਾ, ਗੁਪਤ ਅੰਗ ਨੋਚਿਆ
ਉਸ ਨੂੰ ਕਈ ਜਗ੍ਹਾ ਤੋਂ ਕੁੱਤਿਆਂ ਨੇ ਵੱਢਿਆ ਹੈ, ਬੱਚੇ ਨੂੰ ਜ਼ਖਮੀ ਹਾਲਤ ਵਿੱਚ ਉਸਦੇ ਮਾਪੇ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ, ਜਿੱਥੇ ਡਾਕਟਰਾਂ ਉਸਦਾ ਇਲਾਜ ਕੀਤਾ, ਡਾਕਟਰਾਂ ਦੇ ਦੱਸਣ ਮੁਤਾਬਿਕ ਇਸ ਬੱਚੇ ਨੂੰ ਕੁੱਤਿਆਂ ਨੇ ਕਾਫੀ ਥਾਵਾਂ ਤੇ ਕੱਟ ਮਾਰੇ ਅਤੇ ਬੱਚੇ ਦਾ ਗੁਪਤ ਅੰਗ ਦਾ ਵੀ ਨੁਕਸਾਨ ਕੀਤਾ ਹੈ।ਪਰ ਹੁਣ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ।
Publish Date: Mon, 18 May 2026 09:24 AM (IST)
Updated Date: Mon, 18 May 2026 09:27 AM (IST)
ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਬੀਤੀ ਰਾਤ ਸਮਰਾਲਾ ਸ਼ਹਿਰ ਦੇ ਬੌਂਦਲ ਰੋਡ ਉੱਤੇ ਵੀ ਅਵਾਰਾ ਕੁੱਤਿਆਂ ਨੇ ਆਪਣਾ ਤਾਂਡਵ ਦਿਖਾਉਂਦੇ ਹੋਏ ਇੱਕ ਪੰਜ ਸਾਲਾਂ ਦੇ ਬੱਚੇ ਉੱਤੇ ਹਮਲਾ ਕਰਕੇ, ਉਸਦਾ ਗੁਪਤ ਅੰਗ ਨੋਚ ਲਿਆ। ਮਿਲੀ ਜਾਣਕਾਰੀ ਮੁਤਾਬਿਕ ਬੌਂਦਲ ਰੋਡ ਉੱਤੇ ਖੇਤਾਂ ਵਿੱਚ ਰਹਿੰਦੇ ਪਰਵਾਸੀ ਮਜ਼ਦੂਰ ਸ਼ਿਵਾ ਨੇ ਦੱਸਿਆ ਕਿ ਉਨ੍ਹਾਂ ਦਾ ਪੰਜ ਸਾਲਾਂ ਦਾ ਬੱਚਾ ਖੇਤਾਂ ਵਿੱਚੋਂ ਪੀਣ ਵਾਲਾ ਪਾਣੀ ਭਰਨ ਲਈ ਗਿਆ ਤਾਂ ਕੁਝ ਅਵਾਰਾ ਕੁੱਤਿਆਂ ਨੇ ਬੱਚੇ ਉੱਪਰ ਹਮਲਾ ਕਰ ਦਿੱਤਾ।
ਉਸ ਨੂੰ ਕਈ ਜਗ੍ਹਾ ਤੋਂ ਕੁੱਤਿਆਂ ਨੇ ਵੱਢਿਆ ਹੈ, ਬੱਚੇ ਨੂੰ ਜ਼ਖਮੀ ਹਾਲਤ ਵਿੱਚ ਉਸਦੇ ਮਾਪੇ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ, ਜਿੱਥੇ ਡਾਕਟਰਾਂ ਉਸਦਾ ਇਲਾਜ ਕੀਤਾ, ਡਾਕਟਰਾਂ ਦੇ ਦੱਸਣ ਮੁਤਾਬਿਕ ਇਸ ਬੱਚੇ ਨੂੰ ਕੁੱਤਿਆਂ ਨੇ ਕਾਫੀ ਥਾਵਾਂ ਤੇ ਕੱਟ ਮਾਰੇ ਅਤੇ ਬੱਚੇ ਦਾ ਗੁਪਤ ਅੰਗ 'ਤੇ ਵੀ ਜ਼ਖਮ ਹਨ।ਪਰ ਹੁਣ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ।