ਫਿਰ ਬਣੇਗੀ ਫਿਲਮ 'ਨਾਨਕ ਨਾਮ ਜਹਾਜ਼ ਹੈ'
ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ ਕਈ ਦਹਾਕੇ ਪਹਿਲਾਂ ਸੁਪਰਹਿੱਟ ਰਹੀ ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼ ਹੈ' ਮੁੜ ਇਸੇ ਨਾਂਅ ਨਾਲ ਦਰਸ਼ਕਾਂ ਨੂੰ ਫਿਰ ਵੇਖਣ ਨੂੰ ਮਿਲੇਗੀ। ਫਿਲਮ ਸਬੰਧੀ ਜਾਣਕਾਰੀ ਦਿੰਦਿਆਂ ਫਿਲਮ 'ਚ ਅਹਿਮ ਰੋਲ ਨਿਭਾਅ ਰਹੇ ਰਤਨ ਅੌਲਖ ਨੇ ਲੁਧਿਆਣਾ ਵਿਖੇ ਗੱਲ ਕਰਦਿਆਂ ਦੱਸਿਆ ਕਿ ਫਿਲਮ ਦੇ ਸੰਗੀਤ ਦੀ ਰਿਕਾਰਡਿੰਗ ਸੰਗੀਤਕਾਰ ਉਂਕਾਰ ਦਾਸ ਦੀ ਅਗਵਾਈ 'ਚ ਮੁੰਬਈ ਵਿਖੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ।
Publish Date: Wed, 10 Jul 2019 03:00 AM (IST)
Updated Date: Wed, 10 Jul 2019 03:00 AM (IST)
ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ
ਕਈ ਦਹਾਕੇ ਪਹਿਲਾਂ ਸੁਪਰਹਿੱਟ ਰਹੀ ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼ ਹੈ' ਮੁੜ ਇਸੇ ਨਾਂਅ ਨਾਲ ਦਰਸ਼ਕਾਂ ਨੂੰ ਫਿਰ ਵੇਖਣ ਨੂੰ ਮਿਲੇਗੀ। ਫਿਲਮ ਸਬੰਧੀ ਜਾਣਕਾਰੀ ਦਿੰਦਿਆਂ ਫਿਲਮ 'ਚ ਅਹਿਮ ਰੋਲ ਨਿਭਾਅ ਰਹੇ ਰਤਨ ਅੌਲਖ ਨੇ ਲੁਧਿਆਣਾ ਵਿਖੇ ਗੱਲ ਕਰਦਿਆਂ ਦੱਸਿਆ ਕਿ ਫਿਲਮ ਦੇ ਸੰਗੀਤ ਦੀ ਰਿਕਾਰਡਿੰਗ ਸੰਗੀਤਕਾਰ ਉਂਕਾਰ ਦਾਸ ਦੀ ਅਗਵਾਈ 'ਚ ਮੁੰਬਈ ਵਿਖੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਰਤਨ ਅੌਲਖ ਨੇ ਦੱਸਿਆ ਕਿ ਗੋਬਿੰਦਾ ਤੇ ਆਰਤੀ ਛਾਬੜੀਆ ਨਾਲ ਰਾਜੂ ਭਈਆ ਜਿਹੀ ਹਿੱਟ ਹਿੰਦੀ ਫਿਲਮ ਦਾ ਨਿਰਮਾਣ ਕਰਨ ਵਾਲੇ ਮਾਨ ਸਿੰਘ ਦੀਪ ਇਸ ਫਿਲਮ ਦੇ ਨਿਰਮਾਤਾ ਹਨ ਜਦਕਿ ਫਿਲਮ ਦੀ ਲੇਖਿਕਾ ਤੇ ਨਿਰਦੇਸ਼ਿਕਾ ਕਲਿਆਣੀ ਸਿੰਘ ਹਨ। ਫਿਲਮ ਦੀ ਸਟਾਰ ਕਾਸਟ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਰਤਨ ਨੇ ਦੱਸਿਆ ਕਿ ਰਾਈਟ ਇਮੇਜ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਤੇ ਰਾਈਟ ਇਮੇਜ ਮੀਡੀਆ ਪ੍ਰਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣ ਰਹੀ ਫਿਲਮ 'ਚ ਦੋ ਹੀਰੋ ਤੇ ਦੋ ਹੀਰੋਇਨਾਂ ਹਨ। ਰਤਨ ਅੌਲਖ ਨੇ ਫਿਲਮ ਦੀ ਕਹਾਣੀ ਸਬੰਧੀ ਬਹੁਤਾ ਖੁਲਾਸਾ ਨਾ ਕਰਦਿਆਂ ਕਿਹਾ ਕਿ ਪਰਿਵਾਰਕ ਤੇ ਸਭਿਆਚਾਰਕ ਇਹ ਫਿਲਮ ਦਰਸ਼ਕਾਂ ਦੀ ਕਸੌਟੀ 'ਤੇ ਖਰੀ ਉਤਰੇਗੀ। ਫਿਲਮ ਦਾ ਟਾਈਟਲ ਪੁਰਾਣਾ ਹੈ ਪਰ ਕਹਾਣੀ ਨਵੀਂ ਤੇ ਵੱਖਰੀ ਹੈ। ਰਤਨ ਅੌਲਖ ਨੇ ਦੱਸਿਆ ਕਿ ਇਸ ਫਿਲਮ ਦੀ ਵਧੇਰੇ ਸ਼ੂਟਿੰਗ ਦਾਰਾ ਸਟੂਡੀਓ ਮੋਹਾਲੀ ਵਿਖੇ ਹੋਵੇਗੀ। ਰਤਨ ਅੌਲਖ ਨੇ ਨਾਨਕ ਨਾਮ ਜਹਾਜ਼ ਤੋਂ ਇਲਾਵਾ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਅੌਲਖ ਦੇ ਨਾਵਲ 'ਤੇ ਆਧਾਰਿਤ ਬਣ ਰਹੀ ਪੰਜਾਬੀ ਫਿਲਮ ਕੇਹਰ ਸਿੰਘ ਦੀ ਮੌਤ 'ਚ ਉਨ੍ਹਾਂ ਵੱਲੋਂ ਨਿਭਾਏ ਜਾ ਰਹੇ ਮੁੱਖ ਵਿਲੇਨ ਦੇ ਰੋਲ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।