ਸੰਤ ਮੀਹਾ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਅੱਜ
ਸੰਤ ਮੀਹਾ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਅੱਜ
Publish Date: Mon, 12 Jan 2026 07:30 PM (IST)
Updated Date: Tue, 13 Jan 2026 04:10 AM (IST)
ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ ਰਾੜਾ ਸਾਹਿਬ : ਨਾਨਕਸਰ ਠਾਠ ਰਜਿ ਸਿਆੜ੍ਹ ਦੇ ਮੁਖੀ ਸ਼੍ਰੀ ਹਜੂਰ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਸਾਹਿਬ ਵਾਲਿਆਂ ਦਾ 120ਵਾਂ ਜਨਮ ਦਿਹਾੜਾ ਨਾਨਕਸਰ ਠਾਠ ਸਿਆੜ੍ਹ ਦੇ ਮੌਜੂਦਾ ਮੁੱਖ ਸੇਵਾਦਾਰ ਤੇ ਇਲਾਕੇ ਦੀ ਸੰਗਤ ਵੱਲੋਂ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ। ਸ੍ਰੀ ਹਜੂਰ ਸੰਤ ਬਾਬਾ ਮੀਹਾਂ ਸਿੰਘ ਜੀ ਨੇ ਬਾਬਾ ਅਮਰ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ 13 ਜਨਵਰੀ 1906 ਨੂੰ ਇਤਿਹਾਸਿਕ ਨਗਰ ਸਿਆੜ੍ਹ ਵਿਖੇ ਜਨਮ ਹੋਇਆ। ਇਸ ਸਬੰਧ ’ਚ ਅੱਜ ਨਗਰ ਸਿਆੜ੍ਹ ਵਿਖ਼ੇ ਬਹੁਤ ਹੀ ਵੱਡਾ ਸਮਾਗਮ ਹੋ ਰਿਹਾ ਹੈ। ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਤੇ ਨਾਨਕਸਰ ਠਾਠ ਸਿਆੜ ਵਿਖੇ ਅੰਮ੍ਰਿਤ ਵੇਲੇ ਰੱਖੇ ਗਏ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਦਰਬਾਰ ਹੋਵੇਗਾ ’ਚ ਵੱਖ-ਵੱਖ ਸੰਪਰਦਾ ਦੇ ਸਾਧੂ ਮਹਾਂਪੁਰਖ ਸੰਤ ਬਾਬਾ ਬਾਬਾ ਮੀਹਾ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੰਗਤ ਨੂੰ ਰੂਹਾਨੀ ਕੀਰਤਨ ਨਾਲ ਨਿਹਾਲ ਕਰਨਗੇ। ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀਂ ਚਲਾਏ ਜਾਣਗੇ।