ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਨੇ ਮਨਾਇਆ ਲੋਹੜੀ ਦਾ ਤਿਉਹਾਰ
Publish Date: Mon, 12 Jan 2026 07:23 PM (IST)
Updated Date: Tue, 13 Jan 2026 04:10 AM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਨੇ ਲੋਹੜੀ ਅਤੇ ਮਾਘੀ ਦਾ ਤਿਉਹਾਰ ਸੀਨੀਅਰ ਭਵਨ ਵਿਖੇ ਮਨਾਇਆ। ਪ੍ਰਧਾਨ ਮਦਨ ਲਾਲ ਬਾਂਸਲ ਅਤੇ ਸੈਕਟਰੀ ਸ਼ਸ਼ੀ ਭੂਸ਼ਨ ਜੈਨ ਨੇ ਮੈਂਬਰਾਂ ਦਾ ਸਵਾਗਤ ਕਰਦਿਆਂ ਇਕ ਜਨਵਰੀ ਤੋਂ ਲੈ ਕੇ ਅੱਜ ਤੱਕ ਦੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਵਾਲੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ। ਲੋਹੜੀ ਸਮਾਗਮ ਦੀ ਕੋਆਰਡੀਨੇਟਰ ਵੀਰਪਾਲ ਕੌਰ ਅਤੇ ਰੋਜ਼ੀ ਗੋਇਲ ਨੇ ਲੋਹੜੀ ਅਤੇ ਮਾਘੀ ਦੇ ਤਿਉਹਾਰ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸੁੰਦਰੀ, ਮੁੰਦਰੀ ਤੇ ਦੁੱਲਾ ਭੱਟੀ ਵਾਲਾ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਅਤੇ ਧੂਣੀ ਵਾਲ ਕੇ ਲੋਹੜੀ ਤਿਉਹਾਰ ਦੇ ਪ੍ਰੋਗਰਾਮ ਦੀ ਸ਼ੁਰੂਆਤ ਬੋਲੀਆਂ, ਭੰਗੜੇ ਅਤੇ ਗਿੱਧੇ ਪਾ ਕੇ ਕਰਦਿਆਂ ਪ੍ਰੋਗਰਾਮ ’ਚ ਰੰਗ ਬਣਿਆ। ਇਸ ਮੌਕੇ ਕੈਪਟਨ ਨਰੇਸ਼ ਵਰਮਾ ਮੈਂਬਰਾਂ ਦਾ ਮਨੋਰੰਜਨ ਕਰਵਾਉਂਦੇ ਰਹੇ। ਇਸ ਦੌਰਾਨ ਜਿੱਥੇ ਬੱਚੀ ਆਰਵੀ ਅਗਰਵਾਲ ਨੇ ਡਾਂਸ ਪੇਸ਼ ਕਰ ਕੇ ਸਭਨਾਂ ਦਾ ਮਨ ਮੋਹ ਲਿਆ। ਉਥੇ ਆਰੀਆ ਝਾਂਜੀ ਨੇ ਚੁਟਕਲੇ ਸੁਣਾਏ। ਫੋਰਮ ਮੈਂਬਰ ਨਰੇਸ਼ ਝਾਂਜੀ ਨੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਵਾਲੇ ਮੈਂਬਰਾਂ ਨੂੰ ਗੀਤ ਰਾਹੀਂ ਜਨਮ ਦਿਨ ਦੀ ਵਧਾਈ ਦਿੱਤੀ। ਟੈਲੀਵਿਜ਼ਨ ਕਲਾਕਾਰ ਮਾਸਟਰ ਹਰਦੀਪ ਕੁਮਾਰ ਜੱਸੀ ਨੇ ਆਪਣੀ ਅਦਾਕਾਰੀ ਨਾਲ ਗੀਤ ਸੁਣਾਇਆ। ਫੋਰਮ ਦੇ ਮੈਂਬਰ ਅਸ਼ਵਨੀ ਕੁਮਾਰ ਭਾਰਦਵਾਜ ਐਡਵੋਕੇਟ, ਜੋਗਿੰਦਰ ਪਾਲ ਮਹਿਤਾ, ਪ੍ਰੇਮ ਚੰਦ ਗਰਗ, ਚੰਦਰ ਮੋਹਨ ਸੂਦ, ਪ੍ਰਮੋਦ ਸ਼ਰਮਾ ਅਤੇ ਰਾਜਿੰਦਰ ਕੁਮਾਰ ਗੋਇਲ ਨੇ ਅਪਣੇ ਅਪਣੇ ਅਪਣੇ ਅੰਦਾਜ਼ ਵਿਚ ਗੀਤ, ਕਵਿਤਾਵਾਂ ਅਤੇ ਚੁਟਕਲੇ ਸੁਣਾ ਕੇ ਸਭਨਾਂ ਦਾ ਮਨੋਰੰਜਨ ਕਰਵਾਇਆ। ਇਸ ਮੌਕੇ ਕੈਸ਼ੀਅਰ ਅਰੁਣ ਕੁਮਾਰ ਸਿੰਘਲ ਲਵਲੀ, ਮੀਤ ਪ੍ਰਧਾਨ ਅੰਮ੍ਰਿਤ ਲਾਲ ਗੋਇਲ, ਜੁਆਇੰਟ ਸਕੱਤਰ ਰਵਿੰਦਰ ਜੈਸਵਾਲ, ਪੈਟਰਨ ਪ੍ਰੇਮ ਚੰਦ ਗਰਗ, ਪੀਆਰਓ ਲਲਿਤ ਅਗਰਵਾਲ, ਮਨਜੀਤ ਇੰਦਰਪਾਲ ਸਿੰਘ ਢਿੱਲੋਂ, ਹਰੀ ਸ਼ਰਨ ਸ਼ਰਮਾ, ਰਾਮ ਕ੍ਰਿਸ਼ਨ ਗੁਪਤਾ, ਨਰੇਸ਼ ਗੋਇਲ, ਨਰੇਸ਼ ਝਾਂਜੀ, ਕੈਪਟਨ ਨਰੇਸ਼ ਵਰਮਾ, ਰਾਜਿੰਦਰ ਕੁਮਾਰ ਗੋਇਲ, ਵੀਰਪਾਲ ਕੌਰ, ਸੁਦੇਸ਼ ਸਪਰਾ, ਰਾਜਪਾਲ ਜੈਨ, ਰਵਿੰਦਰ ਸਿੰਘ ਵਰਮਾ, ਭੀਮ ਸੈਨ ਸ਼ਰਮਾ, ਸ਼ਿਵ ਕੁਮਾਰ ਗੋਇਲ, ਰਾਜਨ ਸਿੰਗਲਾ, ਪ੍ਰਸ਼ੋਤਮ ਦਾਸ ਬਾਂਸਲ, ਜਗਦੀਸ਼ ਪਾਲ ਮਹਿਤਾ, ਕੰਵਲ ਕੱਕੜ, ਅਸ਼ੋਕ ਵਰਮਾ, ਹਿੰਮਤ ਵਰਮਾ, ਦੀਦਾਰ ਸਿੰਘ ਚੌਹਾਨ, ਮਹਿੰਦਰ ਸਿੰਘ ਜੱਸਲ, ਰਾਕੇਸ਼ ਜੈਨ, ਕੇਵਲ ਮਲਹੋਤਰਾ, ਅਸ਼ਵਨੀ ਭਾਰਦਵਾਜ ਐਡਵੋਕੇਟ, ਸੁਭਾਸ਼ ਗਰੋਵਰ, ਸਾਬਕਾ ਐੱਸਐੱਮਓ ਡਾ. ਰਾਜ ਕੁਮਾਰ ਗਰਗ, ਚੰਦਰ ਮੋਹਨ ਸੂਦ ਆਦਿ ਹਾਜ਼ਰ ਸਨ।