ਸਬ ਡਿਵੀਜ਼ਨਲ ਅਧਿਕਾਰੀਆਂ ਲਈ ਰਿਹਾਇਸ਼ੀ ਕੋਠੀਆਂ ਬਣ ਕੇ ਤਿਆਰ ਹਨ : ਹਰਪਾਲ ਸਿੰਘ ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੜ੍ਹਬਾ ਸਬ ਡਿਵੀਜ਼ਨਲ ਪੱਧਰ ਉੱਤੇ ਮੁੱਖ ਅਧਿਕਾਰੀਆਂ ਦੇ ਰਹਿਣ ਲਈ ਕੋਠੀਆਂ ਬਣ ਕੇ ਤਿਆਰ ਹੋ ਗਈਆਂ ਹਨ ਜੋ ਕੁੱਝ ਹੀ ਮਹੀਨੇ ਬਾਅਦ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
Publish Date: Fri, 21 Nov 2025 03:00 PM (IST)
Updated Date: Fri, 21 Nov 2025 03:02 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੜ੍ਹਬਾ ਸਬ ਡਿਵੀਜ਼ਨਲ ਪੱਧਰ ਉੱਤੇ ਮੁੱਖ ਅਧਿਕਾਰੀਆਂ ਦੇ ਰਹਿਣ ਲਈ ਕੋਠੀਆਂ ਬਣ ਕੇ ਤਿਆਰ ਹੋ ਗਈਆਂ ਹਨ ਜੋ ਕੁੱਝ ਹੀ ਮਹੀਨੇ ਬਾਅਦ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਉਹ ਦਿੜ੍ਹਬਾ ਵਿਖੇ ਬਣ ਰਹੀਆਂ ਕੋਠੀਆਂ ਅਤੇ ਰੈਸਟ ਹਾਊਸ ਦਾ ਜਾਇਜ਼ ਲੈਣ ਵਾਸਤੇ ਪਹੁੰਚੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੜਬਾ ਸਬ ਡਿਵੀਜ਼ਨਲ ਪ੍ਰਬੰਧਕੀ ਕੰਪਲੈਕਸ ਦੇ ਨਾਲ ਸਬ ਡਿਵੀਜ਼ਨਲ ਪੱਧਰ ਦੇ ਸਾਰੇ ਮੁੱਖ ਅਫਸਰਾਂ ਲਈ ਕੋਠੀਆਂ ਬਣ ਕੇ ਤਿਆਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਠੀਆਂ ਵਿੱਚ ਡੀਐਸਪੀ ਦਿੜ੍ਹਬਾ, ਐਸਡੀਐਮ ਦਿੜ੍ਹਬਾ ਤਹਿਸੀਲਦਾਰ ਨਾਇਬ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਰਹਿਣਗੇ। ਇਨ੍ਹਾਂ ਅਧਿਕਾਰੀਆਂ ਦੇ ਇੱਥੇ ਰਹਿਣ ਨਾਲ ਜਿੱਥੇ ਉਨ੍ਹਾਂ ਦੇ ਕੰਮ ਕਰਨ ਦੀ ਸ਼ਕਤੀ ਵਧੇਗੀ, ਉੱਥੇ ਹੀ ਸਰਕਾਰ ਦਾ ਖਰਚਾ ਵੀ ਬਚੇਗਾ।
ਲੋਕਾਂ ਦਾ ਕੰਮ ਜਲਦੀ ਅਤੇ ਸਮੇਂ ਸਿਰ ਹੋ ਸਕੇਗਾ। ਉਨ੍ਹਾਂ ਕਿਹਾ ਕਿ ਇਹ ਕੋਠੀਆਂ ਲਗਭਗ ਮੁਕੰਮਲ ਹੋ ਚੁੱਕੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਇਹ ਇਨ੍ਹਾਂ ਅਫਸਰਾਂ ਦੇ ਹਵਾਲੇ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਇੱਕ ਸ਼ਾਨਦਾਰ ਰੈਸਟ ਹਾਊਸ ਵੀ ਬਣ ਕੇ ਤਿਆਰ ਹੋ ਰਿਹਾ ਹੈ, ਜਿਸ ਵਿੱਚ ਬਾਹਰੋਂ ਆਉਣ ਵਾਲੇ ਅਧਿਕਾਰੀ ਜਾਂ ਕੋਈ ਹੋਰ ਸਰਕਾਰੀ ਕੰਮ ਕਰਨ ਦੇ ਲਈ ਇਹ ਰੈਸਟ ਹਾਊਸ ਬਣਾਇਆ ਗਿਆ ਹੈ। ਇਹ ਸਾਰੀਆਂ ਇਮਾਰਤਾਂ ਜਲਦੀ ਹੀ ਬਣ ਕੇ ਤਿਆਰ ਹੋ ਜਾਣਗੀਆਂ ਅਤੇ ਰੈਸਟ ਹਾਊਸ ਵੀ ਜਲਦੀ ਹੀ ਤਿਆਰ ਕਰਕੇ ਲੋਕ ਅਰਪਣ ਕੀਤਾ ਜਾਵੇਗਾ।
ਇਸ ਮੌਕੇ ਐਸਡੀਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਡੀਐਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ, ਚੇਅਰਪਰਸਨ ਮਾਰਕੀਟ ਕਮੇਟੀ ਦਿੜ੍ਹਬਾ ਜਸਵੀਰ ਕੌਰ ਸ਼ੇਰਗਿੱਲ, ਇੰਪਰੂਵਮੈਂਟ ਟਰਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ ਹਰਵਿੰਦਰ ਸਿੰਘ ਛਾਜਲੀ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਸਾਰੇ ਐਮਸੀ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।