ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੋਧੀ ਇਨਕਲੇਵ ਬਾੜੇਵਾਲ ਰੋਡ ਦੇ ਰਹਿਣ ਵਾਲੇ ਇੰਡਸਟਰੀ ਨਿਖਿਲ ਬੇਰੀ ਨੇ ਦੱਸਿਆ ਕਿ ਉਹ ਜਸਪਾਲ ਬਾਗੜੇ ਇਲਾਕੇ ਵਿੱਚ ਬੇਰੀ ਸਟੀਲ ਨਾਮ ਦੀ ਫੈਕਟਰੀ ਚਲਾਉਂਦੇ ਹਨ। ਬੀਤੇ ਦਿਨ ਉਹ ਆਪਣੀ ਫੈਕਟਰੀ ਬੰਦ ਕਰਕੇ ਘਰ ਚਲੇ ਗਏ। ਅਗਲੇ ਦਿਨ ਸਵੇਰੇ ਨਿਖਿਲ ਜਦ ਫੈਕਟਰੀ ਵਿੱਚ ਆਏ ਤਾਂ ਫੈਕਟਰੀ ਦਾ ਗੇਟ ਖੁੱਲਾ ਦੇਖ ਉਹਨਾਂ ਦੇ ਹੋਸ਼ ਉੱਡ ਗਏ।

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ। ਜਸਪਾਲ ਬਾਂਗੜ ਇਲਾਕੇ ਵਿੱਚ ਪੈਂਦੀ ਬੇਰੀ ਸਟੀਲ ਫੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਨਕਾਬਪੋਸ਼ ਚੋਰਾਂ ਨੇ ਫੈਕਟਰੀ ਦੇ ਅੰਦਰੋਂ ਮਿਨੀ ਟਰੱਕ ਅਤੇ 70 ਬੋਰੀਆਂ ਜੇਸੀਬੀ ਮਸ਼ੀਨਾਂ ਦੇ ਪਾਰਟਸ ਚੋਰੀ ਕਰ ਲਏ। ਚੋਰ ਸੈਕਟਰੀ ਦੇ ਅੰਦਰੋਂ ਇੱਕ ਵਿੰਡੋ ਏਸੀ, ਟੀਵੀ ਸਕਰੀਨ ਅਤੇ ਚਾਰ ਮੋਟਰਾਂ ਵੀ ਲੈ ਗਏ। ਬਦਮਾਸ਼ਾਂ ਦੀ ਸਾਰੀ ਕਰਤੂਤ ਫੈਕਟਰੀ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੋਧੀ ਇਨਕਲੇਵ ਬਾੜੇਵਾਲ ਰੋਡ ਦੇ ਰਹਿਣ ਵਾਲੇ ਇੰਡਸਟਰੀ ਨਿਖਿਲ ਬੇਰੀ ਨੇ ਦੱਸਿਆ ਕਿ ਉਹ ਜਸਪਾਲ ਬਾਗੜੇ ਇਲਾਕੇ ਵਿੱਚ ਬੇਰੀ ਸਟੀਲ ਨਾਮ ਦੀ ਫੈਕਟਰੀ ਚਲਾਉਂਦੇ ਹਨ। ਬੀਤੇ ਦਿਨ ਉਹ ਆਪਣੀ ਫੈਕਟਰੀ ਬੰਦ ਕਰਕੇ ਘਰ ਚਲੇ ਗਏ। ਅਗਲੇ ਦਿਨ ਸਵੇਰੇ ਨਿਖਿਲ ਜਦ ਫੈਕਟਰੀ ਵਿੱਚ ਆਏ ਤਾਂ ਫੈਕਟਰੀ ਦਾ ਗੇਟ ਖੁੱਲਾ ਦੇਖ ਉਹਨਾਂ ਦੇ ਹੋਸ਼ ਉੱਡ ਗਏ।
ਉਹ ਜਦ ਫੈਕਟਰੀ ਦੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਮਿਨੀ ਟਰੱਕ ਚੋਰੀ ਹੋ ਚੁੱਕਾ ਸੀ। ਜਾਂਚ ਕਰਨ ਤੇ ਇਹ ਵੀ ਸਾਹਮਣੇ ਆਇਆ ਕਿ ਫੈਕਟਰੀ ਦੇ ਅੰਦਰੋਂ ਬਿਜਲੀ ਦੀਆਂ ਚਾਰ ਮੋਟਰਾਂ ਇੱਕ ਟੀਵੀ ਸਕਰੀਨ ਡੇਢ ਟਨ ਦਾ ਵਿੰਡੋ ਏਸੀ ਅਤੇ ਜੇਸੀਬੀ ਪਾਰਟਸ ਦੀਆਂ 70 ਬੋਰੀਆਂ ਚੋਰੀ ਹੋ ਚੁੱਕੀਆਂ ਸਨ।
ਸੀਸੀਟੀਵੀ ਫੁਟੇਜ ਵਿੱਚ ਹੋਇਆ ਵਾਰਦਾਤ ਦਾ ਖੁਲਾਸਾ
ਨਿਖਿਲ ਬੇਰੀ ਨੇ ਜਦ ਫੈਕਟਰੀ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਝਾਤੀ ਮਾਰੀ ਤਾਂ ਸਾਰਾ ਮਾਮਲਾ ਸ਼ੀਸ਼ੇ ਵਾਂਗ ਸਾਫ ਹੋ ਗਿਆ। ਤਸਵੀਰਾਂ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਸੀ ਕਿ ਅੱਧੀ ਰਾਤ ਨੂੰ ਦੋ ਨਕਾਬ ਪੋਸ਼ ਬਦਮਾਸ਼ ਫੈਕਟਰੀ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ।
ਮੁਲਜ਼ਮਾਂ ਨੇ ਪਹਿਲੋਂ ਫੈਕਟਰੀ ਚੋਂ ਟਰੈਕਟਰ ਟਰਾਲੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਉਹਨਾਂ ਦੀ ਨਜ਼ਰ ਮਿਨੀ ਟਰੱਕ ਤੇ ਪਈ। ਬਦਮਾਸ਼ਾਂ ਨੇ ਕੁਝ ਹੀ ਸਮੇਂ ਵਿੱਚ ਟਰੱਕ ਵਿੱਚ ਜੇਸੀਬੀ ਪਾਰਟਸ ਦੀਆਂ ਬੋਰੀਆਂ ਲੋੜ ਕੀਤੀਆਂ ਅਤੇ ਹੋਰ ਸਮਾਨ ਚੋਰੀ ਕਰਨ ਤੋਂ ਬਾਅਦ ਉਹ ਮਿਨੀ ਟਰੱਕ ਲੈ ਕੇ ਰਫੂ ਚੱਕਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਨਿਖਿਲ ਬੇਰੀ ਦੀ ਸ਼ਿਕਾਇਤ ਤੇ ਅਣਪਛਾਤੇ ਦੋ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।