ਸਕੂਲਾਂ 'ਚ ਪੜ੍ਹਨ ਵਾਲੇ ਨਿੱਕੇ ਬੱਚਿਆਂ ਦੀ ਭਲਾਈ ਲਈ ਪੰਜਾਬ ਸਰਕਾਰ ਨੂੰ ਖ਼ਾਸ ਅਪੀਲ, ਕਿਹਾ- ਧੁੰਦ ਦੇ ਪ੍ਰਕੋਪ ਕਾਰਨ ਜ਼ਰੂਰ ਕਰੋ ਇਹ ਕੰਮ
ਪ੍ਰਾਇਮਰੀ ਅਧਿਆਪਕਾਂ ਦੀ ਜਥੇਬੰਦੀ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਐਸੋਸੀਏਸ਼ਨ ਪੰਜਾਬ (ਸਪੈਟਾ) ਦੀ ਮੀਟਿੰਗ ਜਥੇਬੰਦੀ ਦੇ ਸਰਪ੍ਰਸਤ ਧੰਨਾ ਸਿੰਘ ਸਵੱਦੀ ਦੀ ਅਗਵਾਈ ਹੇਠ ਪੰਜਾਬੀ ਭਵਨ ਲੁਧਿਆਣਾ ਵਿਖ਼ੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਵੱਦੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਵੱਧ ਰਹੀ ਠੰਢ ਕਾਰਨ ਧੁੰਦ ਦਾ ਪ੍ਰਕੋਪ ਕਾਫੀ ਵੱਧ ਗਿਆ ਹੈ।
Publish Date: Sat, 20 Dec 2025 12:53 PM (IST)
Updated Date: Sat, 20 Dec 2025 12:54 PM (IST)
ਰਵੀ, ਪੰਜਾਬੀ ਜਾਗਰਣ, ਲੁਧਿਆਣਾ - ਪ੍ਰਾਇਮਰੀ ਅਧਿਆਪਕਾਂ ਦੀ ਜਥੇਬੰਦੀ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਐਸੋਸੀਏਸ਼ਨ ਪੰਜਾਬ (ਸਪੈਟਾ) ਦੀ ਮੀਟਿੰਗ ਜਥੇਬੰਦੀ ਦੇ ਸਰਪ੍ਰਸਤ ਧੰਨਾ ਸਿੰਘ ਸਵੱਦੀ ਦੀ ਅਗਵਾਈ ਹੇਠ ਪੰਜਾਬੀ ਭਵਨ ਲੁਧਿਆਣਾ ਵਿਖ਼ੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਵੱਦੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਵੱਧ ਰਹੀ ਠੰਢ ਕਾਰਨ ਧੁੰਦ ਦਾ ਪ੍ਰਕੋਪ ਕਾਫੀ ਵੱਧ ਗਿਆ ਹੈ।
ਧੁੰਦ ਕਾਰਨ ਜਿੱਥੇ ਆਮ ਜਨ - ਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਸਭ ਤੋਂ ਵੱਡੀ ਸਮੱਸਿਆ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਅਤੇ ਸਕੂਲਾਂ ਵਿੱਚ ਦੂਰ - ਦੁਰਾਡੇ ਤੋਂ ਪਹੁੰਚਣ ਵਾਲੇ ਅਧਿਆਪਕਾਂ ਨੂੰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਧੁੰਦ ਦਾ ਸ਼ਿਕਾਰ ਹੋ ਜਾਂਦੀਆਂ ਹਨ। ਪਿਛਲੇ ਦਿਨੀਂ ਵੀ ਸਕੂਲ ਬੱਸ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਕਈ ਛੋਟੇ ਬੱਚੇ ਜ਼ਖਮੀ ਹੋ ਗਏ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਧੁੰਦ ਦੇ ਵਧੇ ਪ੍ਰਕੋਪ ਕਾਰਨ ਸਕੂਲਾਂ ਦੇ ਲੱਗਣ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਵੇ ਤਾਂ ਜੋ ਬੱਚੇ ਅਤੇ ਅਧਿਆਪਕ ਸਹੀ ਸਲਾਮਤ ਸਕੂਲਾਂ ਵਿੱਚ ਪਹੁੰਚ ਸਕਣ। ਇਸ ਮੀਟਿੰਗ ਦੌਰਾਨ ਸ਼ੇਰ ਸਿੰਘ ਛਿੱਬਰ ਸੂਬਾ ਪ੍ਰਧਾਨ, ਸਰਬਜੀਤ ਸਿੰਘ ਚੌਕੀਮਾਨ ਸੀ. ਮੀਤ ਪ੍ਰਧਾਨ, ਮੇਲਾ ਸਿੰਘ ਜੋਧਾਂ ਜ. ਸਕੱਤਰ, ਕੁਲਦੀਪ ਸਿੰਘ ਮਹੌਲ਼ੀ, ਪ੍ਰਭਦਿਆਲ ਸਿੰਘ ਜਿਲ੍ਹਾ ਪ੍ਰਧਾਨ, ਤੇਜਪਾਲ ਕਲੇਰ, ਕਮਲਜੀਤ ਸਿੰਘ ਲਾਇਲ, ਰਾਜਿੰਦਰ ਕੇਟੀ, ਦਵਿੰਦਰ ਸਿੰਘ ਖਾਨਪੁਰ, ਸਤਵੰਤ ਸਿੰਘ ਲੁਹਾਰਾ ਆਦਿ ਅਧਿਆਪਕ ਆਗੂ ਹਾਜ਼ਰ ਹੋਏ।