ਸ਼੍ਰੋਅਦ ਵੱਲੋਂ 8 ਬਲਾਕ ਤੇ 1 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਬਲਾਕ ਸੰਮਤੀ ਤੇ 1 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦਾ ਐਲਾਨ
Publish Date: Mon, 01 Dec 2025 09:19 PM (IST)
Updated Date: Mon, 01 Dec 2025 09:20 PM (IST)

- ਉਮੀਦਵਾਰਾਂ ਦਾ ਹਲਕਾ ਇੰਚਾਰਜ ਸੰਧੂ ਤੇ ਜੱਥੇਦਾਰ ਤਲਵੰਡੀ ਨੇ ਸਿਰੋਪਾਓ ਦੇ ਕੀਤਾ ਸਨਮਾਨ ਦਲਵਿੰਦਰ ਸਿੰਘ ਰਛੀਨ, ਪੰਜਾਬੀ ਜਾਗਰਣ ਰਾਏਕੋਟ : ਤਰਨਤਾਰਨ ਜ਼ਿਮਨੀ ਚੋਣ ਵਿਚ ਮਿਲੇ ਭਾਰੀ ਲੋਕ ਸਮਰਥਨ ਤੋਂ ਉਤਸ਼ਾਹਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵਿਰੋਧੀ ਪਾਰਟੀਆਂ ਨੂੰ ਪਛਾੜਦਿਆਂ ਸੋਮਵਾਰ ਇੱਕ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੇ 8 ਬਲਾਕ ਸੰਮਤੀ ਜ਼ੋਨਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੱਖੋਵਾਲ ਤੋਂ ਮਨਜੀਤ ਕੌਰ, ਬਲਾਕ ਸੰਮਤੀ ਜ਼ੋਨ ਲੋਹਟਬੱਦੀ ਤੋਂ ਬਲਵੀਰ ਸਿੰਘ ਬ੍ਰਹਮਪੁਰ, ਕਲਸੀਆਂ ਤੋਂ ਕੁਲਵੰਤ ਸਿੰਘ ਬੱਗੂ ਧਾਲੀਵਾਲ, ਆਂਡਲੂ ਤੋਂ ਰਵਨਜੀਤ ਕੌਰ, ਰਛੀਨ ਤੋਂ ਹਰਬੰਸ ਸਿੰਘ ਰਛੀਨ, ਡਾਂਗੋ ਤੋਂ ਦਲਜੀਤ ਸਿੰਘ ਡਾਂਗੋ, ਨੱਥੋਵਾਲ ਤੋਂ ਬਲਜਿੰਦਰ ਸਿੰਘ ਨੱਥੋਵਾਲ, ਤਲਵੰਡੀ ਰਾਏ ਤੋਂ ਰੁਪਿੰਦਰ ਕੌਰ, ਬੜੂੰਦੀ ਤੋਂ ਚਰਨਜੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹਾਂ ਦੌਰਾਨ ਜ਼ਮੀਨ ਪੱਧਰ ’ਤੇ ਨਿਭਾਈ ਸੇਵਾ ਅਤੇ ਤਰਨਤਾਰਨ ਜਿਮਨੀ ਚੋਣ ਵਿਚ ਮਿਲੇ ਭਰਵੇਂ ਸਮਰਥਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਪਾਰਟੀ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਦੇਣ ਨੂੰ ਮਿਲ ਰਿਹਾ ਹੈ ਅਤੇ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲਈ ਪਾਰਟੀ ਵਰਕਰ ਤੇ ਆਗੂ ਅੱਗੇ ਆ ਰਹੇ ਹਨ। ਜਿਸ ਦੇ ਚਲਦੇ ਉਨ੍ਹਾਂ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਇਨ੍ਹਾਂ ਚੋਣਾਂ ਪ੍ਰਤੀ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਰਾਏਕੋਟ ਹਲਕੇ ਦੇ ਪਿੰਡਾਂ ਵਿੱਚ ਟਕਸਾਲੀ ਪਰਿਵਾਰ ਇਨ੍ਹਾਂ ਚੋਣਾਂ ਨੂੰ ਲੈ ਕੇ ਕਾਫ਼ੀ ਜੋਸ਼ ਵਿਚ ਹਨ, ਜਿੰਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੂਰਾ ਸਮਰਥਨ ਦੇਣ ਲਈ ਡੱਟੇ ਹੋਏ ਹਨ। ਜਿਸ ਕਾਰਨ ਇਸ ਵਾਰ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਆਉਣ ਦੀਆਂ ਸੰਭਾਵਨਾਵਾਂ ਹਨ। ਇਸ ਸਮੇਂ ਜਥੇਦਾਰ ਗੁਰਮੇਲ ਸਿੰਘ ਆਂਡਲੂ, ਜਥੇਦਾਰ ਗੁਰਸ਼ਰਨ ਸਿੰਘ ਬੜੂੰਦੀ, ਪ੍ਰਿਤਪਾਲ ਸਿੰਘ ਬਾਗਾ ਭੈਣੀ ਦਰੇੜਾ, ਜੱਥੇਦਾਰ ਸੁਖਰਾਜ ਸਿੰਘ ਮਹੇਰਨਾ, ਜਥੇਦਾਰ ਬਲਵਿੰਦਰ ਸਿੰਘ ਸੱਤੋਵਾਲ, ਗੁਰਚਰਨ ਸਿੰਘ ਨੱਥੋਵਾਲ, ਸਿਮਰਨਜੀਤ ਕੌਰ ਧਾਲੀਵਾਲ ਪ੍ਰਧਾਨ ਇਸਰਤੀ ਅਕਾਲੀ ਦਲ ਹਲਕਾ ਰਾਏਕੋਟ, ਸਾਬਕਾ ਪੰਚ ਬਲਜਿੰਦਰ ਸਿੰਘ ਬੜੂੰਦੀ, ਗਿਆਨੀ ਮਨਜੀਤ ਸਿੰਘ ਆਂਡਲੂ, ਮੇਜਰ ਸਿੰਘ ਬ੍ਰਹਮਪੁਰ, ਜਗਰੂਪ ਸਿੰਘ ਬ੍ਰਹਮਪੁਰ, ਗੁਰਸੇਵਕ ਸਿੰਘ ਬ੍ਰਹਮਪੁਰ, ਉਪਕਾਰ ਸਿੰਘ ਸੈਣੀ, ਹਰਜਿੰਦਰ ਕੌਰ ਰੱਤੋਵਾਲ, ਹਰਵਿੰਦਰ ਕੌਰ ਰੱਤੋਵਾਲ, ਮਨਜੀਤ ਕੌਰ ਰੱਤੋਵਾਲ, ਪੀਏ ਕਮਲਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।