ਡੇਹਲੋਂ ’ਚ ਗੜ੍ਹੇ ਪੈਣ ਨਾਲ ਸੜਕ ’ਤੇ ਵਿਛੀ ਚਿੱਟੀ ਚਾਦਰ
ਕਸਬਾ ਡੇਹਲੋਂ ਵਿਖੇ ਗੜ੍ਹੇ ਪੈਣ ਨਾਲ ਸੜਕ ਤੇ ਵਿਛੀ ਚਿੱਟੀ ਚਾਦਰ
Publish Date: Tue, 27 Jan 2026 08:07 PM (IST)
Updated Date: Wed, 28 Jan 2026 04:13 AM (IST)
ਬਿੰਨੀ ਡੇਹਲੋਂ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ : ਜ਼ਿਲ੍ਹਾ ਲੁਧਿਆਣਾ ਤੇ ਬਲਾਕ ਡੇਹਲੋਂ ਦੇ ਕਸਬਾ ਡੇਹਲੋਂ ਵਿਖੇ ਦੁਪਹਿਰ ਕਰੀਬ 2:30 ਵਜੇ ਅਚਾਨਕ ਗੜ੍ਹੇ ਪੈਣ ਲੱਗੇ ਜੋ ਕਰੀਬ 2 ਤੋ ਢਾਈ ਮਿੰਟ ਤੱਕ ਪਏ, ਜਿਸ ਨਾਲ ਧਰਤੀ ਚਿੱਟੀ ਚਾਦਰ ਵਿੱਚ ਤਬਦੀਲ ਹੋ ਗਈ ਤੇ ਸੜਕ ’ਤੇ ਆਵਾਜਾਈ ਬਿਲਕੁਲ ਬੰਦ ਹੋ ਗਈ। ਇਸ ਸਮੇਂ ਇੰਝ ਜਾਪਦਾ ਸੀ ਕਿ ਇਹ ਪੰਜਾਬ ਨਹੀ ਸ਼ਿਮਲਾ ਹੈ। ਸੜਕ ਤੇ ਗੜ੍ਹਿਆਂ ਦੇ ਰੂਪ ਵਿੱਚ ਪਈ ਬਰਫ ਤਕਰੀਬਨ ਦੋ ਘੰਟਿਆਂ ਤੱਕ ਉਸੇ ਤਰ੍ਹਾਂ ਪਈ ਰਹੀ। ਲੋਕਾਂ ਨੇ ਇਸ ਨਜਾਰੇ ਦਾ ਪੂਰੀ ਤਰ੍ਹਾਂ ਲੁਤਫ ਲਿਆ ਤੇ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਪੈ ਰਹੇ ਗੜ੍ਹਿਆਂ ਦੌਰਾਨ ਸੈਲਫੀਆਂ ਲੈ ਕੇ ਭੇਜੀਆਂ।