ਬਰਸੀ ’ਤੇ ਵਿਸ਼ੇਸ਼-ਜਥੇਦਾਰ ਤਖ਼ਤ ਸਿੰਘ
ਬਰਸੀ ’ਤੇ ਵਿਸ਼ੇਸ਼-ਜਥੇਦਾਰ ਤਖ਼ਤ ਸਿੰਘ
Publish Date: Wed, 03 Dec 2025 07:02 PM (IST)
Updated Date: Wed, 03 Dec 2025 07:02 PM (IST)

ਬਰਸੀ ’ਤੇ ਵਿਸ਼ੇਸ਼-ਜਥੇਦਾਰ ਤਖ਼ਤ ਸਿੰਘ ਫ਼ੋਟੋ ਨੰਬਰ-20 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸ੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਪੰਜਾਬੀ ਸੂਬਾ ਮੋਰਚਾ ਦੇ ਡਿਕਟੇਟਰ ਜਥੇਦਾਰ ਸਵਰਗਵਾਸੀ ਤਖ਼ਤ ਸਿੰਘ ਦੀ ਸ਼ਖਸ਼ੀਅਤ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ। ਪੰਜਾਬ ਦੇ ਪਿਛਲੇ ਮਾੜੇ ਹਾਲਾਤ ਦੌਰਾਨ ਉਨ੍ਹਾਂ ਪੁਲਿਸ ਵੱਲੋਂ ਬਿਨਾਂ ਕਾਰਨ ਚੁੱਕੇ ਗਏ ਕਈ ਨੌਜਵਾਨਾਂ ਦੀ ਆਵਾਜ਼ ਬਣ ਕੇ ਉਨ੍ਹਾਂ ਨੂੰ ਪੁਲਿਸ ਤਸ਼ੱਦਦ ਤੋਂ ਬਚਾਇਆ। ਜਿਸ ਕਾਰਨ ਆਪ ਪੁਲਿਸ ਦੀ ਅੱਖ ਵਿੱਚ ਵੀ ਰੜਕਦੇ ਸਨ। ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਜਦੋਂ ਆਪ ਨੂੰ ਮੋਰਚਾ ਡਿਕਟੇਟਰ ਬਣਾਇਆ ਗਿਆ, ਤਾਂ ਇਨ੍ਹਾਂ ਨੇ ਆਪਣੀ ਸੂਝ ਬੂਝ ਅਤੇ ਪੰਥਕ ਦਰਦ ਨੂੰ ਵੇਖਦਿਆਂ ਇਸ ਲਹਿਰ ਨੂੰ ਅੱਗੇ ਤੋਰਿਆ। ਪੁਲਿਸ ਮੁਖੀ ਦੇ ਕਹਿਣ ’ਤੇ ਬਿਨਾਂ ਕਿਸੇ ਦੋਸ਼ ਦੇ ਜਥੇਦਾਰ ਤਖਤ ਸਿੰਘ ਨੂੰ ਘਰੋਂ ਚੁੱਕ ਕੇ ਥਾਣੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਹ 1989 ਵਿੱਚ ਅੱਜ ਦੇ ਦਿਨ ਪਰਿਵਾਰ ਨੂੰ ਵਿਛੋੜਾ ਦੇ ਗਏ। ਆਪ ਦਾ ਜਨਮ ਪਿੰਡ ਫੇਰੀ ਹੁਣ ਪਾਕਿਸਤਾਨ ਵਿੱਚ ਹੋਇਆ ਸੀ। ਆਪ ਬਚਪਨ ਤੋਂ ਹੀ ਧਾਰਮਿਕ ਬਿਰਤੀ ਦੇ ਮਾਲਕ ਸਨ ਅਤੇ ਗੁਰੂ ਘਰ ਨਾਲ ਜੁੜ ਕੇ ਧਾਰਮਿਕ ਤੇ ਸਮਾਜਿਕ ਸੇਵਾਵਾਂ ਨਿਭਾਉਂਦੇ ਸਨ। ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਹੋਣ ਕਾਰਨ ਲੀਡਰਸ਼ਿਪ ਵੱਲੋਂ ਇਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਮਿਲਦਾ ਸੀ। ਆਪ ਨੇ ਹਰ ਪੰਥਕ ਮੋਰਚੇ ਵਿੱਚ ਵੀ ਹਿੱਸਾ ਲਿਆ ਅਤੇ ਲੰਮਾ ਸਮਾਂ ਜੇਲ੍ਹ ਵਿੱਚ ਵੀ ਰਹੇ। ਜਥੇਦਾਰ ਤਖ਼ਤ ਸਿੰਘ ਅਕਾਲੀ ਸਿਆਸਤ ਦੇ ਇਨਸਾਈਕਲੋਪੀਡੀਆ ਸਨ ਅਤੇ ਉਨ੍ਹਾਂ ਨੂੰ ਦਲ ਦੀ ਹਰ ਸਰਗਰਮੀ ਤੇ ਹਰ ਘਟਨਾ ਦੀ ਜਾਣਕਾਰੀ ਹੁੰਦੀ ਸੀ। ਆਪ ਦੇ ਤਿੰਨ ਸਪੁੱਤਰਾਂ ਮਨਮੋਹਨ ਸਿੰਘ, ਹਰਮੋਹਨ ਸਿੰਘ ਗੁੱਡੂ ਅਤੇ ਇੰਦਰਮੋਹਨ ਸਿੰਘ ਕਾਕਾ ਵੀ ਆਪਜੀ ਦੇ ਦੱਸੇ ਰਸਤੇ ’ਤੇ ਚੱਲ ਕੇ ਦੀਨ ਦੁ੍ਖੀਆਂ ਅਤੇ ਲੋੜਵੰਦਾਂ ਦੀ ਮਦਦ ਕਰਦੇ ਹਨ।