- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਠਾਨਕੋਟ ’ਚ 19.5, ਰੂਪਨਗਰ ’ਚ 18.0, ਗੁਰਦਾਸਪੁਰ ’ਚ 17.0, ਹੁਸ਼ਿਆਰਪੁਰ ’ਚ 12.5, ਐੱਸਬੀਐੱਸ ਨਗਰ ’ਚ 1.2 ਤੇ ਅੰਮ੍ਰਿਤਸਰ ’ਚ 0.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਫ਼ਿਰੋਜ਼ਪੁਰ, ਚੰਡੀਗੜ੍ਹ, ਲੁਧਿਆਣਾ ਤੇ ਬਠਿੰਡਾ ’ਚ ਬੂੰਦਾਬਾਂਦੀ ਹੋਈ। ਬਾਰਿਸ਼ ਕਾਰਨ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ’ਚ ਐਤਵਾਰ ਰਾਤ ਤੇ ਸੋਮਵਾਰ ਸਵੇਰੇ ਛੇ ਤੋਂ ਵੱਧ ਜ਼ਿਲ੍ਹਿਆਂ ’ਚ ਹਨੇਰੀ ਦੇ ਨਾਲ ਬਾਰਿਸ਼ ਹੋਈ। ਅੰਮ੍ਰਿਤਸਰ ’ਚ ਤੇਜ਼ ਹਨੇਰੀ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਕਈ ਇਲਾਕਿਆਂ ’ਚ ਦਰੱਖਤ ਪੁੱਟੇ ਗਏ, ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਮਜੀਠਾ ਖੇਤਰ ਦੇ ਪਿੰਡ ਪਤਾਲਪੁਰੀ ’ਚ ਇਕ ਉਸਾਰੀ ਅਧੀਨ ਮਕਾਨ ਦੀਆਂ ਕੰਧਾਂ ਡਿੱਗ ਗਈਆਂ।
ਪਰਿਵਾਰ ਦੇ ਮੈਂਬਰ ਸੁਰੱਖਿਅਤ ਬਾਹਰ ਨਿਕਲ ਆਏ, ਜਿਸ ਨਾਲ ਵੱਡਾ ਹਾਦਸਾ ਟਲ਼ ਗਿਆ। ਪੀੜਤ ਵਿਨੋਦ ਕੁਮਾਰ ਨੇ ਆੜ੍ਹਤੀ ਤੋਂ ਦਸ ਲੱਖ ਰੁਪਏ ਦਾ ਕਰਜ਼ਾ ਲੈ ਕੇ ਘਰ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। ਪਠਾਨਕੋਟ ’ਚ 19.5, ਰੂਪਨਗਰ ’ਚ 18.0, ਗੁਰਦਾਸਪੁਰ ’ਚ 17.0, ਹੁਸ਼ਿਆਰਪੁਰ ’ਚ 12.5, ਐੱਸਬੀਐੱਸ ਨਗਰ ’ਚ 1.2 ਤੇ ਅੰਮ੍ਰਿਤਸਰ ’ਚ 0.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਫ਼ਿਰੋਜ਼ਪੁਰ, ਚੰਡੀਗੜ੍ਹ, ਲੁਧਿਆਣਾ ਤੇ ਬਠਿੰਡਾ ’ਚ ਬੂੰਦਾਬਾਂਦੀ ਹੋਈ। ਬਾਰਿਸ਼ ਕਾਰਨ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ।
ਓਧਰ, ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਵੱਧ 38.3, ਪਟਿਆਲਾ ’ਚ 37.2, ਲੁਧਿਆਣਾ ’ਚ 36.6, ਰੂਪਨਗਰ ’ਚ 34.3, ਅੰਮ੍ਰਿਤਸਰ ’ਚ 33.2, ਹੁਸ਼ਿਆਰਪੁਰ ’ਚ 32.9 ਤੇ ਪਠਾਨਕੋਟ ’ਚ 32.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਮੰਗਲਵਾਰ ਨੂੰ ਵੀ ਪੰਜਾਬ ’ਚ ਹਨੇਰੀ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੁਝ ਥਾਵਾਂ ’ਤੇ ਗੜੇਮਾਰੀ ਵੀ ਹੋ ਸਕਦੀ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਆਰੈਂਜ ਅਲਰਟ ਵੀ ਜਾਰੀ ਕੀਤਾ ਹੈ।