ਸਿਹਤ ਬੀਮਾ ਯੋਜਨਾ ਜਲਦੀ ਹੋਵੇਗੀ ਲਾਗੂ : ਸਿੱਧੂ, ਬਾਂਸਲ
ਸੂਬਾ ਸਰਕਾਰ ਦੀ ਸਿਹਤ ਬੀਮਾ ਯੋਜਨਾ ਜਲਦੀ ਹੋਵੇਗੀ ਲਾਗੂ - ਸਿੱਧੂ, ਬਾਂਸਲ
Publish Date: Mon, 12 Jan 2026 07:20 PM (IST)
Updated Date: Tue, 13 Jan 2026 04:10 AM (IST)

10 ਲੱਖ ਸਾਲਾਨਾ ਦੀ ਸਹੂਲਤ ਵਾਲਾ ਬਣੇਗਾ ਕਾਰਡ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਆਮ ਆਦਮੀ ਪਾਰਟੀ ਦੀ ਮੀਟਿੰਗ ਸੰਗਠਨ ਇੰਚਾਰਜ ਹਲਕਾ ਦਾਖਾ ਬਲਵਿੰਦਰ ਸਿੰਘ ਸਿੱਧੂ ਅਤੇ ਮੀਡੀਆ ਕੋਆਰਡੀਨੇਟਰ ਹਲਕਾ ਦਾਖਾ ਮੁਕੇਸ਼ ਕੁਮਾਰ ਬਾਂਸਲ ਦੀ ਅਗਵਾਈ ਹੇਠ ਹੋਈ । ਇਸ ਮੌਕੇ ਉੱਕਤ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਪ੍ਰਤੀ ਸਾਲ ਹਰੇਕ ਵਰਗ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਜਲਦੀ ਹੀ ਲਾਗੂ ਕਰਕੇ ਘਰ-ਘਰ ਪਹੁੰਚਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ’ਚ ਬਣਾਏ ਗਏ ਕਾਰਡ ਪਿੰਡਾਂ ਅਤੇ ਸ਼ਹਿਰਾਂ ਦੇ ਪਾਰਟੀ ਇੰਚਾਰਜਾਂ ਦੀ ਅਗੁਵਾਈ ਵਿਚ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਲਕਾ ਦਾਖਾ ’ਚ ਕਈ ਗਰੁੱਪ ਬਣਾਏ ਗਏ ਹਨ ਅਤੇ ਹਰੇਕ ਗਰੁੱਪ ਨੂੰ ਇਕ ਕੈਫੇ ਨਾਲ ਜੋੜਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿਹਤ ਸਹੂਲਤ ਵਾਲੇ ਕਾਰਡ ਬਣਾਉਣ ਦੀ ਹੋਵੇਗੀ। ਹਰ ਕੈਫੇ ਪ੍ਰਤੀ ਦਿਨ ਘੱਟੋ-ਘੱਟ 50 ਮੈਂਬਰਾਂ ਦੇ ਸਿਹਤ ਸਹੂਲਤ ਦੇ ਕਾਰਡ ਬਣਾਏਗਾ। ਉਨ੍ਹਾਂ ਕਿਹਾ ਕਿ ਪਾਰਟੀ ਵਲੰਟੀਅਰਾਂ ਦੀ ਕੋਸ਼ਿਸ਼ ਰਹੇਗੀ ਕਿ ਜਲਦ ਹੀ ਕਾਰਡ ਬਣਾਕੇ ਹਰ ਘਰ ਤੱਕ ਇਹ ਸਿਹਤ ਸਹੂਲਤ ਪਹੁੰਚਾਈ ਜਾਵੇ ਤਾਂ ਜੋ ਲੋਕ ਜਲਦੀ ਤੋਂ ਲੋਕਾਂ ਨੂੰ ਇਸਦਾ ਲਾਭ ਮਿਲ ਸਕੇ। ਇਸ ਮੌਕੇ ਰਾਜੇਸ਼ ਕਾਂਸਲ ਰਾਜੂ, ਬਲਕਾਰ ਸਿੰਘ, ਸੁਭਾਸ਼ ਗਰਗ, ਭਾਰਤ ਭੂਸ਼ਣ ਬਾਂਸਲ ਅਤੇ ਸਰਵਣ ਸਿੰਘ ਆਦਿ ਹਾਜ਼ਰ ਸਨ।