ਵਿਦਿਆਰਥੀਆਂ ਨੂੰ ਕਰਵਾਈ ਧਾਰਮਿਕ ਯਾਤਰਾ
ਵਿਦਿਆਰਥੀਆਂ ਨੂੰ ਕਰਵਾਈ ਧਾਰਮਿਕ ਯਾਤਰਾ
Publish Date: Mon, 01 Dec 2025 08:00 PM (IST)
Updated Date: Mon, 01 Dec 2025 08:02 PM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ : ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ, ਪੰਜਾਬੀ ਇਤਿਹਾਸਕ ਵਿਰਾਸਤ, ਗੁਰੂ ਗੋਬਿੰਦ ਸਿੰਘ ਜੀ ਦੀ ਵਿਲੱਖਣ ਸੋਚ ਲੋਕ ਹਿਤ ਦਿੱਤੀਆਂ ਕੁਰਬਾਨੀਆਂ ਬਾਰੇ ਗਿਆਨ ਪ੍ਰਦਾਨ ਕਰਨ ਤੇ ਧਾਰਮਿਕ ਸਿਧਾਂਤਾਂ ਨਾਲ ਰੂਬਰੂ ਕਰਨ ਲਈ ਅਨੂਵਰਤ ਪਬਲਿਕ ਸਕੂਲ ਦੇ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਵਿੱਦਿਅਕ ਯਾਤਰਾ ਕਰਵਾਈ ਗਈ। ਇਸ ਵਿੱਚ ਬੱਚਿਆਂ ਨੇ ਟਾਹਲੀਆਣਾ ਸਾਹਿਬ ਦੇ ਇਤਿਹਾਸ ਬਾਰੇ ਗਿਆਨ ਪ੍ਰਾਪਤ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ, ਬਸੀਆਂ ਵਿੱਚ ਬਣੇ ਮਿਊਜ਼ੀਅਮ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਦੇ ਪਰਿਵਾਰ ਤੇ ਉਨ੍ਹਾਂ ਨਾਲ ਸਬੰਧਿਤ ਚਿੱਤਰ ਸੁੰਦਰ ਪੁਸ਼ਾਕਾਂ, ਉੱਤਮ ਗਹਿਣੇ ਤੇ ਹੋਰ ਸਮਾਨ ਵੇਖ ਬੱਚੇ ਬਹੁਤ ਪ੍ਰਭਾਵਿਤ ਹੋਏ। ਇਸ ਯਾਤਰਾ ਰਾਹੀਂ ਵਿਦਿਆਰਥੀਆਂ ਨੂੰ ਇਤਿਹਾਸ, ਸੱਭਿਆਚਾਰ ਤੇ ਧਾਰਮਿਕਤਾ ਨਾਲ ਜੋੜਿਆ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਅਮਰਜੀਤ ਕੌਰ ਨੇ ਕਿਹਾ ਕਿ ਇਹੋ ਜਿਹੇ ਵਿੱਦਿਅਕ ਟੂਰ ਬੱਚਿਆਂ ਦੇ ਮਨ ਅੰਦਰ ਆਨੰਦ ਭਰਨ ਦੇ ਨਾਲ ਯਾਤਰਾ ਤੋਂ ਪ੍ਰਾਪਤ ਗਿਆਨ ਤੇ ਸੱਭਿਆਚਾਰ ਦੀ ਸਮਝ, ਉਨ੍ਹਾਂ ਦੇ ਕਿਤਾਬੀ ਗਿਆਨ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਸਹਾਇਤਾ ਕਰਨਗੇ। ਇਸ ਮੌਕੇ ਯਾਤਰਾ ਨੂੰ ਸਫਲ ਬਣਾਉਣ ਲਈ ਪਿ੍ਰੰਸੀਪਲ ਗੋਲਡੀ ਜੈਨ ਤੇ ਅਧਿਆਪਕਾ ਹਰਿੰਦਰਪਾਲ ਕੌਰ, ਮੀਨਾ, ਜਯੋਤੀ ਸ਼ਰਮਾ, ਯੋਗਿਤਾ, ਅੰਜੂ ਬਾਲਾ, ਕਾਮਿਆ ਅਰੋੜਾ, ਸੋਨੀਆ ਰਾਣੀ ਤੇ ਗੁਰਕੀਰਤ ਸਿੰਘ ਦੀ ਸ਼ਲਾਘਾ ਕਰਦੇ ਹੋਏ ਚੇਅਰਮੈਨ ਅਰਿਹੰਤ ਜੈਨ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹੋ ਜਿਹੇ ਉਪਰਾਲੇ ਸਕੂਲ ਵੱਲੋਂ ਹੁੰਦੇ ਰਹਿਣਗੇ।