ਸਰਵਹਿੱਤਕਾਰੀ ਸਕੂਲ ’ਚ ਕਰਵਾਈ ਸੰਸਕ੍ਰਿਤ ਗਿਆਨ ਪ੍ਰੀਖਿਆ
ਸਰਵਹਿੱਤਕਾਰੀ ਸਕੂਲ ’ਚ ਕਰਵਾਈ ਸੰਸਕ੍ਰਿਤ ਗਿਆਨ ਪ੍ਰੀਖਿਆ
Publish Date: Tue, 20 Jan 2026 06:49 PM (IST)
Updated Date: Wed, 21 Jan 2026 04:13 AM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਸਕ੍ਰਿਤ ਗਿਆਨ ਪ੍ਰੀਖਿਆ ਕਰਵਾਈ ਗਈ। ਪ੍ਰਿੰਸੀਪਲ ਨੀਲੂ ਨਰੂਲਾ ਨੇ ਦੱਸਿਆ ਕਿ ਸਰਵਹਿੱਤਕਾਰੀ ਸਕੂਲ ਵੱਲੋਂ ਭਾਰਤ ਦੀ ਸਭ ਤੋਂ ਵੱਡੀ ਗੈਰ ਸਰਕਾਰੀ ਵਿੱਦਿਅਕ ਸੰਸਥਾ ਵਿਦਿਆ ਭਾਰਤੀ ਦੀ ਅਗਵਾਈ ਹੇਠ ਸਮੇਂ-ਸਮੇਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਟੈੱਸਟ ਤੇ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੰਸਕ੍ਰਿਤ ਗਿਆਨ ਪ੍ਰੀਖਿਆ ਦਾ ਆਯੋਜਨ ਕੀਤਾ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਸਕੂਲ ਦੀ ਸੰਸਕ੍ਰਿਤ ਮੁਖੀ, ਪਵਿੱਤਰ ਕੌਰ ਅਤੇ ਪਿ੍ਰੰਸੀਪਲ ਨੀਲੂ ਨਰੂਲਾ ਦੀ ਨਿਗਰਾਨੀ ਹੇਠ ਆਯੋਜਿਤ ਕੀਤੀ।