ਕੜਾਕੇਦਾਰ ਠੰਢ ਵਿਚਾਲੇ ਖੁੱਲ੍ਹੇ ਸਕੂਲ ਪਰ ਸਿੱਖਿਆ ਵਿਭਾਗ ਤੋਂ ਅਧਿਆਪਕ ਕਰ ਰਹੇ ਨੇ ਇਹ ਮੰਗ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਦੀਆਂ ਕਾਰਨ 24 ਦਸੰਬਰ 2025 ਤੋਂ 31 ਦਸੰਬਰ 2025 ਤੱਕ ਸਕੂਲਾ ਵਿੱਚ ਛੁੱਟੀਆਂ ਕਰ ਦਿੱਤੀਆਂ ਸਨ ਪਰ ਠੰਢ ਦਾ ਪ੍ਰਕੋਪ ਦੇਖਦੇ ਹੋਏ ਵਿਭਾਗ ਵੱਲੋਂ ਪਹਿਲਾ 1 ਜਨਵਰੀ ਤੋਂ 7 ਜਨਵਰੀ ਤੱਕ ਅਤੇ ਫਿਰ 13 ਜਨਵਰੀ 2026 ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਸਮਾਂ ਵਧਾ ਦਿੱਤਾ ਗਿਆ ਸੀ। ਠੰਢ ਦਾ ਪ੍ਰਕੋਪ ਪਹਿਲਾ ਤੋਂ ਵੀ ਵੱਧ ਗਿਆ ਹੈ ਪਰ ਇਸੇ ਵਿਚਾਲੇ ਸਕੂਲ ਖੋਲ੍ਹ ਦਿੱਤੇ ਗਏ ਹਨ।
Publish Date: Thu, 15 Jan 2026 11:09 AM (IST)
Updated Date: Thu, 15 Jan 2026 11:11 AM (IST)

ਰਵੀ, ਪੰਜਾਬੀ ਜਾਗਰਣ, ਲੁਧਿਆਣਾ - ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਦੀਆਂ ਕਾਰਨ 24 ਦਸੰਬਰ 2025 ਤੋਂ 31 ਦਸੰਬਰ 2025 ਤੱਕ ਸਕੂਲਾ ਵਿੱਚ ਛੁੱਟੀਆਂ ਕਰ ਦਿੱਤੀਆਂ ਸਨ ਪਰ ਠੰਢ ਦਾ ਪ੍ਰਕੋਪ ਦੇਖਦੇ ਹੋਏ ਵਿਭਾਗ ਵੱਲੋਂ ਪਹਿਲਾ 1 ਜਨਵਰੀ ਤੋਂ 7 ਜਨਵਰੀ ਤੱਕ ਅਤੇ ਫਿਰ 13 ਜਨਵਰੀ 2026 ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਸਮਾਂ ਵਧਾ ਦਿੱਤਾ ਗਿਆ ਸੀ। ਠੰਢ ਦਾ ਪ੍ਰਕੋਪ ਪਹਿਲਾ ਤੋਂ ਵੀ ਵੱਧ ਗਿਆ ਹੈ ਪਰ ਇਸੇ ਵਿਚਾਲੇ ਸਕੂਲ ਖੋਲ੍ਹ ਦਿੱਤੇ ਗਏ ਹਨ।
ਹੁਣ ਵਿਭਾਗ ਵੱਲੋਂ ਮੌਸਮ ਵਿਭਾਗ ਦੀਆਂ ਚਿਤਾਵਾਨੀਆਂ ਨੂੰ ਅੱਖੋਂ ਪਰੋਖੇ ਕਰਦੇ ਹੋਏ14 ਜਨਵਰੀ ਤੋਂ ਸਾਰੇ ਸਕੂਲ ਖੋਲ੍ਹ ਦਿੱਤੇ ਗਏ। ਜਿਸ ਤੋਂ ਬਾਅਦ ਨਵੇਂ ਸਾਲ 'ਚ ਪਹਿਲੇ ਦਿਨ ਵਿਦਿਆਰਥੀਆਂ ਦੇ ਸਕੂਲ ਆਉਣ ਦਾ ਅਧਿਆਪਕਾਂ ਵੱਲੋਂ ਵਿਸ਼ੇਸ਼ ਤੌਰ ਤੇ ਨਿੱਘਾ ਸਵਾਗਤ ਕੀਤਾ ਗਿਆ ਪਰ ਪਾਰਾ ਬਹੁਤ ਜ਼ਿਆਦਾ ਹੇਠਾਂ ਆਉਣ ਕਾਰਨ ਬਹੁਤ ਹੀ ਘੱਟ ਗਿਣਤੀ 'ਚ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਸਕੂਲਾਂ ਵਿੱਚ ਆਏ।
ਇਸ ਦੌਰਾਨ ਗੁਰਦੀਪ ਸਿੰਘ ਚੀਮਾ ਪ੍ਰਧਾਨ ਅਤੇ ਜਗਜੀਤ ਸਿੰਘ ਝਾਂਡੇ ਪ੍ਰੈਸ ਸਕੱਤਰ ਬੀਐੱਡ ਅਧਿਆਪਕ ਫ਼ਰੰਟ ਨੇ ਦੱਸਿਆ ਕਿ ਭਾਵੇਂ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੱਦੇ ਨਜ਼ਰ ਰੱਖ ਕੇ ਸਕੂਲ ਖੋਲਣ ਦਾ ਫ਼ੈਸਲਾ ਲਿਆ ਗਿਆ ਹੈ ਪਰ ਵਿਭਾਗ ਨੂੰ ਮੌਸਮ ਵਿਗਿਆਨੀਆਂ ਦੀ ਚਿਤਾਵਾਨੀਆਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ। ਸਰਕਾਰੀ ਸਕੂਲਾਂ 'ਚ ਪੜ੍ਹਦੇ ਬਹੁ-ਗਿਣਤੀ ਵਿਦਿਆਰਥੀ ਗਰੀਬ ਘਰਾਂ ਤੋਂ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਕੋਲ ਬਹੁਤ ਜ਼ਿਆਦਾ ਗਰਮ ਕੱਪੜੇ ਨਹੀਂ ਹੁੰਦੇ ਹਨ ਨਾ ਹੀ ਇਹੀ ਗੁਜ਼ਾਇਸ ਹੁੰਦੀ ਹੈ ਕਿ ਉਹ ਗਰਮ ਕੱਪੜੇ ਖਰੀਦ ਸਕਣ। ਉਨ੍ਹਾਂ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦਾ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਵੇ ਤਾਂ ਕਿ ਵਿਦਿਆਰਥੀ ਕੜਾਕੇ ਦੀ ਠੰਢ ਤੋਂ ਬੱਚ ਸਕਣ ਅਤੇ ਅਪਣੀ ਪੜ੍ਹਾਈ ਜਾਰੀ ਰੱਖ ਸਕਣ।