ਟਰਾਂਸਪੋਰਟ ਨਗਰ ਗ੍ਰਿਡ ’ਚ ਧਮਾਕੇ ਤੋਂ ਬਾਅਦ ਲਿਆ ਗਿਆ ਸ਼ਟਡਾਊਨ, ਕਈ ਵੱਡੇ ਇਲਾਕਿਆਂ ਦੀ ਬਿਜਲੀ ਰਹੇਗੀ ਗੁੱਲ
ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਖੇਦ ਪ੍ਰਗਟ ਕਰਦਿਆਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਤਕਨੀਕੀ ਕਾਰਣਾਂ ਜਾਂ ਅਣਅਪੇਖਿਤ ਹਾਲਾਤਾਂ ਦੇ ਮੱਦੇਨਜ਼ਰ ਸ਼ਟਡਾਊਨ ਦਾ ਸਮਾਂ ਬਦਲਿਆ ਵੀ ਜਾ ਸਕਦਾ ਹੈ।
Publish Date: Thu, 21 May 2026 11:34 AM (IST)
Updated Date: Thu, 21 May 2026 11:37 AM (IST)
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ,ਲੁਧਿਆਣਾ ।ਲੁਧਿਆਣਾ ਦੇ ਲੋਕਾਂ ਲਈ ਅੱਜ ਦਾ ਦਿਨ ਥੋੜਾ ਪਰੇਸ਼ਾਨੀ ਭਰਿਆ ਹੋ ਸਕਦਾ ਹੈ। ਟਰਾਂਸਪੋਰਟ ਨਗਰ ਗ੍ਰਿਡ ਵਿੱਚ ਅਚਾਨਕ 'ਸੀਟੀ ਬਲਾਸਟ' ਹੋਣ ਕਾਰਨ ਅੱਜ ਵੀਰਵਾਰ ਨੂੰ ਸ਼ਹਿਰ ਦੇ ਕਈ ਵੱਡੇ ਇਲਾਕਿਆਂ ਦੀ ਬਿਜਲੀ ਸਪਲਾਈ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 66 ਕੇਵੀ ਟਰਾਂਸਪੋਰਟ ਨਗਰ ਗ੍ਰਿਡ ਅਤੇ 66 ਕੇਵੀ ਮਿਲਰ ਗੰਜ ਸਬ-ਸਟੇਸ਼ਨ ਤੋਂ ਨਿਕਲਣ ਵਾਲੇ ਸਾਰੇ ਕੈਟਾਗਰੀ-2 ਫੀਡਰਾਂ ਦੀ ਸਪਲਾਈ ਬੰਦ ਰੱਖੀ ਜਾਵੇਗੀ।
ਅਧਿਕਾਰੀਆਂ ਮੁਤਾਬਕ ਇਹ ਸ਼ਟਡਾਊਨ 66 ਕੇਵੀ ਟਰਾਂਸਪੋਰਟ ਨਗਰ ਗ੍ਰਿਡ ਵਿਖੇ ਖਰਾਬ ਹੋਏ CT ਦੀ ਤਬਦੀਲੀ ਅਤੇ ਤਕਨੀਕੀ ਟੈਸਟਿੰਗ ਲਈ ਲਿਆ ਗਿਆ ਹੈ। ਇਸ ਕਾਰਨ ਹੀਰਾ ਨਗਰ, ਬਾਬਾ ਗੱਜਾ ਜੈਨ ਕਾਲੋਨੀ, ਮੋਤੀ ਨਗਰ, ਟੈਕਸਟਾਈਲ ਕਾਲੋਨੀ, ਮਹਿੰਦਰਾ ਕਾਲੋਨੀ, ਸ਼ਿਵ ਚੌਕ, ਗੁਰੂ ਤੇਗ, ਪਰਲ, ਨਹਿਰ, ਲਿੰਕ ਰੋਡ, ਟਿਊਬਵੈੱਲ, ਰਾਜ ਐਂਡ ਸੰਦੀਪ, ਆਰ.ਕੇ. ਰੋਡ, ਕੈਲਾਸ਼ ਨਗਰ, ਵੋਲਟਨ ਅਤੇ ਬਾਬਾ ਦੀਪ ਸਿੰਘ ਨਗਰ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।