ਨਿਸ਼ਾਨੇਬਾਜ਼ ਨੇ ਦੋਸਤ ਨੂੰ ਹੀ ਬਣਾਇਆ ਨਿਸ਼ਾਨਾ! ਰਾਸ਼ਟਰੀ ਸ਼ੂਟਰ ਜੁਗਾਦ ਸੇਖੋਂ ਨੇ MBA ਵਿਦਿਆਰਥੀ ਦੇ ਢਿੱਡ 'ਚ ਮਾਰੀ ਗੋਲ਼ੀ; ਪੁਲਿਸ ਨੇ ਨਾਕਾਬੰਦੀ ਦੌਰਾਨ ਦਬੋਚਿਆ
ਸ਼ੂਟਰ ਰੇਂਜ ਅਤੇ ਐੱਮਬੀਏ ਦੇ ਵਿਦਿਆਰਥੀ ਦੇ ਢਿੱਡ ਵਿਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਲੁਧਿਆਣਾ ਦੇ ਥਾਣਾ ਪੀਏਯੂ ਦੀ ਪੁਲਿਸ ਨੇ ਮ੍ਰਿਤਕ ਦੇ ਦੋਸਤ ਕੌਮੀ ਪੱਧਰ ਦੇ ਸ਼ੂਟਰ ਜੁਗਾਦ ਸਿੰਘ ਸੇਖੋਂ (27) ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਨਗਰ ਥਰੀਕੇ ਰੋਡ ਦੇ ਰਹਿਣ ਵਾਲੇ ਰਾਜਵੀਰ ਸਿੰਘ (24) ਵਜੋਂ ਹੋਈ ਹੈ। ਥਰੀਕੇ ਰੋਡ ਦਾ ਰਹਿਣ ਵਾਲਾ ਰਾਜਵੀਰ ਸਿੰਘ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ (ਪੀਯੂਆਰਸੀ) ਲੁਧਿਆਣਾ ਤੋਂ ਐੱਮਬੀਏ ਕਰ ਰਿਹਾ ਸੀ। ਤਲਵਾੜਾ ਇਲਾਕੇ ਵਿਚ ਪੈਂਦੀ ਸ਼ੂਟਿੰਗ ਰੇਂਜ ਵਿਚ ਗੋਲੀ ਉਸ ਦੇ ਢਿੱਡ ਵਿਚ ਲੱਗੀ, ਜਿਸ ਤੋਂ ਬਾਅਦ
Publish Date: Sun, 25 Jan 2026 09:25 AM (IST)
Updated Date: Sun, 25 Jan 2026 09:26 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ੂਟਰ ਰੇਂਜ ਅਤੇ ਐੱਮਬੀਏ ਦੇ ਵਿਦਿਆਰਥੀ ਦੇ ਢਿੱਡ ਵਿਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਲੁਧਿਆਣਾ ਦੇ ਥਾਣਾ ਪੀਏਯੂ ਦੀ ਪੁਲਿਸ ਨੇ ਮ੍ਰਿਤਕ ਦੇ ਦੋਸਤ ਕੌਮੀ ਪੱਧਰ ਦੇ ਸ਼ੂਟਰ ਜੁਗਾਦ ਸਿੰਘ ਸੇਖੋਂ (27) ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਨਗਰ ਥਰੀਕੇ ਰੋਡ ਦੇ ਰਹਿਣ ਵਾਲੇ ਰਾਜਵੀਰ ਸਿੰਘ (24) ਵਜੋਂ ਹੋਈ ਹੈ। ਥਰੀਕੇ ਰੋਡ ਦਾ ਰਹਿਣ ਵਾਲਾ ਰਾਜਵੀਰ ਸਿੰਘ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ (ਪੀਯੂਆਰਸੀ) ਲੁਧਿਆਣਾ ਤੋਂ ਐੱਮਬੀਏ ਕਰ ਰਿਹਾ ਸੀ। ਤਲਵਾੜਾ ਇਲਾਕੇ ਵਿਚ ਪੈਂਦੀ ਸ਼ੂਟਿੰਗ ਰੇਂਜ ਵਿਚ ਗੋਲੀ ਉਸ ਦੇ ਢਿੱਡ ਵਿਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਦਿਆਨੰਦ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਥਾਣਾ ਪੀਏਯੂ ਦੀ ਪੁਲਿਸ ਨੇ ਸ਼ਨਿੱਚਰਵਾਰ ਸ਼ਾਮ ਨੂੰ ਮਲਕਪੁਰ ਇਲਾਕੇ ਵਿਚ ਕੀਤੀ ਗਈ ਨਾਕਾਬੰਦੀ ਦੌਰਾਨ ਮੁਲਜ਼ਮ ਜੁਗਾਦ ਸਿੰਘ ਸੇਖੋਂ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਪੀਏਯੂ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਜੁਗਾਦ ਪਿੰਡ ਪਮਾਲ ਦਾ ਰਹਿਣ ਵਾਲਾ ਹੈ ਤੇ ਉਹ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। ਜੁਗਾਦ ਅਤੇ ਰਾਜਵੀਰ ਬਹੁਤ ਖਾਸ ਦੋਸਤ ਸਨ। ਪੁਲਿਸ ਨੇ ਮ੍ਰਿਤਕ ਦੇ ਪਿਤਾ ਜਸਬੀਰ ਸਿੰਘ ਦੇ ਬਿਆਨਾਂ ’ਤੇ ਐੱਫਆਈਆਰ ਦਰਜ ਕੀਤੀ ਹੈ। ਉਨ੍ਹਾਂ ਆਖਿਆ ਕਿ ਰਾਜਵੀਰ ਦੇ ਕਿੰਝ ਗੋਲੀ ਲੱਗੀ, ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਵੱਲੋਂ ਲਗਾਏ ਗਏ ਦੋਸ਼ਾਂ ਦੇ ਆਧਾਰ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁਲਜ਼ਮ ਜੁਗਾਦ ਹੈ ਤਜਰਬੇਕਾਰ ਸ਼ੂਟਰ
ਇਸ ਮਾਮਲੇ ਵਿੱਚ ਏਸੀਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਜੁਗਾਦ ਤਜਰਬੇਕਾਰ ਸ਼ੂਟਰ ਹੈ, ਜੋ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਾ ਹੈ। ਉਨ੍ਹਾਂ ਆਖਿਆ ਕਿ ਜਾਣਕਾਰੀ ਮਿਲੀ ਸੀ ਕਿ ਦੋ ਨੌਜਵਾਨ ਤਲਵਾੜਾ ਨੇੜੇ ਸ਼ੂਟਿੰਗ ਦੀ ਪ੍ਰੈਕਟਿਸ ਕਰ ਰਹੇ ਸਨ, ਇਸੇ ਦੌਰਾਨ ਇਕ ਨੌਜਵਾਨ ਦੇ ਢਿੱਡ ਵਿੱਚ ਗੋਲੀ ਲੱਗ ਗਈ। ਪਰਿਵਾਰ ਵੱਲੋਂ ਦੋਸ਼ ਲਗਾਏ ਜਾਣ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਤੋਂ ਪੁੱਛ ਗਿੱਛ ਤੋਂ ਬਾਅਦ ਹੀ ਮੌਤ ਦੇ ਮਕਸਦ ਸਪਸ਼ਟ ਹੋਣਗੇ।
ਕੀ ਕਹਿੰਦੀ ਹੈ ਐੱਫਆਈਆਰ :
ਐਫਆਈਆਰ ਅਨੁਸਾਰ ਰਾਜਵੀਰ ਦੇ ਪਿਤਾ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਜੁਗਾਦ ਉਨ੍ਹਾਂ ਦੇ ਘਰ ਆਇਆ ਸੀ। ਉਸ ਨੇ ਖੁਦ ਨੂੰ ਰਾਜਵੀਰ ਦਾ ਸਹਿਪਾਠੀ ਦੱਸਿਆ। ਰਾਜਵੀਰ ਨੇ ਮਾਪਿਆਂ ਨੂੰ ਇਹ ਵੀ ਦੱਸਿਆ ਸੀ ਕਿ ਜੁਗਾਦ ਕੋਲ ਹਥਿਆਰ ਹਨ ਅਤੇ ਉਹ ਉਸ ਨੂੰ ਹਥਿਆਰ ਦਿਖਾਉਂਦਾ ਸੀ। ਬੀਤੀ ਦੁਪਹਿਰ ਕਰੀਬ 12 ਵਜੇ ਦੇ ਕਰੀਬ ਜੁਗਾਦ ਕਾਰ ਵਿਚ ਰਾਜਵੀਰ ਦੇ ਘਰ ਆਇਆ ਅਤੇ ਕਿਸੇ ਜ਼ਰੂਰੀ ਕੰਮ ਦਾ ਹਵਾਲਾ ਦੇ ਕੇ ਉਸ ਨੂੰ ਆਪਣੇ ਨਾਲ ਲੈ ਗਿਆ। ਸ਼ਾਮ ਸਾਢੇ 4 ਵਜੇ ਪਰਿਵਾਰ ਨੂੰ ਰਾਜਵੀਰ ਦੇ ਫੋਨ ਤੋਂ ਕਾਲ ਆਈ ਜਿਸ ਵਿਚ ਇਹ ਦੱਸਿਆ ਗਿਆ ਕਿ ਉਹ ਤੁਰੰਤ ਡੀਐੱਮਸੀ ਹਸਪਤਾਲ ਪਹੁੰਚਣ। ਉਥੇ ਡਾਕਟਰਾਂ ਨੇ ਰਾਜਵੀਰ ਦੀ ਮੌਤ ਦੀ ਪੁਸ਼ਟੀ ਕੀਤੀ। ਇਸ ਮਾਮਲੇ ਵਿਚ ਥਾਣਾ ਪੀਏਯੂ ਦੀ ਪੁਲਿਸ ਨੇ ਕਤਲ ਅਤੇ ਬੀਐਨਐਸ ਦੀਆਂ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।